ਨਵੀਂ ਦਿੱਲੀ—ਦਿਵਾਲੀਆ ਕਾਰਵਾਈ ਤੋਂ ਬਾਅਦ ਵੀ ਬਿਜਲੀ ਖੇਤਰ ਦਾ ਸੰਕਟ ਦੂਰ ਨਹੀਂ ਹੋਣ ਜਾ ਰਿਹਾ ਹੈ। ਰੇਗੂਲੇਟਰ ਉਲਝਣਾਂ ਕਾਰਨ ਦਿਵਾਲੀਆ ਮਾਮਲਿਆਂ ਦੇ ਮੌਜੂਦੇ ਪੜ੍ਹਾਅ 'ਚ ਸੰਕਟ ਖਤਮ ਹੋਣ ਦੀ ਸੰਭਾਵਨਾ ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ। ਦਿਵਾਲੀਆ ਕੋਰਟ 'ਚ ਲਗਭਗ 30 ਗੀਗਾਵਾਟ ਸਮਰੱਥਾ ਵਾਲੇ ਕੋਲਾ ਆਧਾਰਿਤ ਪਲਾਂਟਾਂ ਦੇ ਮਾਮਲੇ ਪਹੁੰਚਣ ਤੋਂ ਬਾਅਦ ਉਨ੍ਹਾਂ ਮਾਮਲਿਆਂ ਦੀ ਤਾਜ਼ਾ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੇ ਮੁੱਦੇ ਨਹੀਂ ਸੁਲਝ ਪਾਉਣ 'ਤੇ ਉਨ੍ਹਾਂ ਨੂੰ ਦਬਾਅਗ੍ਰਸਤ ਐਸੇਟ 'ਚ ਪਾਇਆ ਜਾ ਸਕਦਾ ਹੈ। ਇਸ ਸੂਚੀ 'ਚ ਦਬਾਅਗ੍ਰਸਤ ਗੈਸ ਆਧਾਰਿਤ ਬਿਜਲੀ ਪ੍ਰਾਜੈਕਟ ਜਿਨ੍ਹਾਂ ਨੂੰ ਈਂਧਣ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ, ਅਟਕੇ ਹੋਏ ਪਨਬਿਜਲੀ ਪ੍ਰਾਜੈਕਟਾਂ ਅਤੇ ਨਿੱਜੀ ਅਗਵਾਈ ਵਾਲੇ ਪਰਿਚਾਲਿਤ ਕੋਲਾ ਪ੍ਰਾਜੈਕਟਾਂ ਜਿਨ੍ਹਾਂ ਨੂੰ ਬੈਂਕਾਂ ਨੇ ਹੀ ਜ਼ਿਆਦਾ ਕਰਜ਼ ਦੇਣ ਤੋਂ ਮਨ੍ਹਾ ਕਰ ਦਿੱਤਾ, ਸ਼ਾਮਲ ਹੈ। ਉਦਯੋਗ ਜਗਤ ਦੇ ਮੁਲਾਂਕਣ ਦੇ ਮੁਤਾਬਕ ਕਈ ਰੇਗੂਲੇਟਰ ਕਾਰਨਾਂ ਕਰਕੇ ਵੱਖ-ਵੱਖ ਊਰਜਾ ਸਰੋਤਾਂ 'ਚੋਂ 25 ਗੀਗਾਵਾਟ ਤੱਕ ਵਾਲੇ ਬਿਜਲੀ ਪ੍ਰਾਜੈਕਟਾਂ ਦਾ ਭਵਿੱਖ ਹਨ੍ਹੇੇਰੇ 'ਚ ਹੈ। ਇਸ ਲੜ੍ਹੀ 'ਚ ਪਹਿਲਾਂ ਸਥਾਨ ਗੈਸ ਆਧਾਰਿਤ ਬਿਜਲੀ ਪ੍ਰਾਜੈਕਟਾਂ ਦਾ ਹੈ। ਦੇਸ਼ 'ਚ ਗੀਗਾਵਾਟ ਦੀ ਗੈਸ ਆਧਾਰਿਤ ਸਮਰੱਥਾ 'ਚੋਂ 14 ਗੀਗਾਵਾਟ ਦੇ ਲਈ ਘਰੇਲੂ ਪੱਧਰ 'ਤੇ ਗੈਸ ਸਪਲਾਈ ਨਹੀਂ ਹੋ ਪਾ ਰਹੀ ਹੈ। ਪਿਥਲੇ ਸਾਲ ਪਲਾਂਟਾਂ ਨੂੰ ਘੱਟ ਦਰ 'ਤੇ ਗੈਸ ਸਪਲਾਈ ਨਹੀਂ ਹੋ ਪਾ ਰਹੀ ਹੈ। ਪਿਛਲੇ ਸਾਲ ਪਲਾਂਟਾਂ ਨੂੰ ਗੈਸ ਸਪਲਾਈ ਕੀਤੀ ਜਾ ਰਹੀ ਹੈ ਅਤੇ ਇਹ 40 ਫੀਸਦੀ ਭਾਰ ਸਮਰੱਥਾ 'ਤੇ ਚੱਲ ਰਹੇ ਹਨ। ਅੰਕੜੇ ਜੁਟਾਉਣ ਵਾਲੇ ਪਲੇਟਫਾਰਮ ਨਿਊਮੈਰੀਕਲ ਦਾ ਅਨੁਮਾਨ ਹੈ ਕਿ 480 ਅਰਬ ਰੁਪਏ ਦੇ ਕਰਜ਼ ਦੇ ਨਾਲ 7.5 ਗੀਗਾਵਾਟ ਦੀ ਗੈਸ-ਆਧਾਰਿਤ ਪ੍ਰਾਜੈਕਟ ਦਬਾਅਗ੍ਰਸਤ ਹੋ ਜਾਵੇਗੀ? ਸਰਕਾਰੀ ਯੋਜਨਾ ਦੇ ਤਹਿਤ 1.35 ਕਰੋੜ ਘਨਮੀਟਰ ਰੋਜ਼ਾਨਾ ਹੈ। ਕੇਂਦਰ ਸਰਕਾਰ ਨੇ 2 ਪੜ੍ਹਾਵਾਂ ਤੋਂ ਬਾਅਦ ਯੋਜਨਾ ਨੂੰ ਬੰਦ ਕਰ ਦਿੱਤਾ। ਇਕ ਅਗ੍ਰਣੀ ਬਿਜਲੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚਾਲੂ ਪਲਾਂਟ ਆਪਣੀ ਉਚਿਤ ਸਮਰੱਥਾ ਤੋਂ ਵੀ ਘੱਟ ਦਰ 'ਤੇ ਪਰਿਚਾਲਿਤ ਹੋਣ ਲਈ ਮਜ਼ਬੂਰ ਹਨ ਤਾਂ ਜੋ ਇਕ ਨਿਸ਼ਚਿਤ ਲਾਗਤ ਅਤੇ ਵਿਆਜ ਲਈ ਪੈਸਾ ਜੁਟਾਇਆ ਜਾ ਸਕੇ। ਜਿਨ੍ਹਾਂ ਪਲਾਂਟਾਂ ਨੂੰ ਸਪਲਾਈ ਨਹੀਂ ਹੋ ਰਹੀ ਹੈ ਉਹ ਛੇਤੀ ਹੀ ਕਰਜ਼ ਦੇ ਜਾਲ 'ਚ ਫਸਣ ਵਾਲੇ ਹਨ। ਕੁਝ ਗੈਸ ਪ੍ਰਾਜੈਕਟ ਪਹਿਲਾਂ ਹੀ ਰਣਨੀਤਿਕ ਕਰਜ਼ ਮੁੜ-ਗਠਨ ਦੇ ਦਾਅਰੇ 'ਚ ਹਨ ਅਤੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ 'ਚ ਪਹੁੰਚ ਚੁੱਕੀ ਹੈ ਅਤੇ ਕੁਝ ਉਥੇ ਪਹੁੰਚਣ ਦੀ ਕਤਾਰ 'ਚ ਹਨ।
ਪਰਿਚਾਲਨ ਅਤੇ ਵਿੱਤੀ ਦ੍ਰਿਸ਼ਟੀ ਨਾਲ ਨਿੱਜੀ ਅਗਵਾਈ ਦੀ ਵੱਡੀ ਕੋਲਾ-ਆਧਾਰਿਤ ਬਿਜਲੀ ਪ੍ਰਾਜੈਕਟਾਂ ਜਿਸ ਦੀਸਮਰੱਥਾ ਕਰੀਬ 15 ਗੀਗਾਵਾਟ ਹੈ, ਸੰਕਟ 'ਚ ਫਸੀਆਂ ਹਨ। ਤਾਪ ਬਿਜਲੀ ਇਕਾਈਆਂ ਲਈ ਨਿਰਧਾਰਿਤ ਨਵੇਂ ਉਤਸਰਜ਼ਨ ਮਾਨਕਾਂ ਦੇ ਮੁਤਾਬਕ ਇਨ੍ਹਾਂ ਪ੍ਰਾਜੈਕਟਾਂ ਨੂੰ 2020 ਤੱਕ ਉਤਸਰਜ਼ਨ ਕੰਟਲੋਰ ਤਕਨਾਲੋਜੀ ਸਥਾਪਤ ਕਰਨੀ ਹੋਵੇਗੀ, ਹਾਲਾਂਕਿ ਬੈਂਕਾਂ ਨੇ ਇਸ ਲਈ ਕਰਜ਼ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।
ਭਾਰਤ ਬੰਦ ਬੇਅਸਰ, ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ
NEXT STORY