ਜਲੰਧਰ- ਤਿਓਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਡੈਟਸਨ ਨੇ ਆਪਣੀ ਅਪਡੇਟਡ ਕਾਰ ਰੈਡੀ-ਗੋ ਗੋਲਡ ਲਾਂਚ ਕਰ ਦਿੱਤੀ ਹੈ। ਇਹ ਡੈਟਸਨ ਦੀ ਲਿਮਟਿਡ ਐਡੀਸ਼ਨ ਕਾਰ ਹੈ ਅਤੇ ਕੰਪਨੀ ਦੀ ਐਂਟਰੀ ਲੈਵਲ ਹੈਚਬੈਕ ਵੀ. ਦਿੱਲੀ 'ਚ ਇਸ ਕਾਰ ਦੀ ਐਕਸਸ਼ੋਰੂਮ ਕੀਮਤ 3.69 ਲੱਖ ਰੁਪਏ ਰੱਖੀ ਹੈ। ਇਹ ਲਿਮਟਿਡ ਐਡੀਸ਼ਨ ਸਿਰਫ ਡੈਟਸਨ ਦੀ ਜ਼ਿਆਦਾ ਪਾਵਰਫੁਲ ਰੈਡੀ-ਗੋ ਦੇ 1.0-ਲਿਟਰ ਇੰਜਣ ਦੇ ਨਾਲ ਹੀ ਉਪਲੱਬਧ ਹੈ। ਕੰਪਨੀ ਨੇ ਲਿਮਟਿਡ ਐਡੀਸ਼ਨ ਵਾਲੀ ਇਸ ਕਾਰ 'ਚ ਕਈ ਨਵੇਂ ਫੀਚਰਸ ਐਡ ਕੀਤੇ ਹਨ। ਕੰਪਨੀ ਨੇ ਇਸ ਕਾਰ ਨੂੰ ਤਿੰਨ ਕਲਰਸ-ਸਿਲਵਰ, ਗਰੇ ਅਤੇ ਵਾਈਟ 'ਚ ਲਾਂਚ ਕੀਤੀ ਹੈ। ਇਸ ਦੇ ਨਾਲ ਹੀ ਡੈਟਸਨ ਨੇ ਇਸ ਕਾਰ ਚ ਕਈ ਵੱਡੇ ਬਦਲਾਅ ਕੀਤੇ ਹਨ।

ਡੈਟਸਨ ਰੈਡੀ-ਗੋ ਗੋਲਡ ਐਡੀਸ਼ਨ ਸਿਰਫ 1.0-ਲਿਟਰ iSAT ਇੰਜਣ ਦੇ ਨਾਲ ਉਪਲੱਬਧ ਹੋਵੇਗੀ। ਕਾਰ 'ਚ ਲਗਾ 1.0-ਲਿਟਰ ਦਾ ਇੰਜਣ 67 bhp ਪਾਵਰ ਅਤੇ 91 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਕਾਰ 'ਚ 5-ਸਪੀਡ ਮੈਨੂਅਲ ਟਰਾਂਸਮਿਸ਼ਨ ਲਗਾਇਆ ਹੈ। ਹੁਣ ਇਹ ਕਾਰ 22.5 ਕਿ. ਮੀ/ਲਿਟਰ ਦੀ ਮਾਇਲੇਜ ਦਿੰਦੀ ਹੈ। ਦੱਸ ਦਈਏ ਕਿ ਰੇਨੋ ਕਵਿੱਡ ਨਾਲ ਤੁਲਨਾ ਕਰਨ 'ਤੇ ਡੈਟਸਨ ਰੈਡੀ-ਗੋ ਰੇਸ ਜਿੱਤ ਚੁੱਕੀ ਹੈ ਕਿਉਂਕਿ ਰੇਨੇ ਕਵਿੱਡ ਦਾ ਮਾਇਲੇਜ 22.04 ਕਿ. ਮੀ/ਲਿਟਰ ਹੈ।
ਬੁਕਿੰਗ ਅਤੇ ਫੀਚਰਸ
ਇਸ ਦੀ ਬੁਕਿੰਗਸ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਡੈਟਸਨ ਰੈਡੀ- ਗੋ ਦੇ ਇਸ ਨਵੇਂ ਮਾਡਲ 'ਚ ਐਂਬੀਐਂਟ ਲਾਈਟਿੰਗ ਹੈ ਜੋ ਕਿ ਕੈਬਿਨ 'ਚ ਡੈਟਸਨ ਇੰਡੀਆ ਐਪ ਰਾਹੀਂ ਐਕਟਿਵ ਕੀਤੀ ਜਾ ਸਕਦੀ ਹੈ। ਇਸ ਕਾਰ ਨੂੰ ਗੋਲਡ ਐਡੀਸ਼ਨ ਦਾ ਨਾਮ ਦਿੱਤਾ ਗਿਆ ਹੈ, ਤਾਂ ਕੰਪਨੀ ਨੇ ਇਸ ਕਾਰ 'ਚ ਕਾਫ਼ੀ ਗੋਲਡ ਫਿਨੀਸ਼ ਦਿੱਤੀ ਹੈ। ਕਾਰ ਦੇ ਵ੍ਹੀਲ ਕਵਰ ਤੋਂ ਲੈ ਕੇ ਫ੍ਰੰਟ ਗਰਿਲ ਤੱਕ ਗੋਲਡ ਫਿਨੀਸ਼ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡੈਟਸਨ ਨੇ ਕਾਰ 'ਚ ਰਿਵਰਸ ਪਾਰਕਿੰਗ ਸੈਂਸਰ ਅਤੇ ਨਵਾਂ ਮਿਊਜ਼ਿਕ ਸਿਸਟਮ ਦਿੱਤਾ ਹੈ। ਕਾਰ 'ਚ ਜ਼ਿਆਦਾਤਰ ਫੀਚਰਸ ਡੈਟਸਨ ਦੇ ਐੱਸ ਵੇਰੀਐਂਟ ਤੋਂ ਲਈ ਗਏ ਹਨ। ਸਿਰਫ ਬਾਹਰ ਹੀ ਨਹੀਂ ਬਲਕਿ ਇਸ ਕਾਰ ਦੇ ਕੈਬਨ ਨੂੰ ਵੀ ਗੋਲਡ ਥੀਮ 'ਤੇ ਬਣਾਇਆ ਗਿਆ ਹੈ। ਕੰਪਨੀ ਨੇ ਕਾਰ 'ਚ ਐਬੀਐਂਟ ਲਾਈਟਿੰਗ ਵੀ ਲਗਾਈ ਹੈ।
2030 ਤੱਕ ਬਜ਼ੁਰਗਾਂ ਲਈ 7.7 ਅਰਬ ਡਾਲਰ ਦਾ ਹੋ ਜਾਵੇਗਾ ਹਾਊਸਿੰਗ ਮਾਰਕਿਟ: ਰਿਪੋਰਟ
NEXT STORY