ਨਵੀਂ ਦਿੱਲੀ—ਭਾਰਤੀ ਚਾਹ ਸੰਘ (ਆਈ.ਟੀ.ਏ.) ਨੇ ਚਾਹ ਬਾਗਾਨ ਦੀ ਜ਼ਮੀਨ 'ਤੇ ਪਾਮ ਤੇਲ ਉਤਪਾਦਨ ਲਈ ਚਾਹ ਬਾਗਾਨ ਕੰਪਨੀਆਂ ਨੂੰ ਆਗਿਆ ਦਿੱਤੇ ਜਾਣ ਲਈ ਭਾਰਤੀ ਚਾਹ ਬੋਰਡ ਨਾਲ ਸੰਪਰਕ ਕੀਤਾ ਹੈ। ਆਈ.ਟੀ.ਏ. ਦੇ ਚੇਅਰਮੈਨ ਵਿਵੇਕ ਗੋਇਨਕਾ ਨੇ ਕਿਹਾ ਕਿ ਅਸੀਂ ਚਾਹ ਬੋਰਡ ਨਾਲ ਇਸ ਗੱਲ 'ਤੇ ਵਿਚਾਰ ਕਰਨ ਲਈ ਅਰਜ਼ੀ ਕੀਤੀ ਹੈ ਕੀ ਅਸੀਂ ਆਪਣੇ ਬਾਗਾਨ 'ਚ ਪਾਮ ਦੀ ਖੇਤੀ ਅਤੇ ਪਾਮ ਤੇਲ ਦਾ ਉਤਪਾਦਨ ਕਰ ਸਕਦੇ ਹਾਂ। ਇਸ ਲਈ ਸਾਨੂੰ ਵੱਡੇ ਇਲਾਕੇ ਦੀ ਲੋੜ ਹੈ। ਗੋਇਨਕਾ ਮੁਤਾਬਕ ਜ਼ਮੀਨ ਦੀ ਵਰਤੋਂ ਸੂਬੇ ਦਾ ਵਿਸ਼ਾ ਹੈ ਅਤੇ ਸਬੰਧਤ ਸੂਬਾ ਇਸ ਗੱਲ ਦਾ ਫੈਸਲਾ ਕਰ ਸਕਦਾ ਹੈ ਕਿ ਚਾਹ ਦੀ ਖੇਤੀ ਵਾਲੀ ਜ਼ਮੀਨ ਦੀ ਵਰਤੋਂ ਕਿੰਝ ਕੀਤੀ ਜਾਵੇ।
ਪੱਛਮੀ ਬੰਗਾਲ ਵਰਗੇ ਚਾਹ ਦੀ ਖੇਤੀ ਕਰਨ ਵਾਲੇ ਸੂਬੇ ਪਹਿਲਾਂ ਹੀ ਚਾਹ ਬਾਗਾਨ ਦੀ ਜ਼ਮੀਨ ਦੀ ਵਰਤੋਂ ਚਾਹ ਤੋਂ ਵੱਖ ਉਦੇਸ਼ ਲਈ ਮਨਜ਼ੂਰੀ ਦੇ ਚੁੱਕੇ ਹਨ ਅਤੇ ਅਮਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਦਾ ਅਨੁਸਰਣ ਕਰੇਗਾ। ਗੋਇਨਕਾ ਨੇ ਕਿਹਾ ਕਿ ਇਸ ਨਾਲ ਉਦਯੋਗ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਭਾਰਤ ਪਾਮ ਤੇਲ ਦਾ ਸ਼ੁੱਧ ਆਯਾਤਕ ਹੈ ਜੋ 25000 ਕਰੋੜ ਰੁਪਏ ਤਂ ਜ਼ਿਆਦਾ ਮੁੱਲ ਦਾ ਆਯਾਤ ਕਰਦਾ ਹੈ। ਆਈ.ਟੀ.ਏ. ਨੇ ਕਿਹਾ ਕਿ ਮਲੇਸ਼ੀਆ ਚਾਹ ਉਤਪਾਦਕਾਂ ਨੂੰ ਚਾਹ ਤੋਂ ਹਟ ਕੇ ਪਾਮ ਤੇਲ ਦਾ ਉਤਪਾਦਨ ਕਰਨ ਵੱਲ ਜਾਣ ਲਈ ਪ੍ਰੋਤਸਾਹਿਤ ਕਰ ਸਕਦਾ ਹੈ ਅਤੇ ਭਾਰਤ ਸਰਕਾਰ ਵੀ ਚਾਹ ਉਤਪਾਦਕਾਂ ਨੂੰ ਪਾਮ ਦੇ ਤੇਲ ਦਾ ਉਤਪਾਦਨ ਕਰਨ ਲਈ ਪ੍ਰੋਸਤਾਹਿਤ ਕਰ ਸਕਦੀ ਹੈ। ਇਹ ਸੁਝਾਅ ਅਜਿਹੇ ਸਮੇਂ ਆਇਆ ਹੈ ਜਦੋਂ ਚਾਹ ਉਦਯੋਗ ਚਾਹ ਦੀਆਂ ਘੱਟ ਲਾਭਕਾਰੀ ਕੀਮਤਾਂ ਦੀ ਸ਼ਿਕਾਇਤ ਕਰ ਰਿਹਾ ਹੈ। ਇਸ ਨਾਲ ਸਾਰੇ ਪ੍ਰਮੁੱਖ ਚਾਹ ਕੰਪਨੀਆਂ ਦੀ ਬੈਲੇਸ਼ ਸ਼ੀਟ ਪ੍ਰਭਾਵਿਤ ਹੋ ਰਹੀ ਹੈ ਅਤੇ ਕੁਝ ਕੰਪਨੀਆਂ ਜ਼ਮੀਨ ਦੇ ਵਿਕਲਪਿਕ ਵਰਤੋਂ ਦਾ ਦਬਾਅ ਪਾ ਰਹੀਆਂ ਹਨ।
ਬ੍ਰਿਟੇਨ ਨੇ ਨਵੇਂ 'ਫਾਸਟ ਟ੍ਰੈਕ ਵੀਜ਼ਾ' ਨੂੰ ਦਿੱਤੀ ਮਨਜ਼ੂਰੀ, ਭਾਰਤੀ ਡਾਕਟਰਾਂ ਨੂੰ ਹੋਵੇਗਾ ਲਾਭ
NEXT STORY