ਜੈਤੋ, (ਪਰਾਸ਼ਰ)– ਚਾਲੂ ਕਪਾਹ ਸੀਜ਼ਨ ਸਾਲ 2020-21 ਦੌਰਾਨ ਦੇਸ਼ ’ਚ ਕਪਾਹ ਦੀ ਰੋਜ਼ਾਨਾ ਆਮਦਨ ’ਚ ਤੇਜ਼ੀ ਆਉਣ ਲੱਗੀ ਹੈ। ਸੂਤਰਾਂ ਮੁਤਾਬਕ ਦੇਸ਼ ਦੇ ਵੱਖ-ਵੱਖ ਕਪਾਹ ਪੈਦਾਵਾਰ ਸੂਬਿਆਂ ਦੀਆਂ ਮੰਡੀਆਂ ’ਚ ਅੱਜ 1,74,500 ਗੰਢਾਂ ਪਹੁੰਚੀਆਂ ਹਨ ਜੋ ਆਉਣ ਵਾਲੇ ਦਿਨਾਂ ’ਚ 2 ਲੱਖ ਗੰਢਾਂ ਦੇ ਪਾਰ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।
ਦੇਸ਼ ’ਚ ਹੁਣ ਤੱਕ ਆਈ ਕੁਲ ਆਮਦ ’ਚ ਪੰਜਾਬ ਦੀਆਂ ਮੰਡੀਆਂ ’ਚ 14,000 ਗੰਢਾਂ ਕਪਾਹ, ਹਰਿਆਣਾ 20,000 ਗੰਢਾਂ, ਅੱਪਰ ਰਾਜਸਥਾਨ 18,000 ਗੰਢਾਂ, ਲੋਅਰ ਰਾਜਸਥਾਨ 95,000 ਗੰਢਾਂ, ਗੁਜਰਾਤ 30,000 ਗੰਢਾਂ, ਮਹਾਰਾਸ਼ਟਰ 35,000 ਗੰਢਾਂ, ਮੱਧ ਪ੍ਰਦੇਸ਼ 18,000 ਗੰਢਾਂ, ਆਂਧਰਾ ਪ੍ਰਦੇਸ਼ 8000 ਗੰਢਾਂ, ਕਰਨਾਟਕ 10,000 ਗੰਢਾਂ ਅਤੇ ਤੇਲੰਗਾਨਾ 14,000 ਗੰਢਾਂ ਕਪਾਹ ਦੀਆਂ ਸ਼ਾਮਲ ਹਨ। ਸੂਤਰਾਂ ਮੁਤਾਬਕ ਦੇਸ਼ ’ਚ ਕੱਲ 1.40 ਲੱਖ ਗੰਢਾਂ ਦੀ ਆਮਦ ਸੀ।
ਆਮਦ ਘੱਟ ਰਹਿਣ ਦਾ ਮੁੱਖ ਕਾਰਣ ਕਿਸਾਨਾਂ ਦਾ ਦੇਸ਼ਵਿਆਪੀ ਚੱਕਾ ਜਾਮ ਹੋਣਾ ਹੈ। ਭਾਰਤੀ ਕਪਾਹ ਨਿਗਮ ਲਿਮਟਿਡ ਦੀ ਉੱਤਰੀ ਖੇਤਰੀ ਸੂਬਿਆਂ ’ਚ ਕਪਾਹ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਹੋਣ ਨਾਲ ਕਿਸਾਨ ਮੰਡੀਆਂ ’ਚ ਕਪਾਹ ਵੱਧ ਤੋਂ ਵੱਧ ਲੈ ਕੇ ਆ ਰਹੇ ਹਨ ਕਿਉਂਕਿ ਕਪਾਹ ਨਿਗਮ ਘੱਟੋ-ਘੱਟ ਸਮਰਥਨ ਮੁੱਲ ’ਤੇ 5400 ਤੋਂ 5725 ਰੁਪਏ ਪ੍ਰਤੀ ਕਵਿੰਟਲ ਕਪਾਹ ਖਰੀਦ ਰਿਹਾ ਹੈ ਅਤੇ ਪ੍ਰਾਈਵੇਟ ਵਪਾਰੀ ਕਪਾਹ 5000-5300 ਰੁਪਏ ਪ੍ਰਤੀ ਕੁਇੰਟਲ ਖਰੀਦ ਰਹੇ ਹਨ।
ਇੰਡੀਅਨ ਓਵਰਸੀਜ਼ ਬੈਂਕ ਨੂੰ ਦੂਜੀ ਤਿਮਾਹੀ 'ਚ 148 ਕਰੋੜ ਰੁਪਏ ਦਾ ਮੁਨਾਫਾ
NEXT STORY