ਨਵੀਂ ਦਿੱਲੀ : ਭਾਰਤ ਪੈਟਰੋਲੀਅਮ (BPCL) ਨੇ ਐਲ.ਪੀ.ਜੀ. ਗਾਹਕਾਂ ਲਈ ਵੱਡੀ ਅਪਡੇਟ ਜਾਰੀ ਕੀਤੀ ਹੈ । ਕੰਪਨੀ ਅਨੁਸਾਰ ਜਿਨ੍ਹਾਂ ਗਾਹਕਾਂ ਨੇ ਹੁਣ ਤਕ eKYC ਪੂਰਾ ਨਹੀਂ ਕਰਵਾਇਆ ਹੈ । ਉਨ੍ਹਾਂ ਨੂੰ 30 ਜੂਨ 2026 ਤਕ ਇਹ ਪ੍ਰਕਿਰਿਆ ਪੂਰੀ ਕਰਨੀ ਪਵੇਗੀ । ਤੈਅ ਸਮੇਂ ਤਕ eKYC ਨਾ ਕਰਵਾਉਣ ਦੌਰਾਨ LPG ਸਬਸਿਡੀ ਬੰਦ ਹੋ ਸਕਦੀ ਹੈ । ਕੰਪਨੀ ਨੇ ਦੱਸਿਆ ਕਿ ਹੁਣ ਗੈਸ ਕੁਨੈਕਸ਼ਨ ਨੂੰ ਆਧਾਰ ਆਧਾਰਿਤ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਸਬਸਿਡੀ ਸਿਰਫ ਯੋਗ ਗਾਹਕਾਂ ਤਕ ਪਹੁੰਚੇ ਅਤੇ ਫਰਜ਼ੀ ਕੁਨੈਕਸ਼ਨ 'ਤੇ ਰੋਕ ਲਗਾਈ ਜਾ ਸਕੇ ।
ਘਰ ਬੈਠੇ ਕਰੋ eKYC
BPCL ਨੇ ਆਪਣੇ ਗਾਹਕਾਂ ਤੋਂ HelloBPCL ਐਪ ਰਾਹੀ ਘਰ ਬੈਠੇ eKYC ਪੂਰਾ ਕਰਨ ਦੀ ਅਪੀਲ ਕੀਤੀ ਹੈ । ਇਸ ਲਈ ਗਾਹਕਾਂ ਨੂੰ ਐਪ ਡਾਊਨਲੋਡ ਕਰ ਕੇ LPG ਸੈਕਸ਼ਨ ਵਿੱਚ ਜਾ ਕੇ ਆਧਾਰ ਆਧਾਰਿਤ ਪ੍ਰਕਿਰਿਆ ਪੂਰੀ ਕਰਨੀ ਪਵੇਗੀ ।
ਗਾਹਕਾਂ ਨੂੰ ਸਲਾਹ
ਕੰਪਨੀ ਵਲੋਂ ਇਹ ਸਲਾਹ ਦਿੱਤੀ ਹੈ ਕਿ ਗਾਹਕਾਂ ਸਿਰਫ ਆਧਿਕਾਰਿਤ ਐਪ ਜਾ ਅਧਿਕਾਰਤ ਮਾਧਿਅਮ ਨਾਲ ਹੀ eKYC ਕਰੇ ਅਤੇ ਕਿਸੇ ਅਣਜਾਣ ਲਿੰਕ ਜਾ ਥਰਡ ਪਾਰਟੀ ਐਪ ਤੋਂ ਬਚੋਂ । ਸਮੇਂ 'ਤੇ eKYC ਪੂਰਾ ਕਰਨ ਨਾਲ ਗਾਹਕਾਂ ਨੂੰ ਬਿਨਾ ਕਿਸੇ ਰੁਕਾਵਟ ਸਬਸਿਡੀ ਮਿਲਦੀ ਰਹੇਗੀ ਅਤੇ ਭਵਿੱਖ ਵਿੱਚ ਦਸਤਾਵੇਜ਼ ਨਾਲ ਜੁੜਿਆ ਪਰੇਸ਼ਾਨੀਆਂ ਤੋਂ ਵੀ ਰਾਹਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਣੀਪੁਰ ’ਚ ਜਾਤੀ ਹਿੰਸਾ ਮਾਮਲੇ ਦੀ ਸੁਣਵਾਈ ’ਚ ਤੇਜ਼ੀ ਲਿਆਉਣ ਦੀ ਲੋੜ : ਸੁਪਰੀਮ ਕੋਰਟ
NEXT STORY