ਬਿਜ਼ਨੈੱਸ ਡੈਸਕ - ਭਾਰਤ ’ਚ ਅਗਸਤ ਤੋਂ ਬਾਅਦ ਤਿਉਹਾਰੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਜਿਸ ’ਚ ਖਾਣ ਵਾਲੇ ਤੇਲ ਦੀ ਕਾਫੀ ਜ਼ਿਆਦਾ ਮੰਗ ਵਧ ਜਾਂਦੀ ਹੈ, ਇਸੇ ਮੰਗ ਨੂੰ ਦੇਖਦੇ ਹੋਏ ਭਾਰਤ ’ਚ ਇਸ ਮਹੀਨੇ ’ਚ ਸੋਇਆਬੀਨ ਤੇਲ ਦੀ ਦਰਾਮਦ ਰਿਕਾਰਡ ਪੱਧਰ ’ਤੇ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਇਸ ਦੀ ਇਕ ਵਜ੍ਹਾ ਸੋਇਆਬੀਨ ਤੇਲ ਦੀ ਘੱਟ ਕੀਮਤ ਅਤੇ ਰੂਸ-ਯੂਕ੍ਰੇਨ ਜੰਗ ਵੀ ਹੈ, ਉਹ ਇਸ ਲਈ ਕਿਉਂਕਿ ਇਸ ਵਜ੍ਹਾ ਨਾਲ ਸਨਫਲਾਵਰ ਤੇਲ ਦੀ ਸਪਲਾਈ ’ਚ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਇਨ੍ਹਾਂ ਹਾਲਾਤ ਦੀ ਵਜ੍ਹਾ ਨਾਲ ਭਾਰਤੀ ਰਿਫਾਇਨਰ ਸੋਇਆਬੀਨ ਤੇਲ ਜ਼ਿਆਦਾ ਖਰੀਦ ਰਹੇ ਹਨ।
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਕੁਝ ਕਾਰੋਬਾਰੀਆਂ ਨਾਲ ਗੱਲਬਾਤ ’ਚ ਸਾਹਮਣੇ ਆਇਆ ਹੈ ਕਿ ਅਗਸਤ ’ਚ ਭਾਰਤ ਕਰੀਬ 6.20 ਲੱਖ ਟਨ ਸੋਇਆਬੀਨ ਤੇਲ ਦਰਾਮਦ (ਇੰਪੋਰਟ) ਕਰ ਸਕਦਾ ਹੈ। ਇਹ ਮੌਜੂਦਾ ਮਾਰਕੀਟਿੰਗ ਈਅਰ ’ਚ ਹਰ ਮਹੀਨੇ ਹੋਣ ਵਾਲੀ ਔਸਤ ਦਰਾਮਦ ਤੋਂ ਕਰੀਬ 46 ਫੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹੈ ਕੋਈ Startup Idea? PM ਮੋਦੀ ਨੇ ਭਾਰਤ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ
ਸਨਫਲਾਵਰ ਆਇਲ ਦੀ ਸਪਲਾਈ ਹੋਈ ਪ੍ਰਭਾਵਿਤ
ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਕਾਲਾ ਸਾਗਰ ਖੇਤਰ ਤੋਂ ਸਨਫਲਾਵਰ ਆਇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਅਗਸਤ ’ਚ ਭਾਰਤ ਦਾ ਸਨਫਲਾਵਰ ਆਇਲ ਇੰਪੋਰਟ ਘਟ ਕੇ ਕਰੀਬ 1.80 ਲੱਖ ਟਨ ਰਹਿ ਸਕਦਾ ਹੈ, ਜੋ ਫਰਵਰੀ 2026 ਤੋਂ ਬਾਅਦ ਸਭ ਤੋਂ ਘੱਟ ਹੋਵੇਗਾ। ਅਗਸਤ-ਸਤੰਬਰ ’ਚ ਕਰੀਬ 1.50 ਲੱਖ ਟਨ ਸਨਫਲਾਵਰ ਤੇਲ ਦੀ ਖੇਪ ’ਚ ਦੇਰੀ ਹੋਈ ਹੈ। ਸਾਊਥ ’ਚ ਆਮ ਤੌਰ ’ਤੇ ਸਨਫਲਾਵਰ ਤੇਲ ਦੀ ਮੰਗ ਜ਼ਿਆਦਾ ਰਹਿੰਦੀ ਹੈ ਪਰ ਸਪਲਾਈ ’ਚ ਪ੍ਰੇਸ਼ਾਨੀ ਕਾਰਨ ਖਰੀਦਦਾਰ ਹੁਣ ਸੋਇਆਬੀਨ ਤੇਲ ਹੀ ਖਰੀਦ ਰਹੇ ਹਨ।
ਸੋਇਆਬੀਨ ਤੇਲ ਹੋ ਰਿਹਾ ਸਸਤਾ?
ਸੋਇਆਬੀਨ ਤੇਲ ਅਤੇ ਪਾਮ ਆਇਲ ਦੀਆਂ ਕੀਮਤਾਂ ਦਾ ਫਰਕ ਵੀ ਘੱਟ ਹੋਇਆ ਹੈ। ਅਪ੍ਰੈਲ ’ਚ ਸੋਇਆਬੀਨ ਤੇਲ, ਪਾਮ ਤੇਲ ਤੋਂ 100 ਡਾਲਰ ਪ੍ਰਤੀ ਟਨ ਤੋਂ ਜ਼ਿਆਦਾ ਮਹਿੰਗਾ ਸੀ ਪਰ ਹੁਣ ਇਹ ਫਰਕ ਘਟ ਕੇ ਕਰੀਬ 50 ਡਾਲਰ ਪ੍ਰਤੀ ਟਨ ਰਹਿ ਗਿਆ ਹੈ। ਦੂਜੇ ਪਾਸੇ ਖਰਾਬ ਮੌਸਮ ਨਾਲ ਪਾਮ ਆਇਲ ਦਾ ਉਤਪਾਦਨ ਪ੍ਰਭਾਵਿਤ ਹੋਣ ਦੀ ਚਿੰਤਾ ਅਤੇ ਇੰਡੋਨੇਸ਼ੀਆ ਦੁਆਰਾ ਬਾਇਓਫਿਊਲ ’ਚ ਪਾਮ ਆਇਲ ਦਾ ਇਸਤੇਮਾਲ ਵਧਾਉਣ ਕਾਰਨ ਪਾਮ ਆਇਲ ਦੀਆਂ ਕੀਮਤਾਂ ਵਧੀਆਂ ਹਨ।
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
NEXT STORY