ਬੇਂਗਲੁਰੂ– ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਈ ਵਿਕਾਸਸ਼ੀਲ ਦੇਸ਼ਾਂ ਦੀ ਕਰਜ਼ੇ ਨੂੰ ਲੈ ਕੇ ਨਾਜ਼ੁਕ ਹੁੰਦੀ ਸਥਿਤੀ ਦਾ ਵਿਸ਼ਾ ਉਠਾਇਆ ਤੇ ਇਸ ਭਾਰ ਨਾਲ ਨਜਿੱਠਣ ਲਈ ‘ਬਹੁਪੱਖੀ ਤਾਲਮੇਲ’ ਬਾਰੇ ਜੀ-20 ਦੇ ਮੈਂਬਰ ਦੇਸ਼ਾਂ ਤੋਂ ਵਿਚਾਰ ਮੰਗੇ ਹਨ।
ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ (ਐੱਫ. ਐੱਮ. ਸੀ. ਬੀ. ਜੀ.) ਦੀ ਬੈਠਕ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸੀਤਾਰਮਣ ਨੇ ਇਸ ਵਿਸ਼ੇ ’ਤੇ ਵੀ ਵਿਚਾਰਾਂ ਨੂੰ ਸੱਦਾ ਦਿੱਤਾ ਕਿ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਵਰਗੇ ਬਹੁਪੱਖੀ ਵਿਕਾਸ ਬੈਂਕਾਂ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾ ਸਕਦਾ ਹੈ, ਜਿਸ ਨਾਲ ਉਹ 21ਵੀਂ ਸਦੀ ਦੀਆਂ ਸਾਂਝਾ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰ ਸਕਣ, ਨਾਲ ਹੀ ਨਿਰੰਤਰ ਵਿਕਾਸ ਟੀਚਿਆਂ ਅਤੇ ਗਰੀਬੀ ਖਾਤਮੇ ’ਤੇ ਧਿਆਨ ਕੇਂਦਰਿਤ ਰੱਖ ਸਕਣ।
ਇਹ ਵੀ ਪੜ੍ਹੋ-‘ਖੁੱਲ੍ਹੇ ਬਾਜ਼ਾਰ ’ਚ ਕਣਕ ਦੀ ਵਿਕਰੀ ਨਾਲ ਥੋਕ ਕੀਮਤਾਂ ਨਰਮ, ਪ੍ਰਚੂਨ ਮੁੱਲ ਹਫਤੇ ਦੇ ਅੰਦਰ ਘੱਟ ਹੋਣ ਦੀ ਸੰਭਾਵਨਾ
ਜੀ-20 ਐੱਫ. ਐੱਮ. ਸੀ. ਬੀ. ਜੀ. ਬੈਠਕ ਦੇ ਪਹਿਲੇ ਸੈਸ਼ਨ ’ਚ ਕੌਮਾਂਤਰੀ ਵਿੱਤੀ ਢਾਂਚੇ, ਨਿਰੰਤਰ ਫੰਡ ਅਤੇ ਬੁਨਿਆਦੀ ਢਾਂਚੇ ’ਤੇ ਗੱਲ ਹੋਈ। ਵਿੱਤ ਮੰਤਰਾਲਾ ਨੇ ਟਵੀਟ ਕੀਤਾ ਕਿ ਵਿੱਤ ਮੰਤਰੀ ਨੇ ਅਨੇਕਾਂ ਸੰਵੇਦਨਸ਼ੀਲ ਦੇਸ਼ਾਂ ’ਚ ਕਰਜ਼ੇ ਨੂੰ ਲੈ ਕੇ ਵਧਦੇ ਅਸਥਿਰਤਾ ਦੇ ਹਾਲਾਤ ਦਾ ਜ਼ਿਕਰ ਕੀਤਾ ਅਤੇ ਬਹੁਪੱਖੀ ਸਹਿਯੋਗ ’ਤੇ ਜੀ-20 ਦੇ ਮੈਂਬਰ ਦੇਸ਼ਾਂ ਤੋਂ ਵਿਚਾਰ ਮੰਗੇ। ਉਨ੍ਹਾਂ ਨੇ ਕਿਹਾ ਕਿ ਪ੍ਰਬੰਧਨ ਕਰਨਾ ਵਿਸ਼ਵ ਅਰਥਵਿਵਸਥਾ ਲਈ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਨੇ ਪਿਛਲੇ ਸਾਲ ਦਸੰਬਰ ’ਚ ਕਿਹਾ ਸੀ ਕਿ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ’ਤੇ ਸਾਲਾਨਾ 62 ਅਰਬ ਡਾਲਰ ਦਾ ਕਰਜ਼ਾ ਹੈ ਜੋ 2021 ਦੇ 46 ਅਰਬ ਡਾਲਰ ਦੀ ਤੁਲਣਾ ’ਚ 35 ਫੀਸਦੀ ਵਧ ਗਿਆ ਹੈ ਅਤੇ ਇਸ ਦੇ ਨਾਲ ਹੀ ਡਿਫਾਲਟ ਦਾ ਜੋਖਮ ਵੀ ਵਧ ਗਿਆ ਹੈ। ਅਜਿਹਾ ਖਦਸ਼ਾ ਹੈ ਕਿ ਕਰਜ਼ੇ ਨੂੰ ਲੈ ਕੇ ਵਿਕਾਸਸ਼ੀਲ ਦੇਸ਼ਾਂ ਦੀ ਜੋ ਨਾਜ਼ੁਕ ਸਥਿਤੀ ਹੈ, ਜੇ ਉਸ ’ਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਇਹ ਗਲੋਬਲ ਮੰਦੀ ਦਾ ਕਾਰਨ ਬਣ ਸਕਦੀ ਹੈ ਅਤੇ ਲੱਖਾਂ ਲੋਕਾਂ ਨੂੰ ਭਿਆਨਕ ਗਰੀਬੀ ’ਚ ਧੱਕ ਸਕਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਹੋਲੀ ਦੇ ਮੱਦੇਨਜ਼ਰ ਭਾਰਤੀ ਰੇਲਵੇ ਦਾ ਵੱਡਾ ਫ਼ੈਸਲਾ, ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
NEXT STORY