ਮੈਲਬੋਰਨ-ਭਾਰਤ ਦੇ ਪ੍ਰਮੁੱਖ ਖੋਦਾਈ ਸਮੂਹ ਅਡਾਣੀ ਸਮੂਹ ਦੇ ਆਸਟ੍ਰੇਲੀਆ ਸਥਿਤ ਕੋਲਾ ਖਾਨ ਪ੍ਰੋਜੈਕਟ ਦੇ ਖਿਲਾਫ ਸਥਾਨਕ ਸਮੂਹ ਵੱਲੋਂ ਦਾਇਰ ਕੀਤੀ ਗਈ ਇਕ ਪਟੀਸ਼ਨ ਨੂੰ ਬ੍ਰਿਸਬੇਨ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਇਸ ਤੋਂ ਬਾਅਦ 16.5 ਅਰਬ ਡਾਲਰ ਦੇ ਇਸ ਵਿਵਾਦਿਤ ਪ੍ਰੋਜੈਕਟ ਦੇ ਰਸਤੇ 'ਚੋਂ ਇਕ ਹੋਰ ਅੜਿੱਕਾ ਦੂਰ ਹੋ ਗਿਆ ਹੈ। ਕਾਰਮਾਈਕਲ ਕੋਲਾ ਖਾਨ ਪ੍ਰੋਜੈਕਟ ਦੁਨੀਆ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ 'ਚੋਂ ਇਕ ਹੈ। ਕਵੀਨਸਲੈਂਡ ਅਤੇ ਸਰਕਾਰ ਵੱਲੋਂ ਮਨਜ਼ੂਰੀ ਤੋਂ ਬਾਅਦ ਇਸ 'ਤੇ ਇਸ ਸਾਲ ਤੋਂ ਕੰਮ ਸ਼ੁਰੂ ਹੋਵੇਗਾ। ਇਸ ਪ੍ਰੋਜੈਕਟ ਦੇ ਤਹਿਤ 11 ਲੱਖ ਘਣ ਮੀਟਰ ਦੀ ਗਾਰ ਕੱਢੀ ਜਾਣੀ ਹੈ ਜੋ ਵਾਤਾਵਰਣ ਦੇ ਨਜ਼ਰੀਏ ਤੋਂ ਅਹਿਮ ਗਰੇਟ ਬੈਰੀਅਰ ਰੀਫ ਮੈਰੀਨ ਪਾਰਕ ਦੇ ਕਰੀਬ ਹੈ। ਇਸ ਲਈ ਇਹ ਪ੍ਰੋਜੈਕਟ ਵਿਵਾਦ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਸਥਾਨਕ ਵਾਤਾਵਰਣ ਕਰਮਚਾਰੀ ਇਸ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ, ਕਈ ਵਾਤਾਵਰਣ ਅਤੇ ਰਾਜਨੀਤਿਕ ਸਮੂਹਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਅਡਾਣੀ ਸਮੂਹ ਨੇ ਇਸ ਪ੍ਰੋਜੈਕਟ ਨੂੰ ਲੈ ਕੇ ਆਪਣੀ ਵਚਨਬੱਧਤਾ ਪ੍ਰਗਟਾਈ ਹੈ ਜੋ ਆਰਥਿਕ ਬਖ਼ਤਾਵਰੀ ਅਤੇ ਕਵੀਨਸਲੈਂਡ ਦੇ ਹਜ਼ਾਰਾਂ ਲੋਕਾਂ ਲਈ ਰੋਜ਼ਗਾਰ ਪੈਦਾ ਕਰੇਗੀ।
ਹਰ ਸਾਲ ਨਵਾਂ ਖੇਤੀਬਾੜੀ ਕਰਜ਼ਾ ਟੀਚਾ ਰੱਖਣ ਨਾਲ ਖਤਰਾ : ਐੱਚ. ਆਰ. ਖਾਨ
NEXT STORY