ਨਵੀਂ ਦਿੱਲੀ— ਬਹੁਤ ਸਾਰੇ ਖਪਤਕਾਰਾਂ ਨੂੰ ਡਿਟੋਲ ਜੋ ਕਿ ਇਕ ਐਂਟੀਸੈਪਟਿਕ ਭੂਰੇ ਰੰਗ ਦਾ ਤਰਲ ਪਦਾਰਥ ਹੈ ਅਤੇ ਇਸ ਦੇ ਇਕ ਮੁਕਾਬਲੇਬਾਜ਼ ਉਤਪਾਦ ਸੈਵਲੋਨ ਦੀ ਖਰੀਦਦਾਰੀ ਵਾਸਤੇ ਤਲਾਸ਼ 'ਚ ਹਨ। ਇਹ ਉਤਪਾਦ ਗਾਹਕਾਂ ਨੂੰ ਪਹਿਲਾਂ ਇਕ ਹੀ ਦੁਕਾਨ ਤੋਂ ਮਿਲ ਜਾਂਦੇ ਸੀ ਪਰ ਹੁਣ ਇਨ੍ਹਾਂ ਦੀ ਖਰੀਦਦਾਰੀ 'ਚ ਉਨ੍ਹਾਂ ਨੂੰ ਦਿੱਕਤ ਇਹ ਹੋ ਰਹੀ ਹੈ ਕਿਉਂਕਿ ਇਹ ਹੁਣ ਬਾਜ਼ਾਰ 'ਚ ਉਪਲੱਬਧ ਨਹੀਂ ਹੋ ਰਿਹਾ ਹੈ ਕਿਉਂਕਿ ਰੈਗੂਲੇਟਰੀ ਅਥਾਰਟੀ ਨੇ ਇਨ੍ਹਾਂ ਦੀ ਸਪਲਾਈ 'ਚ ਰੁਕਾਵਟ ਖੜ੍ਹੀ ਕਰ ਦਿੱਤੀ ਹੈ। ਯਾਨੀ ਇਹ ਉਤਪਾਦ ਹੁਣ ਬਾਜ਼ਾਰ 'ਚੋਂ ਗਾਇਬ ਹੋ ਗਏ ਹਨ।
ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਵਾਸਤੇ ਕੁਝ ਪ੍ਰਚੂਨ ਵਿਕ੍ਰੇਤਾ ਿਡਟੋਲ ਤਰਲ ਉਤਪਾਦ ਦੀ ਥਾਂ ਨਵੇਂ-ਨਵੇਂ ਰੂਪ 'ਚ ਐਂਟੀਸੈਪਟਿਕ ਬਰਾਂਡ ਉਤਪਾਦ ਜਿਵੇਂ ਮੈਂਥੋਲ ਤੇ ਲਾਈਮ ਨੂੰ ਵੇਚ ਰਹੇ ਹਨ।
ਕੁਝ ਕੁ ਨਿਰਮਤਾਵਾਂ ਨੇ ਡਿਟੋਲ ਤੋਂ ਇਲਾਵਾ ਲਾਇਜ਼ੋਲ ਅਤੇ ਹਾਰਪਿਕ ਵਰਗੇ ਨਵੇਂ ਉਤਪਾਦ ਬਣਾ ਦਿੱਤੇ ਹਨ ਤੇ ਇਹ ਰੋਗਾਣੂ ਨਾਸ਼ਕ ਦੇ ਤੌਰ 'ਤੇ ਬਾਜ਼ਾਰ 'ਚ ਆ ਚੁੱਕੇ ਹਨ ਤੇ ਇਨ੍ਹਾਂ 'ਤੇ 'ਐਂਟੀਸੈਪਟਿਕ' ਟੈਗ ਲਾ ਦਿੱਤਾ ਹੈ। ਭਾਵੇਂ ਕਿ ਇਨ੍ਹਾਂ ਨਵੇਂ ਉਤਪਾਦਾਂ ਨੂੰ ਬਤੌਰ 'ਫਸਟ ਏਡ' ਨਹੀਂ ਵਰਤਿਆ ਜਾ ਸਕਦਾ।
ਐਂਟੀਸੈਪਟਿਕਸ ਨੂੰ ਭੰਡਾਰ ਕਰਨ 'ਚ ਅਨਿਸ਼ਚਤਤਾ ਬਣੀ ਹੋਈ ਹੈ, ਜਦਕਿ ਡਰੱਗਸ ਰੈਗੂਲੇਟਰ ਨੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਡਿਟੋਲ ਤੇ ਸੈਵਲੋਨ ਉਤਪਾਦ ਪ੍ਰਚੂਨ ਲਾਇਸੈਂਸ ਤੋਂ ਿਬਨਾਂ ਵੇਚੇ ਜਾ ਸਕਦੇ ਹਨ ਕਿ ਨਹੀਂ। ਡਰਗੱਸ ਐਂਡ ਕਾਸਮੈਟਿਕਸ ਰੂਲਜ਼ ਦੀ ਅਨੁਸੂਚੀ ਦੇ ਅਧੀਨ ਿਸਰਫ ਤੇ ਸਿਰਫ 'ਰੋਗਾਣੂ ਨਾਸ਼ਕ' ਹੀ ਬਿਨਾਂ ਪ੍ਰਚੂਨ ਲਾਇਸੈਂਸ ਦੇ ਵੇਚੇ ਜਾ ਸਕਦੇ ਹਨ।
ਭਾਵੇਂ ਕਿ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਇਕ ਮਾਹਿਰਾਂ ਦੀ ਕਮੇਟੀ ਬਣਾਈ ਸੀ ਕਿ ਉਹ ਫੈਸਲਾ ਕਰਨ ਕਿ ਡਿਟੋਲ ਅਤੇ ਸੈਵਲੋਨ ਨੂੰ ਕਲਾਜ਼ ਅਧੀਨ ਬਤੌਰ 'ਐਂਟੀਸੈਪਟਿਕ' ਨੂੰ ਵੇਚਣ 'ਤੇ ਛੋਟ ਮਿਲਦੀ ਹੈ ਪਰ ਇਸ 'ਤੇ ਹਾਲੇ ਅਮਲ ਨਹੀਂ ਹੋ ਸਕਿਆ। ਕੈਮਿਸਟਾਂ ਅਤੇ ਕਰਿਆਨਾ ਸਟੋਰ ਮਾਲਕਾਂ ਨੇ ਆਪਣੀ ਮਜਬੂਰੀ ਦੱਸਦਿਆਂ ਕਿਹਾ ਡਿਟੋਲ ਅਤੇ ਸੈਵਲੋਨ ਨੂੰ ਆਪਣੇ ਸਟੋਰ 'ਚ ਜਮ੍ਹਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਬਿਨਾਂ ਲਾਇਸੈਂਸ ਇਹ ਵੇਚ ਨਹੀਂ ਸਕਦੇ। ਡਿਟੋਲ ਅਤੇ ਸੈਵਲੋਨ ਦੇ ਬਹੁਤ ਸਾਰੇ ਡਿਸਟ੍ਰਬਿਊਟਰਾਂ ਅਤੇ ਥੋਕ ਵਿਕ੍ਰੇਤਾਵਾਂ ਨੇ ਰੇਗੂਲੇਟਰੀ ਨਾਲ ਲਾਇਸੈਂਸ ਦੇ ਮਾਮਲੇ 'ਚ ਇਨ੍ਹਾਂ ਉਤਪਾਦਾਂ ਨੂੰ ਜਮ੍ਹਾ ਕਰ ਕੇ ਨਹੀਂ ਰੱਖ ਸਕਦੇ ਤੇ ਉਹ ਛਾਪਿਆਂ ਤੋਂ ਡਰਦੇ ਮਾਰੇ ਇਸ 'ਚ ਉਲਘੰਣਾ ਨਹੀਂ ਚਾਹੁੰਦੇ।
ਰਾਫੇਲ ਡੀਲ ਤੋਂ ਬਾਅਦ ਫਰਾਂਸ ਨੇ ਮੁਆਫ ਕੀਤਾ ਅਨਿਲ ਅੰਬਾਨੀ ਦਾ ਟੈਕਸ- ਫਰਾਂਸ ਮੀਡੀਆ
NEXT STORY