ਨਵੀਂ ਦਿੱਲੀ— ਦੇਸ਼ ਦੀ ਕੋਲਾ ਦਰਾਮਦ ਅਪ੍ਰੈਲ ’ਚ 13.4 ਫ਼ੀਸਦੀ ਵਧ ਕੇ 2.07 ਕਰੋਡ਼ ਟਨ ’ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਅਪ੍ਰੈਲ ’ਚ 1.82 ਕਰੋਡ਼ ਟਨ ਕੋਲੇ ਦੀ ਦਰਾਮਦ ਹੋਈ ਸੀ। ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਐੱਮ ਜੰਕਸ਼ਨ ਸਰਵਿਸਿਜ਼ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਅਪ੍ਰੈਲ, 2019 ਦੌਰਾਨ ਕੁਲ ਦਰਾਮਦ ’ਚ ਗੈਰ-ਕੋਕਿੰਗ ਕੋਲਾ ਜਾਂ ਤਾਪੀ ਕੋਲਾ ਦਰਾਮਦ 1.50 ਕਰੋਡ਼ ਟਨ ਰਹੀ।
ਇਸ ਤਰ੍ਹਾਂ ਕੋਕਿੰਗ ਕੋਲੇ ਦੀ ਦਰਾਮਦ ਅਪ੍ਰੈਲ ’ਚ 35.2 ਲੱਖ ਟਨ ਰਹੀ, ਜਦੋਂ ਕਿ ਧਾਤੂਕਰਮ ਕੋਕ ਦਰਾਮਦ 2.2 ਲੱਖ ਟਨ ਰਹੀ। ਕੋਕਿੰਗ ਕੋਲੇ ਦੀ ਵਰਤੋਂ ਅਲੋਹ ਅਤੇ ਇਸਪਾਤ ਨਿਰਮਾਣ ’ਚ ਹੁੰਦੀ ਹੈ। ਐੱਮ ਜੰਕਸ਼ਨ ਟਾਟਾ ਸਟੀਲ ਅਤੇ ਸੇਲ ਦਾ ਸਾਂਝਾ ਉੱਦਮ ਹੈ। ਇਹ ਕੋਲਾ ਅਤੇ ਇਸਪਾਤ ਖੇਤਰ ਨਾਲ ਜੁਡ਼ੀ ਰਿਪੋਰਟ ਪ੍ਰਕਾਸ਼ਿਤ ਕਰਦਾ ਹੈ। ਅੰਕੜਿਆਂ ਮੁਤਾਬਕ 2018-19 ਦੌਰਾਨ ਕੋਲਾ ਅਤੇ ਕੋਕ ਦਰਾਮਦ 9.66 ਫ਼ੀਸਦੀ ਵਧ ਕੇ 23.53 ਕਰੋਡ਼ ਟਨ ਰਹੀ। ਇਸ ਦੇ ਮੁਕਾਬਲੇ 2017-18 ’ਚ 21.46 ਕਰੋਡ਼ ਟਨ ਕੋਲੇ ਦੀ ਦਰਾਮਦ ਹੋਈ ਸੀ। ਐੱਮ ਜੰਕਸ਼ਨ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੈ ਵਰਮਾ ਨੇ ਕਿਹਾ, ‘‘ਨਾਨ-ਕੋਕਿੰਗ ਕੋਲਾ ਬਰਾਮਦ ’ਚ ਅਪ੍ਰੈਲ ’ਚ ਸਥਿਰ ਰੁਖ਼ ਰਿਹਾ। ਇਹ ਸਾਡੀਆਂ ਉਮੀਦਾਂ ਮੁਤਾਬਕ ਹੈ ਕਿਉਂਕਿ ਬਿਜਲੀ ਪਲਾਂਟਾਂ ਕੋਲ ਭਰਪੂਰ ਮਾਤਰਾ ’ਚ ਕੋਲੇ ਦਾ ਸਟਾਕ ਹੈ। ਮਈ ਮਹੀਨੇ ’ਚ ਇਹੀ ਰੁਖ਼ ਜਾਰੀ ਰਹਿ ਸਕਦਾ ਹੈ।
ਸਟਾਕ ਘੱਟ ਹੋਣ ਨਾਲ ਰੂੰ ਬਾਜ਼ਾਰ 'ਚ ਆ ਸਕਦੀ ਹੈ ਤੇਜ਼ੀ
NEXT STORY