ਭਰੂਚ : ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਦਹੇਜ ਵਿਚ ਇਕ ਕੈਮੀਕਲ ਪਲਾਂਟ 'ਚ ਗੈਸ ਲੀਕ ਹੋਣ ਕਾਰਨ ਜ਼ਹਿਰੀਲਾ ਧੂੰਆਂ ਫੈਲ ਗਿਆ। ਇਸ ਹਾਦਸੇ ਵਿਚ 4 ਮੁਲਾਜ਼ਮਾਂ ਦੀ ਮੌਤ ਹੋ ਗਈ। ਕੰਪਨੀ ਨੇ ਦੱਸਿਆ ਹੈ ਕਿ ਚਾਰਾਂ ਮੁਲਾਜ਼ਮਾਂ ਨੂੰ ਤੁਰੰਤ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਗਈ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕੰਪਨੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਦਹੇਜ ਥਾਣੇ ਦੇ ਇੰਸਪੈਕਟਰ ਬੀਐੱਮ ਪਾਟੀਦਾਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਗੁਜਰਾਤ ਫਲੋਰੋਕੈਮੀਕਲਜ਼ ਲਿਮਟਿਡ (ਜੀਐੱਫਐੱਲ) ਦੀ ਇਕ ਉਤਪਾਦਨ ਯੂਨਿਟ ਵਿਚ ਪਾਈਪ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਕੰਪਨੀ ਦਾ ਇਕ ਮੁਲਾਜ਼ਮ ਅਤੇ ਤਿੰਨ ਠੇਕਾ ਮੁਲਾਜ਼ਮ ਬੇਹੋਸ਼ ਹੋ ਗਏ। ਉਨ੍ਹਾਂ ਦੱਸਿਆ ਕਿ ਚਾਰਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਵਾਈ ਜਹਾਜ਼ 'ਚ ਕਦੇ ਵੀ ਨਾ ਲੈ ਕੇ ਜਾਓ ਇਹ ਚੀਜ਼ਾਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ!
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ ਮਗਨਦੀਆ (48) (ਵਾਸੀ ਭਰੂਚ), ਮੁਦਰੀਕਾ ਯਾਦਵ (29) (ਵਾਸੀ ਅਧੌਰਾ, ਝਾਰਖੰਡ), ਸੁਚਿਤ ਪ੍ਰਸਾਦ (39) ਅਤੇ ਮਹੇਸ਼ ਨੰਦਲਾਲ (25) (ਦੋਵੇਂ ਉੱਤਰ ਪ੍ਰਦੇਸ਼ ਦੇ ਸੋਨਭੱਦਰ ਦੇ ਰਹਿਣ ਵਾਲੇ) ਦੇ ਰੂਪ ਵਿਚ ਹੋਈ ਹੈ।
ਮੀਡੀਆ ਨੂੰ ਦਿੱਤੇ ਬਿਆਨ ਵਿਚ ਜੀਐੱਫਐੱਲ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਕਰੀਬ 8 ਵਜੇ ਵਾਪਰੀ ਅਤੇ ਟੀਮ ਦੁਆਰਾ ਤੁਰੰਤ ਗੈਸ ਲੀਕ ਹੋਣ ਦਾ ਪਤਾ ਲਗਾਇਆ ਗਿਆ ਅਤੇ ਟੀਮ ਨੇ ਇਸ ਨੂੰ ਕੰਟਰੋਲ ਕਰ ਲਿਆ। ਹਾਲਾਂਕਿ, 4 ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋਈਆਂ ਅਤੇ ਉਨ੍ਹਾਂ ਨੂੰ ਤੁਰੰਤ ਸਾਡੇ ਆਨਸਾਈਟ ਆਕੂਪੇਸ਼ਨਲ ਹੈਲਥ ਸੈਂਟਰ ਵਿਚ ਮੁੱਢਲੀ ਸਹਾਇਤਾ ਦਿੱਤੀ ਗਈ। ਉਨ੍ਹਾਂ ਨੂੰ ਡਾਕਟਰੀ ਦੇਖਭਾਲ ਲਈ ਭਰੂਚ ਹਸਪਤਾਲ ਭੇਜਿਆ ਗਿਆ। ਬਦਕਿਸਮਤੀ ਨਾਲ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਾਰਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਹੁਣ ਕੇਂਦਰੀ ਹਥਿਆਰਬੰਦ ਫੋਰਸਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਗੇ 1-1 ਕਰੋੜ ਰੁਪਏ
ਕੰਪਨੀ ਨੇ ਦੱਸਿਆ ਕਿ ਕੰਪਨੀ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 30 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇ ਨਾਲ-ਨਾਲ ਬੀਮਾ ਲਾਭਾਂ ਅਤੇ ਬਕਾਇਆ ਤਨਖਾਹਾਂ ਦਾ ਪੂਰਾ ਭੁਗਤਾਨ ਕਰੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ ਮ੍ਰਿਤਕ ਮੁਲਾਜ਼ਮ ਦੇ ਬੱਚੇ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਉਸਦੀ ਇੰਜੀਨੀਅਰਿੰਗ ਦੀ ਪੜ੍ਹਾਈ ਸਮੇਤ ਉਸਦੀ ਪੜ੍ਹਾਈ ਦਾ ਪੂਰਾ ਖਰਚਾ ਚੁੱਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਮ ਪ੍ਰਕਾਸ਼ ਰਾਜਭਰ ਦਾ ਅਜੀਬੋ-ਗਰੀਬ ਦਾਅਵਾ, ਹਨੂੰਮਾਨ ਜੀ ਦਾ ਰਾਜਭਰ ਜਾਤੀ ’ਚ ਹੋਇਆ ਸੀ ਜਨਮ
NEXT STORY