ਨਵੀਂ ਦਿੱਲੀ (ਭਾਸ਼ਾ) - ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) 2024 ਵਿੱਚ ਪਾਇਲਟਾਂ ਲਈ ਰੇਡੀਓ ਸੰਚਾਰ ਹੁਨਰ ਟੈਸਟ ਨਹੀਂ ਕਰ ਸਕਦਾ ਹੈ। ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਇਸਨੂੰ ਰੇਡੀਓ ਟੈਲੀਫੋਨੀ ਪ੍ਰੀਖਿਆ ਵੀ ਕਿਹਾ ਜਾਂਦਾ ਹੈ। ਹਵਾਬਾਜ਼ੀ ਮਾਹਰਾਂ ਅਤੇ ਪਾਇਲਟਾਂ ਦੀਆਂ ਸੰਸਥਾਵਾਂ ਦੁਆਰਾ ਕਥਿਤ ਤੌਰ 'ਤੇ ਗਲਤ ਵਿਹਾਰਾਂ ਅਤੇ ਮੁਹਾਰਤ ਦੀ ਕਮੀ ਦੇ ਬਾਅਦ ਸੰਚਾਰ ਮੰਤਰਾਲੇ ਨੇ 1 ਮਈ, 2023 ਨੂੰ 2024 ਤੋਂ ਆਧਿਕਾਰਿਕ ਤੌਰ 'ਤੇ ਪ੍ਰੀਖਿਆ ਕਰਵਾਉਣ ਦੀ ਜ਼ਿੰਮੇਵਾਰੀ ਡੀਜੀਸੀਏ ਨੂੰ ਸੌਂਪੀ ਸੀ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਹਾਲਾਂਕਿ ਹੁਣ ਹਵਾਬਾਜ਼ੀ ਰੈਗੂਲੇਟਰ ਨੇ ਪ੍ਰੀਖਿਆ ਕਰਵਾਉਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਅਹੁਦੇ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਸੂਤਰ ਨੇ ਕਿਹਾ, “ਸਾਨੂੰ ਉਮੀਦ ਸੀ ਕਿ ਅਹੁਦਾ ਬਣਾਉਣ ਤੋਂ ਬਾਅਦ ਰੈਗੂਲੇਟਰ ਇਸ਼ਤਿਹਾਰ ਜਾਰੀ ਕਰੇਗਾ ਅਤੇ ਭਰਤੀ ਸ਼ੁਰੂ ਕਰੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅਸਾਮੀਆਂ ਦੂਜੇ ਵਿਭਾਗਾਂ ਨੂੰ ਸੌਂਪੀਆਂ ਜਾਣ ਲੱਗ ਪਈਆਂ ਹਨ, ਜਿਸ ਦਾ ਕਾਰਨ ਜੀਡੀਸੀਏ ਨੂੰ ਹੀ ਪਤਾ ਹੋਵੇਗਾ।''
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਇਕ ਸੂਤਰ ਨੇ ਕਿਹਾ, ''ਉਦਾਹਰਣ ਵਜੋਂ, ਡਾਇਰੈਕਟਰ (ਆਰਟੀਆਰ) ਦੀਆਂ ਦੋ ਅਸਾਮੀਆਂ ਡੀਜੀਸੀਏ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਮੁੰਬਈ, ਚੇਨਈ, ਕੋਲਕਾਤਾ, ਨਾਗਪੁਰ ਆਦਿ ਸਥਿਤ ਡੀਜੀਸੀਏ ਦੇ ਵੱਖ-ਵੱਖ ਖੇਤਰੀ ਦਫ਼ਤਰਾਂ ਨੂੰ ਡਿਪਟੀ ਡਾਇਰੈਕਟਰ (ਆਰਟੀਆਰ) ਦੀਆਂ 18 ਅਸਾਮੀਆਂ ਸੌਂਪੀਆਂ ਗਈਆਂ ਹਨ। ਡੀਜੀਸੀਏ ਵਿੱਚ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕੁਝ ਸਾਲਾਂ ਤੱਕ ਪ੍ਰੀਖਿਆ ਕਰਵਾਉਣਾ ਸੰਭਵ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ, ਵਾਇਰਲੈੱਸ ਯੋਜਨਾ ਅਤੇ ਤਾਲਮੇਲ (ਡਬਲਯੂਪੀਸੀ) ਪ੍ਰੀਖਿਆ ਦਾ ਆਯੋਜਨ ਕਰਨਾ ਜਾਰੀ ਰੱਖੇਗਾ।
ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਨਿਯਮਾਂ ਦੀ ਅਣਦੇਖੀ ਕਾਰਨ ਹੋ ਸਕਦੈ ਨੁਕਸਾਨ
NEXT STORY