ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ 'ਚ ਤੇਜ਼ੀ ਵਿਚਾਲੇ ਅੱਜ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਦਾ ਸ਼ੇਅਰ 2.54 ਫੀਸਦੀ ਤੋਂ ਵੱਧ ਡਿੱਗ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਬੈਂਕ ਦੀ ਇੰਟਰਨਲ (ਅੰਦਰੂਨੀ) ਜਾਂਚ 'ਚ 45 ਕਰੋੜ ਰੁਪਏ ਦੀ ਗੜਬੜੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
ਬੈਂਕ ਨੇ ਐੱਮ. ਡੀ. ਰੰਗਨਾਥ ਦੀ ਅਗਵਾਈ ਵਾਲੀ ਆਡਿਟ ਕਮੇਟੀ ਆਫ ਦਿ ਬੋਰਡ (ਏ. ਸੀ. ਬੀ.) ਤੋਂ ਮਹਾਰਾਸ਼ਟਰ ਸਟੇਟ ਰੋਡ ਡਿਵੈੱਲਪਮੈਂਟ ਕਾਰਪੋਰੇਸ਼ਨ ਨੂੰ ਕੀਤੇ ਵਿਆਜ ਭੁਗਤਾਨ ਦੀ ਜਾਂਚ ਕਰਵਾਈ। ਇਹ ਭੁਗਤਾਨ ਬੈਂਕ ਦੇ ਸਾਬਕਾ ਚੇਅਰਮੈਨ ਅਤਨੂ ਚੱਕਰਵਰਤੀ ਦੇ 18 ਮਾਰਚ ਨੂੰ ਅਸਤੀਫੇ (ਰਿਜ਼ਾਈਨ) ਤੋਂ ਕੁਝ ਦਿਨ ਪਹਿਲਾਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
ਆਡਿਟ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਲਈ ਇੰਟਰਨਲ ਵਿਜੀਲੈਂਸ ਇਨਵੈਸਟੀਗੇਸ਼ਨ ਦਾ ਆਰਡਰ ਦਿੱਤਾ ਸੀ। ਬੈਂਕ ਦੇ ਮਾਰਕੀਟਿੰਗ ਡਿਪਾਰਟਮੈਂਟ ਦੀ ਇਕ ਇੰਟਰਨਲ ਆਡਿਟ ਕਮੇਟੀ ਨੇ ਇਸ ਪੇਮੈਂਟ 'ਤੇ ਸਵਾਲ ਉਠਾਇਆ ਸੀ ਅਤੇ ਡਿਪਾਰਟਮੈਂਟ ਦੀ ਪਰਫਾਰਮੈਂਸ ਨੂੰ ਤਸੱਲੀਬਖਸ਼ ਨਹੀਂ ਦੱਸਿਆ ਸੀ। ਉਸ ਤੋਂ ਬਾਅਦ ਹੀ ਆਡਿਟ ਕਮੇਟੀ ਨੇ 12 ਮਾਰਚ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਵਿਜੀਲੈਂਸ ਰਿਪੋਰਟ 10 ਅਪ੍ਰੈਲ ਨੂੰ ਬੋਰਡ ਦੀ ਆਡਿਟ ਕਮੇਟੀ ਨੂੰ ਸੌਂਪੀ ਗਈ।
ਇਹ ਵੀ ਪੜ੍ਹੋ : 8th Pay Commission : ਕੇਂਦਰੀ ਕਰਮਚਾਰੀਆਂ ਨੂੰ ਲੱਗ ਸਕਦੈ ਝਟਕਾ! ਇਹ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਸਰਕਾਰ
ਮੀਡੀਆ ਰਿਪੋਰਟ ਮੁਤਾਬਕ ਮਹਾਰਾਸ਼ਟਰ ਸਟੇਟ ਰੋਡ ਡਿਵੈੱਲਪਮੈਂਟ ਕਾਰਪੋਰੇਸ਼ਨ ਨੂੰ ਕੀਤੀ ਪੇਮੈਂਟ ਡਿਫਰੈਂਸ਼ੀਅਲ ਇੰਟਰਸਟ ਦੇ ਰੂਪ 'ਚ ਦਿਖਾਇਆ ਗਿਆ ਸੀ ਪਰ ਇਸ ਨੂੰ ਸਿੱਧਾ ਕਾਰਪੋਰੇਸ਼ਨ ਦੇ ਖਾਤੇ 'ਚ ਪਾਉਣ ਦੀ ਬਜਾਏ ਮਾਰਕੀਟਿੰਗ ਡਿਪਾਰਟਮੈਂਟ ਜ਼ਰੀਏ ਪਾਇਆ ਗਿਆ ਸੀ। ਇਹ ਪੇਮੈਂਟ 4 ਲੋਕਲ ਵੈਂਡਰਾਂ ਜ਼ਰੀਏ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ 'ਚ ਯੋਗਦਾਨ ਦੇ ਤੌਰ 'ਤੇ ਦਿਖਾਈ ਗਈ ਸੀ। ਭਾਵ ਇਸ ਨੂੰ ਮਾਰਕੀਟਿੰਗ ਖਰਚੇ ਦੇ ਰੂਪ 'ਚ ਦਿਖਾਇਆ ਗਿਆ ਸੀ।
ਇਹ ਵੀ ਪੜ੍ਹੋ : ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ
ਬੈਂਕ ਦੀ ਸਫਾਈ
ਇਸ ਵਿਚਾਲੇ ਐੱਚ. ਡੀ. ਐੱਫ. ਸੀ. ਬੈਂਕ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ। ਬੈਂਕ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ,''ਅਸੀਂ ਸਿਲੈਕਟਿਵ ਮਟੀਰੀਅਲ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਜਾਂ ਦੋਸ਼ ਲਾਉਣ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹਾਂ। ਸਾਰੇ ਮਾਮਲਿਆਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਹੀ ਨਿਪਟਾਇਆ ਜਾਂਦਾ ਹੈ ਅਤੇ ਕਿਸੇ ਵੀ ਅੰਦਰੂਨੀ ਸਮੀਖਿਆ ਤੋਂ ਬਾਅਦ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਹਮੇਸ਼ਾ ਪੂਰੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਂਦੀ ਹੈ।'
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਐੱਚ. ਡੀ. ਐੱਫ. ਸੀ. ਬੈਂਕ ਦੇ ਸਾਬਕਾ ਚੇਅਰਮੈਨ ਅਤਨੂ ਚੱਕਰਵਰਤੀ ਨੇ 18 ਮਾਰਚ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪਣੇ ਅਸਤੀਫੇ 'ਚ ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ 'ਚ ਬੈਂਕ 'ਚ ਜੋ ਕੁਝ ਹੋਇਆ, ਉਹ ਉਨ੍ਹਾਂ ਦੇ ਨਿੱਜੀ ਮੁੱਲਾਂ ਅਤੇ ਨੈਤਿਕਤਾ ਨਾਲ ਮੇਲ ਨਹੀਂ ਖਾਂਦਾ ਹੈ। ਅਤਨੂ ਦੇ ਅਸਤੀਫੇ ਤੋਂ ਬਾਅਦ ਐੱਚ. ਡੀ. ਐੱਫ. ਸੀ. ਨੇ ਆਰ. ਬੀ. ਆਈ. ਦੀ ਮਨਜ਼ੂਰੀ ਤੋਂ ਬਾਅਦ ਸਾਬਕਾ ਸੀ. ਈ. ਓ. ਕੇਕੀ ਮਿਸਤਰੀ ਨੂੰ ਅੰਤ੍ਰਿਮ ਪਾਰਟ-ਟਾਈਮ ਚੇਅਰਮੈਨ ਬਣਾਇਆ ਸੀ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਸ਼ੇਅਰ ਦੀ ਚਾਲ
ਐੱਚ. ਡੀ. ਐੱਫ. ਸੀ. ਬੈਂਕ ਦਾ ਸ਼ੇਅਰ ਪਿਛਲੇ ਸੈਸ਼ਨ 'ਚ ਬੀ. ਐੱਸ. ਈ. 'ਤੇ 779 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਇਹ 772.10 ਰੁਪਏ 'ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਇਹ 2.45 ਫੀਸਦੀ ਦੀ ਗਿਰਾਵਟ ਨਾਲ 758.20 ਰੁਪਏ ਤੱਕ ਡਿੱਗ ਗਿਆ। ਇਸ ਦਾ 52 ਹਫਤਿਆਂ ਦਾ ਉੱਚਾ ਪੱਧਰ 1,020.35 ਰੁਪਏ ਅਤੇ ਸਭ ਤੋਂ ਘੱਟ ਪੱਧਰ 726.75 ਰੁਪਏ ਹੈ। ਹੁਣ ਇਹ 2.54 ਫੀਸਦੀ ਗਿਰਾਵਟ ਨਾਲ 759.15 ਰੁਪਏ 'ਤੇ ਟ੍ਰੇਡ ਕਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
LPG ਗਾਹਕਾਂ ਲਈ ਵੱਡੀ ਖਬਰ, ਨਹੀਂ ਕੀਤਾ ਇਹ ਕੰਮ ਤਾਂ ਬੰਦ ਹੋਵੇਗੀ ਗੈਸ ਸਬਸਿਡੀ
NEXT STORY