ਉੱਤਰ ਪ੍ਰਦੇਸ਼ - ਆਗਰਾ ਵਿੱਚ ਨਕਲੀ ਘਿਓ ਬਣਾਉਣ ਵਾਲੀਆਂ ਤਿੰਨ ਫੈਕਟਰੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਪਤੰਜਲੀ, ਅਮੂਲ ਅਤੇ ਪਾਰਸ ਵਰਗੇ 18 ਵੱਡੇ ਬ੍ਰਾਂਡਾਂ ਦੇ ਨਾਂ 'ਤੇ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਨਕਲੀ ਘਿਓ ਤਿਆਰ ਕਰਕੇ ਸਪਲਾਈ ਕੀਤਾ ਜਾ ਰਿਹਾ ਸੀ। ਨਕਲੀ ਘਿਓ ਬਣਾਉਣ ਵਿਚ ਯੂਰੀਆ, ਪਾਮ ਆਇਲ ਅਤੇ ਹੋਰ ਖਤਰਨਾਕ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਹਵਾਈ ਯਾਤਰਾ ਦੇ ਬਦਲੇ ਨਿਯਮ, 3 ਘੰਟੇ ਲੇਟ ਹੋਈ ਫਲਾਈਟ ਹੋਵੇਗੀ ਰੱਦ
2 ਜਨਵਰੀ ਨੂੰ ਪੁਲਸ ਨੇ ਤਾਜਗੰਜ ਥਾਣਾ ਖੇਤਰ 'ਚ ਤਿੰਨ ਗੈਰ-ਕਾਨੂੰਨੀ ਫੈਕਟਰੀਆਂ 'ਤੇ ਛਾਪੇਮਾਰੀ ਕੀਤੀ ਸੀ। ਇਹ ਫੈਕਟਰੀਆਂ 'ਸ਼ਿਆਮ ਐਗਰੋ' ਦੇ ਨਾਂ 'ਤੇ ਰਜਿਸਟਰਡ ਸਨ ਅਤੇ ਇਨ੍ਹਾਂ ਦਾ ਮਾਲਕ ਗਵਾਲੀਅਰ ਦਾ ਨੀਰਜ ਅਗਰਵਾਲ ਦੱਸਿਆ ਜਾਂਦਾ ਹੈ। ਪਹਿਲੀ ਫੈਕਟਰੀ ਵਿੱਚ ਨਕਲੀ ਘਿਓ ਬਣਾਇਆ ਗਿਆ, ਦੂਜੀ ਵਿੱਚ ਕੱਚਾ ਮਾਲ ਰੱਖਿਆ ਗਿਆ ਅਤੇ ਤੀਜੀ ਫੈਕਟਰੀ ਵਿੱਚ ਤਿਆਰ ਘਿਓ ਦਾ ਸਟਾਕ ਰੱਖਿਆ ਗਿਆ।
ਇਹ ਵੀ ਪੜ੍ਹੋ : Elon Musk ਨੇ Ambani-Adani ਦੀ ਕੁਲ ਜਾਇਦਾਦ ਤੋਂ ਵੱਧ ਕਮਾਏ, ਜਾਣੋ ਕਿਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ
ਛਾਪੇਮਾਰੀ ਦੌਰਾਨ ਕਰੀਬ 2500 ਕਿਲੋ ਕੱਚਾ ਮਾਲ, ਨਕਲੀ ਘਿਓ, 18 ਵੱਡੇ ਬ੍ਰਾਂਡਾਂ ਦੇ ਸਟਿੱਕਰ ਅਤੇ ਪੈਕੇਜਿੰਗ ਸਮੱਗਰੀ ਜ਼ਬਤ ਕੀਤੀ ਗਈ। ਪੁਲਸ ਨੇ ਫੈਕਟਰੀ ਵਿੱਚ ਕੰਮ ਕਰਦੇ ਚਾਰ ਮਜ਼ਦੂਰਾਂ ਅਤੇ ਇੱਕ ਮੈਨੇਜਰ ਨੂੰ ਹਿਰਾਸਤ ਵਿੱਚ ਲਿਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਤਿਆਰ ਨਕਲੀ ਘਿਓ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਆਦਿ ਰਾਜਾਂ ਨੂੰ ਭੇਜਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : BSNL ਦਾ 150 ਦਿਨਾਂ ਦਾ ਸਸਤਾ ਰੀਚਾਰਜ ਪਲਾਨ: Airtel, Jio ਅਤੇ Vi ਦੀ ਉੱਡੀ ਨੀਂਦ...
ਡੀਸੀਪੀ ਨਗਰ ਸੂਰਜ ਕੁਮਾਰ ਰਾਏ ਨੇ ਦੱਸਿਆ ਕਿ ਵੀਰਵਾਰ ਨੂੰ ਇੱਕ ਟਰੱਕ ਰਾਹੀਂ 50 ਟੀਨ ਨਕਲੀ ਘਿਓ ਮੇਰਠ ਭੇਜਿਆ ਗਿਆ ਸੀ। ਪੁਲਸ ਟਰੱਕ ਦਾ ਪਤਾ ਲਗਾਉਣ ਵਿੱਚ ਜੁਟੀ ਹੈ। ਨਕਲੀ ਘਿਓ ਦੇ ਸੈਂਪਲ ਗੁਣਵੱਤਾ ਜਾਂਚ ਲਈ ਖੁਰਾਕ ਵਿਭਾਗ ਨੂੰ ਭੇਜੇ ਗਏ ਹਨ।
ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਨਕਲੀ ਉਤਪਾਦਾਂ ਦੀ ਸਪਲਾਈ ਚੇਨ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾਵੇਗਾ। ਨਕਲੀ ਘਿਓ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਛੋਟੇ ਪ੍ਰਚੂਨ ਵਪਾਰੀਆਂ ਨੂੰ ਲੱਗੇਗਾ ਝਟਕਾ, Super Rich ਵਿਅਕਤੀਆਂ ਦੇ ਬਾਜ਼ਾਰ 'ਚ ਆਉਣ ਨਾਲ ਵਧੇਗਾ ਮੁਕਾਬਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਸੈਕਸ 600 ਤੋਂ ਵੱਧ ਅੰਕ ਡਿੱਗਿਆ, ਨਿਫਟੀ ਵੀ 162 ਅੰਕ ਟੁੱਟਿਆ, ਬੈਂਕਿੰਗ ਅਤੇ ਆਈਟੀ ਸੈਕਟਰ ਫਿਸਲੇ
NEXT STORY