ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਸਥਿਰ ਰੁਝਾਨਾਂ ਦੇ ਬਾਵਜੂਦ ਸੋਮਵਾਰ ਨੂੰ ਭਾਰਤੀ ਸਟਾਕ ਮਾਰਕੀਟ 'ਤੇ ਕੋਰੋਨਾ ਭਾਰੂ ਰਿਹਾ। ਬਾਜ਼ਾਰ ਖੁੱਲ੍ਹਣ ਦੇ ਪਹਿਲੇ 30 ਮਿੰਟਾਂ ਵਿਚ ਨਿਵੇਸ਼ਕਾਂ ਦੇ 5.27 ਲੱਖ ਕਰੋੜ ਰੁਪਏ ਡੁੱਬ ਗਏ। ਕੋਰੋਬਾਰ ਦੌਰਾਨ ਹੁਣ ਤੱਕ ਸੈਂਸੈਕਸ 1,400 ਅੰਕ ਤੋਂ ਵੱਧ ਅੰਕ ਟੁੱਟ ਚੁੱਕਾ ਹੈ।
ਦੇਸ਼ ਵਿਚ ਕੋਰੋਨਾ ਮਾਮਲੇ ਤੇਜ਼ੀ ਨਾਲ ਵਧਣ ਕਾਰਨ ਸਥਾਨਕ ਪੱਧਰ 'ਤੇ ਲਾਈ ਜਾ ਰਹੀ ਤਾਲਾਬੰਦੀ ਕਾਰਨ ਆਰਥਿਕਤਾ ਨੂੰ ਨੁਕਸਾਨ ਹੋਣ ਦਾ ਜੋਖਮ ਵੱਧ ਰਿਹਾ ਹੈ। ਇਸ ਵਜ੍ਹਾ ਨਾਲ ਪ੍ਰਮੁੱਖ ਬ੍ਰੋਕਰੇਜ ਕੰਪਨੀਆਂ ਨੇ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਦੇ ਅਨੁਮਾਨ ਨੂੰ ਚਾਲੂ ਵਿੱਤੀ ਸਾਲ ਲਈ ਘਟਾ ਕੇ 10 ਫ਼ੀਸਦੀ ਤੱਕ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਸੋਨਾ ਖ਼ਰੀਦਣ ਦਾ ਮੌਕਾ, 48 ਹਜ਼ਾਰ ਤੋਂ ਥੱਲ੍ਹੇ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ
ਬਾਜ਼ਾਰ ਵਿਚ ਭਾਰੀ ਵਿਕਵਾਲੀ ਵਿਚਕਾਰ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ (ਐੱਮ. ਕੈਪ.) ਕਾਰੋਬਾਰ ਦੇ ਪਹਿਲੇ ਅੱਧੇ ਘੰਟੇ ਵਿਚ 200 ਲੱਖ ਕਰੋੜ ਰੁਪਏ ਤੋਂ ਹੇਠਾਂ ਆ ਗਿਆ, ਜੋ ਪਿਛਲੇ ਸੈਸ਼ਨ ਵਿਚ 205 ਲੱਖ ਕਰੋੜ ਰੁਪਏ ਤੋਂ ਵੱਧ ਸੀ। ਉੱਥੇ ਹੀ, ਬੀ. ਐੱਸ. ਈ. ਦੇ 2,000 ਤੋਂ ਵੱਧ ਸਟਾਕ ਦੇ ਨਾਲ-ਨਾਲ ਏਅਰਲਾਈਨ ਦੇ ਸ਼ੇਅਰਾਂ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ। ਇੰਡੀਗੋ, ਸਪਾਈਸ ਜੈੱਟ ਦੋਹਾਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਸਨ। ਇਸ ਵਿਚਕਾਰ ਭਾਰਤੀ ਕਰੰਸੀ ਵੀ ਕਾਰੋਬਾਰ ਦੌਰਾਨ 52 ਪੈਸੇ ਟੁੱਟ ਕੇ 74.87 ਪ੍ਰਤੀ ਡਾਲਰ 'ਤੇ ਆ ਗਈ। ਕੇਂਦਰੀ ਸਿਹਤ ਮੰਤਰਾਲਾ ਦੇ ਡਾਟਾ ਅਨੁਸਾਰ, ਇਕ ਦਿਨ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ 2,73,810 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਤੱਕ ਕੁੱਲ ਸੰਕ੍ਰਮਿਤ ਹੋਏ ਲੋਕਾਂ ਦੀ ਗਿਣਤੀ 1,50,61,919 ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ 1,619 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,78,769 ਹੋ ਗਈ ਹੈ।
ਇਹ ਵੀ ਪੜ੍ਹੋ- AIRTEL ਪੇਮੈਂਟਸ ਬੈਂਕ ਦੇ ਗਾਹਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲੀ ਇਹ ਸੌਗਾਤ
►ਸਰਕਾਰਾਂ ਦੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ
ਬਿਨਾਂ ਈ-ਵੇਅ ਤੋਂ ਚੱਲ ਰਹੇ ਵਾਹਨਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, GST ਅਧਿਕਾਰੀਆਂ ਨੂੰ ਮਿਲੇਗੀ ਇਹ ਸਹੂਲਤ
NEXT STORY