ਨਵੀਂ ਦਿੱਲੀ (ਵਾਰਤਾ) : ਘਰੇਲੂ ਯਾਤਰੀ ਉਡਾਣਾਂ ਦੀ ਗਿਣਤੀ ਐਤਵਾਰ ਨੂੰ ਲਗਾਤਾਰ ਸੱਤਵੇਂ ਦਿਨ 500 ਤੋਂ ਜ਼ਿਆਦਾ ਰਹੀ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ 2 ਮਹੀਨੇ ਦੇ ਅੰਤਰਾਲ ਦੇ ਬਾਅਦ 25 ਮਈ ਨੂੰ ਘਰੇਲੂ ਜਹਾਜ਼ ਸੇਵਾ ਦੁਬਾਰਾ ਸ਼ੁਰੂ ਹੋਣ ਦੇ ਬਾਅਦ ਸੱਤਵੇਂ ਦਿਨ 31 ਮਈ ਨੂੰ ਕੁੱਲ 501 ਫਲਾਈਟਾਂ ਨੇ ਉਡਾਣ ਭਰੀ। ਇਨ੍ਹਾਂ ਵਿਚ 44,593 ਯਾਤਰੀਆਂ ਨੇ ਸਫਰ ਕੀਤਾ। ਇਸ ਤੋਂ ਪਹਿਲਾਂ 30 ਮਈ ਨੂੰ 529 ਫਲਾਈਟਾਂ ਨੇ ਉਡਾਣ ਭਰੀ ਸੀ, ਜੋ ਦੁਬਾਰਾ ਜਹਾਜ਼ ਸੇਵਾ ਸ਼ੁਰੂ ਹੋਣ ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਉਸ ਦਿਨ ਯਾਤਰੀਆਂ ਦੀ ਕੁੱਲ ਗਿਣਤੀ 45,646 ਰਹੀ ਸੀ। ਇਸ ਤੋਂ ਪਹਿਲਾਂ 29 ਮਈ ਨੂੰ ਵੀ 513 ਉਡਾਣਾਂ ਵਿਚ 39,969 ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚੇ ਸਨ।
ਕੋਵਿਡ-19 ਮਹਾਮਾਰੀ 'ਤੇ ਕਾਬੂ ਪਾਉਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਚ ਘਰੇਲੂ ਫਲਾਈਟਾਂ ਦੇ ਉਡਾਣ ਭਰਨ 'ਤੇ ਰੋਕ ਲਗਾ ਦਿੱਤੀ ਸੀ। ਕੌਮਾਂਤਰੀ ਫਲਾਈਟਾਂ 22 ਮਾਰਚ ਤੋਂ ਹੀ ਬੰਦ ਹੈ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ 25 ਮਈ ਤੋਂ ਇਕ-ਤਿਹਾਈ ਘਰੇਲੂ ਯਾਤਰੀ ਫਲਾਈਟਾਂ ਦੇ ਸੰਚਾਲਨ ਦੀ ਆਗਿਆ ਦਿੱਤੀ ਹੈ।
ਮਹਿੰਦਰਾ ਟਰੈਕਟਰਾਂ ਦੀ ਵਿਕਰੀ ਮਈ 'ਚ 1 ਫੀਸਦੀ ਡਿੱਗੀ
NEXT STORY