ਨਵੀਂ ਦਿੱਲੀ — ਨਿੱਜੀ ਖੇਤਰ ਦੇ ICICI ਬੈਂਕ ਨੇ ਭਾਰਤ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ(ਸੇਬੀ) ਵਲੋਂ ਲਗਾਏ ਗਏ ਖੁਲਾਸਾ ਨਿਯਮਾਂ ਦੇ ਉਲੰਘਣ ਦੇ ਦੋਸ਼ਾਂ ਨੂੰ ਗਲਤ ਠਹਿਰਾਇਆ ਹੈ। ਸੂਤਰਾਂ ਅਨੁਸਾਰ ਪ੍ਰਾਈਵੇਟ ਸੈਕਟਰ ਦੇ ਬੈਂਕ ਨੇ ਸੇਬੀ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਹੈ।
ਬੈਂਕ ਨੂੰ ਮਿਲਿਆ ਸੀ ਇਹ ਨੋਟਿਸ
ਕਾਰਨ ਦੱਸੋ ਨੋਟਿਸ 'ਚ ਸੇਬੀ ਨੇ ICICI ਬੈਂਕ ਨੂੰ ਪੁੱਛਿਆ ਸੀ ਕਿ ਵੀਡੀਓਕਾਨ ਕਰਜ਼ਾ ਮਾਮਲੇ 'ਚ ਕਿਉਂ ਨਾ ਉਸ ਨੂੰ ਸੂਚੀਬੱਧਤਾ ਜ਼ਿੰਮੇਵਾਰੀ ਅਤੇ ਖੁਲਾਸਾ ਲੋੜੀਂਦੇ ਨਿਯਮਾਂ ਲਈ ਦੋਸ਼ੀ ਬਣਾਇਆ ਜਾਵੇ? 23 ਮਈ ਨੂੰ ਸੇਬੀ ਨੇ ਬੈਂਕ ਅਤੇ ਉਸ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਦੇ ਵਿਰੁੱਧ ਸੰਭਾਵੀ ਹਿੱਤਾਂ ਦੇ ਟਾਕਰੇ ਦੇ ਚਲਦਿਆਂ ਕਾਰਵਾਈ ਸ਼ੁਰੂ ਕੀਤੀ ਸੀ। ਇਹ ਮਾਮਲਾ ਕੋਚਰ ਦੇ ਪਤੀ ਅਤੇ ਵੀਡੀਓਕਾਨ ਸਮੂਹ ਨਾਲ ਕਾਰੋਬਾਰੀ ਸੌਦੇ ਨਾਲ ਜੁੜਿਆ ਹੈ।
ਬੈਂਕ ਨੇ ਆਪਣੇ ਪੱਖ 'ਚ ਦਿੱਤੀ ਇਹ ਸਫਾਈ
ਆਪਣੇ ਜਵਾਬ ਵਿਚ ICICI ਬੈਂਕ ਨੇ ਕਿਹਾ ਹੈ ਕਿ ਉਹ ਕਥਿਤ ਹਿੱਤਾਂ ਦੇ ਟਕਰਾਅ ਦੀ ਸਥਿਤੀ ਬਾਰੇ ਜਾਣੂ ਨਹੀਂ ਸੀ। ਇਸ ਲਈ ਸੂਚੀਬੱਧਤਾ ਨਿਯਮਿਤਤਾ ਦੇ ਤਹਿਤ ਜ਼ਰੂਰੀ ਖੁਲਾਸਾ ਨਹੀਂ ਕਰ ਸਕਿਆ। ਸੂਤਰਾਂ ਨੇ ਦੱਸਿਆ ਕਿ ਬੈਂਕ ਨੇ ਵੀਡੀਓਕਾਨ ਸਮੂਹ ਨੂੰ ਅਲਾਟ ਹੋਏ 32.5 ਅਰਬ ਰੁਪਏ ਦੇ ਕਰਜ਼ੇ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਬੈਂਕ ਨੇ ਸੇਬੀ ਨੂੰ ਕਿਹਾ, ਕਾਰਪੋਰੇਟ ਕਰਜ਼ਾ ਵੰਡ ਦੀ ਪੂਰੀ ਪ੍ਰਕਿਰਿਆ ਹੈ। ਇਸ ਮਾਮਲੇ 'ਚ ਬੈਂਕ ਦੀ ਕ੍ਰੈਡਿਟ ਕਮੇਟੀ ਨੇ 2012 'ਚ ਵੀਡੀਓਕਾਨ ਨੂੰ ਕਰਜ਼ੇ ਦੀ ਅਲਾਟਮੈਂਟ ਦੀ ਮਨਜ਼ੂਰੀ ਦਿੱਤੀ। ਚੰਦਾ ਕੋਚਰ ਇਸ ਕਮੇਟੀ ਦੀ ਚੇਅਰਮੈਨ ਨਹੀਂ ਸੀ। 12 ਮੈਂਬਰੀ ਕਮੇਟੀ ਦੇ ਮੁੱਖੀ ਕੇ.ਵੀ.ਕਾਮਤ ਉਸ ਸਮੇਂ ਚੇਅਰਮੈਨ ਸਨ। ਇਸ ਤੋਂ ਇਲਾਵਾ ਬੈਂਕ ਨੇ 20 ਬੈਂਕਾਂ ਦੇ ਕਨਸੋਰਟੀਅਮ ਵਲੋਂ 400 ਅਰਬ ਰੁਪਏ ਦੇ ਕਰਜ਼ੇ ਦਾ ਹਿੱਸਾ ਵੀ ਦਿੱਤਾ ਸੀ।' ਸੂਤਰਾਂ ਨੇ ਕਿਹਾ ਕਿ ICICI ਬੈਂਕ ਨੇ ਵੀਡੀਓਕਾਨ ਸਮੂਹ ਦੇ ਬਕਾਏ ਕਰਜ਼ੇ ਦੀ ਮੌਜੂਦਾ ਸਥਿਤੀ ਦੀ ਵੀ ਜਾਣਕਾਰੀ ਦਿੱਤੀ।
ਚੰਦਾ ਕੋਚਰ ਨੇ ਮੰਗਿਆ ਹੋਰ ਸਮਾਂ
ਸੂਤਰਾਂ ਨੇ ਦੱਸਿਆ ਕਿ ਸੇਬੀ ਨੇ 24 ਅਗਸਤ ਤੱਕ ਬੈਂਕ ਅਤੇ ਕੋਚਰ ਨੂੰ ਜਵਾਬ ਦੇਣ ਲਈ ਕਿਹਾ ਸੀ। ਹਾਲਾਂਕਿ ਕੋਚਰ ਨੇ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਹੈ। ਇਸ ਬਾਰੇ 'ਚ ਪੱਖ ਜਾਣਨ ਲਈ ICICI ਬੈਂਕ ਨੂੰ ਈ-ਮੇਲ ਕੀਤਾ ਗਿਆ ਪਰ ਉਸਦਾ ਜਵਾਬ ਨਹੀਂ ਆਇਆ।
ਬਾਜ਼ਾਰ 'ਚ ਹਲਕਾ ਵਾਧਾ, ਸੈਂਸੈਕਸ 38797 'ਤੇ ਅਤੇ ਨਿਫਟੀ 11700 ਦੇ ਹੇਠਾਂ ਖੁੱਲ੍ਹਿਆ
NEXT STORY