ਗੈਜੇਟ ਡੈਸਕ - ਟੇਕ ਦਿੱਗਜ ਕੰਪਨੀ ਐਪਲ ਆਪਣੇ ਯੂਜ਼ਰਸ ਲਈ ਸਮੇਂ-ਸਮੇਂ 'ਤੇ ਨਵੇਂ-ਨਵੇਂ ਫੀਚਰਜ਼ ਲੈ ਕੇ ਆਉਂਦੀ ਰਹਿੰਦੀ ਹੈ, ਜੋ ਉਨ੍ਹਾਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਐਪਲ ਦਾ ਆਈਫੋਨ 18 ਸਾਲ 2026 'ਚ ਰਿਲੀਜ਼ ਹੋਵੇਗਾ ਪਰ ਇਸ ਬਾਰੇ ਅਫਵਾਹਾਂ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਐਪਲ ਦੇ 2026 ਵਿੱਚ ਆਉਣ ਵਾਲੇ ਆਈਫੋਨ 18 ਪ੍ਰੋ ਵਿੱਚ DSLR ਕੈਮਰੇ ਵਰਗੇ ਫੀਚਰਸ ਹੋ ਸਕਦੇ ਹਨ। ਇਸ ਵਿੱਚ ਵੇਰੀਏਬਲ ਅਪਰਚਰ ਟੈਕਨਾਲੋਜੀ ਪਾਈ ਜਾ ਸਕਦੀ ਹੈ, ਜੋ ਹੁਣ ਤੱਕ ਸਿਰਫ਼ DSLR ਕੈਮਰਿਆਂ ਵਿੱਚ ਹੀ ਦੇਖੀ ਜਾਂਦੀ ਸੀ। ਯੂਜ਼ਰਸ ਨੂੰ ਇਸ ਤੋਂ ਜ਼ਿਆਦਾ ਕੰਟਰੋਲ ਮਿਲ ਸਕਦਾ ਹੈ। ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
iPhone 18 Pro ਦਾ ਮੁੱਖ ਕੈਮਰਾ ਸਿਸਟਮ
ਵਿਸ਼ਲੇਸ਼ਕ ਮਿੰਗ-ਚੀ ਕੁਓ ਦੇ ਅਨੁਸਾਰ, ਆਈਫੋਨ 18 ਪ੍ਰੋ ਦੇ ਮੁੱਖ ਕੈਮਰਾ ਸਿਸਟਮ ਵਿੱਚ ਮਕੈਨੀਕਲ ਅਪਰਚਰ ਬਲੇਡ ਹੋਣਗੇ। ਇਸ ਨਾਲ ਯੂਜ਼ਰ ਲੈਂਸ 'ਚ ਆਉਣ ਵਾਲੀ ਰੋਸ਼ਨੀ ਦੀ ਮਾਤਰਾ ਨੂੰ ਮੈਨੂਅਲੀ ਐਡਜਸਟ ਕਰ ਸਕਣਗੇ। ਇਹ ਮੌਜੂਦਾ ਆਈਫੋਨ 'ਚ ਵਰਤੇ ਜਾਣ ਵਾਲੇ ਫਿਕਸਡ ਅਪਰਚਰ ਸਿਸਟਮ ਤੋਂ ਕਾਫੀ ਵੱਖਰਾ ਹੋਵੇਗਾ।
ਯੂਜ਼ਰਸ ਨੂੰ ਮਿਲੇਗਾ ਜ਼ਿਆਦਾ ਕੰਟਰੋਲ
ਇਸ ਟੈਕਨਾਲੋਜੀ ਨਾਲ ਫੋਟੋਗ੍ਰਾਫਰ ਡੈਪਥ ਆਫ ਫੀਲਡ ਅਤੇ ਰੋਸ਼ਨੀ ਨੂੰ ਠੀਕ ਤਰ੍ਹਾਂ ਕੰਟਰੋਲ ਕਰ ਸਕਣਗੇ। ਇਹ ਪੋਰਟਰੇਟ ਮੋਡ ਵਰਗੀਆਂ ਕੰਪਿਊਟੇਸ਼ਨਲ ਫੋਟੋਗ੍ਰਾਫੀ ਟ੍ਰਿਕਸ ਦੇ ਬਿਨਾਂ ਕੁਦਰਤੀ ਬੈਕਗ੍ਰਾਊਂਡ ਬਲਰ ਨੂੰ ਸਮਰੱਥ ਕਰੇਗਾ। ਕੁਓ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਕਿ BE ਸੈਮੀਕੰਡਕਟਰ ਅਪਰਚਰ ਬਲੇਡਾਂ ਲਈ ਅਸੈਂਬਲੀ ਉਪਕਰਣਾਂ ਦੀ ਸਪਲਾਈ ਕਰੇਗਾ।
ਫੋਟੋਗ੍ਰਾਫੀ ਐਕਸਪੀਰਿਅੰਸ 'ਚ ਸੁਧਾਰ
ਕੁਓ ਨੇ ਕਿਹਾ ਕਿ "ਇਸ ਨਾਲ ਉਪਭੋਗਤਾਵਾਂ ਦੇ ਫੋਟੋਗ੍ਰਾਫੀ ਅਨੁਭਵ ਵਿੱਚ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ," ਹਾਲਾਂਕਿ ਕੁਓ ਨੇ ਪਹਿਲਾਂ ਕਿਹਾ ਸੀ ਕਿ ਇਹ ਵਿਸ਼ੇਸ਼ਤਾ ਆਈਫੋਨ 17 ਵਿੱਚ ਆ ਸਕਦੀ ਹੈ। ਹਾਲਾਂਕਿ, ਇੱਕ ਸਮਾਰਟਫੋਨ 'ਤੇ ਵੇਰੀਏਬਲ ਅਪਰਚਰ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ ਇਹ ਜ਼ਿਆਦਾਤਰ ਸੈਂਸਰ ਦੇ ਆਕਾਰ 'ਤੇ ਨਿਰਭਰ ਕਰਦਾ ਹੈ। ਮੌਜੂਦਾ ਆਈਫੋਨਜ਼ ਵਿੱਚ ਕੈਮਰਿਆਂ ਦੀ ਤੁਲਨਾ ਵਿੱਚ ਛੋਟੇ ਸੈਂਸਰ ਵਰਤੇ ਜਾਂਦੇ ਹਨ।
ਅਣਚਾਹੀਆਂ ਕਾਲਾਂ ’ਤੇ ਖਪਤਕਾਰ ਮੰਤਰਾਲਾ ਅਗਲੇ ਮਹੀਨੇ ਜਾਰੀ ਕਰੇਗਾ ਦਿਸ਼ਾ-ਨਿਰਦੇਸ਼
NEXT STORY