ਨਵੀਂ ਦਿੱਲੀ—ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਲਗਾਮ ਲਗਾਉਣ ਲਈ ਤਿੰਨ ਮਈ ਤਕ ਲਾਕਡਾਊਨ ਲਾਗੂ ਕੀਤਾ ਗਿਆ ਹੈ। ਲਾਕਡਾਊਨ ਵਧਣ ਕਾਰਣ ਜਹਾਜ਼ ਸੇਵਾਵਾਂ 'ਤੇ ਰੋਕ ਲੱਗੀ ਹੋਈ ਹੈ। ਉੱਥੇ, ਸਪਾਈਸਜੈੱਟ ਨੇ ਆਪਣੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀ 'ਤੇ ਭੇਜਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸੂਤਰਾਂ ਨੇ ਦੱਸਿਆ ਕਿ ਸਪਾਈਸਜੈੱਟ ਨੇ ਐਤਵਾਰ ਨੂੰ ਰੋਟੇਸ਼ਨਲ ਆਧਾਰ 'ਤੇ 50,000 ਰੁਪਏ ਪ੍ਰਤੀ ਮਹੀਨਾ ਤੋਂ ਜ਼ਿਆਦਾ ਕਮਾਉਣ ਵਾਲੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀ 'ਤੇ ਭੇਜਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਤਿੰਨ ਮਈ ਤਕ ਲਾਗੂ ਲਾਕਡਾਊਨ ਕਾਰਣ ਉਡਾਣ ਸੇਵਾਵਾਂ ਮੁਅਤੱਲ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਵਿਵਸਥਾ ਤਿੰਨ ਮਹੀਨੇ ਤਕ ਲਾਗੂ ਰਹਿਣਗੀਆਂ।
ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਅਪ੍ਰੈਲ ਦੀ ਤਨਖਾਹ ਕਰਮਚਾਰੀਆਂ ਨੂੰ ਉਨੇ ਦਿਨਾਂ ਦੀ ਦਿੱਤੀ ਜਾਵੇਗੀ ਜਿਨੇ ਦਿਨ ਉਹ ਡਿਊਟੀ 'ਤੇ ਸਨ। ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕਡਾਊਨ ਕਾਰਣ ਵਪਾਰਕ ਉਡਾਣਾਂ 25 ਮਾਰਚ ਤੋਂ ਮੁਅਤੱਲ ਹਨ। ਦੱਸਣਯੋਗ ਹੈ ਕਿ ਸਰਕਾਰ ਨੇ 14 ਅਪ੍ਰੈਲ ਨੂੰ ਲਾਕਡਾਊਨ ਤਿੰਨ ਮਈ ਤਕ ਵਧਾਉਣ ਦਾ ਐਲਾਨ ਕੀਤਾ ਸੀ।
ਲਾਕਡਾਊਨ ਕਾਰਣ ਦੁੱਧ ਦੀ ਵਿਕਰੀ 'ਚ ਆਈ 9 ਫੀਸਦੀ ਗਿਰਾਵਟ
NEXT STORY