ਮੁੰਬਈ (ਭਾਸ਼ਾ) - ਆਈਟੀ ਸਟਾਕਾਂ ਵਿੱਚ ਗਿਰਾਵਟ ਦੇ ਬਾਅਦ ਘਰੇਲੂ ਸਟਾਕ ਬਾਜ਼ਾਰਾਂ ਨੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹਾਸਲ ਕੀਤੇ ਲਾਭ ਨੂੰ ਗੁਆ ਦਿੱਤਾ। ਟੀਸੀਐੱਸ ਨੇ ਸੁਸਤ ਆਰਥਿਕ ਮਾਹੌਲ ਦੇ ਖੇਤਰ ਪ੍ਰਤੀ ਮਾੜਾ ਪ੍ਰਭਾਵ ਜਾਰੀ ਰਹਿਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸੂਚਨਾ ਤਕਨਾਲੋਜੀ (ਆਈ.ਟੀ.) ਸਬੰਧੀ ਸ਼ੇਅਰਾਂ ਵਿੱਚ ਗਿਰਾਵਟ ਆਈ। ਬੈਂਕਿੰਗ, ਆਟੋ ਅਤੇ ਧਾਤੂ ਨਾਲ ਸਬੰਧਤ ਸ਼ੇਅਰਾਂ ਵਿੱਚ ਵਾਧੇ ਦੀ ਅਗਵਾਈ ਵਿੱਚ 30 ਸ਼ੇਅਰਾਂ ਵਾਲਾ ਸੈਂਸੈਕਸ ਲਾਭ ਦੇ ਨਾਲ ਖੁੱਲ੍ਹਿਆ ਅਤੇ 104 ਅੰਕ ਵਧ ਕੇ 66,577.60 ਦੇ ਉੱਚ ਪੱਧਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਦੀ ਲੜਾਈ ਦੌਰਾਨ ਨਿਸ਼ਾਨੇ 'ਤੇ ਐਲੋਨ ਮਸਕ, ਈਯੂ ਨੇ ਜਾਰੀ ਕੀਤਾ ਸਖ਼ਤ ਆਦੇਸ਼
ਹਾਲਾਂਕਿ ਆਈਟੀ ਸ਼ੇਅਰਾਂ 'ਚ ਗਿਰਾਵਟ ਕਾਰਨ ਸੈਂਸੈਕਸ ਸਵੇਰੇ 9.50 ਵਜੇ 84.16 ਅੰਕ ਜਾਂ 0.13 ਫ਼ੀਸਦੀ ਡਿੱਗ ਕੇ 66,388.89 'ਤੇ ਆ ਗਿਆ। ਨਿਫਟੀ ਨੇ ਵੀ ਛੇਤੀ ਆਪਣਾ ਸ਼ੁਰੂਆਤੀ ਲਾਭ ਗੁਆ ਦਿੱਤਾ ਅਤੇ 23.70 ਅੰਕ ਜਾਂ 0.12 ਫ਼ੀਸਦੀ ਦੀ ਗਿਰਾਵਟ ਨਾਲ 19,787.65 'ਤੇ ਕਾਰੋਬਾਰ ਕਰ ਰਿਹਾ ਸੀ। ਸਵੇਰੇ ਇਹ 19,843.30 ਤੋਂ 19,784.55 ਦੀ ਰੇਂਜ ਵਿੱਚ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਵਿੱਚ ਇੰਡਸਇੰਡ ਬੈਂਕ, ਐਕਸਿਸ ਬੈਂਕ, ਐੱਸਬੀਆਈ, ਟਾਟਾ ਮੋਟਰਜ਼, ਜੇਐੱਸਡਬਲਯੂ ਸਟੀਲ, ਆਈਸੀਆਈਸੀਆਈ ਬੈਂਕ, ਮਾਰੂਤੀ, ਟਾਟਾ ਸਟੀਲ ਅਤੇ ਐੱਮਐਂਡਐੱਮ ਦੇ ਸ਼ੇਅਰ ਵਧੇ।
ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ
ਹਾਲਾਂਕਿ, ਆਈਟੀ ਪ੍ਰਮੁੱਖ ਟੀਸੀਐਸ ਦੇ ਸ਼ੇਅਰ ਇੱਕ ਫ਼ੀਸਦੀ ਤੋਂ ਵੱਧ ਡਿੱਗ ਗਏ। TCS ਨੇ ਕਿਹਾ ਕਿ ਸੁਸਤ ਆਰਥਿਕ ਮਾਹੌਲ IT ਸੈਕਟਰ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਹੋਰ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦੇ ਨਿੱਕੇਈ, ਦੱਖਣੀ ਕੋਰੀਆ ਦੇ ਕੋਸਪੀ ਅਤੇ ਹਾਂਗਕਾਂਗ ਦੇ ਹੈਂਗ ਸੇਂਗ 'ਚ ਤੇਜ਼ੀ ਰਹੀ। ਘਰੇਲੂ ਬਾਜ਼ਾਰ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਸੈਂਸੈਕਸ 393.69 ਅੰਕ ਜਾਂ 0.6 ਫ਼ੀਸਦੀ ਵਧ ਕੇ 66,473.05 'ਤੇ ਬੰਦ ਹੋਇਆ, ਜਦਕਿ ਨਿਫਟੀ 121.50 ਅੰਕ ਜਾਂ 0.62 ਫ਼ੀਸਦੀ ਵਧ ਕੇ 19,811.35 'ਤੇ ਬੰਦ ਹੋਇਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 421.77 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ’ਤੇ ਵੀ ਚੀਨ ਵਾਂਗ ਵਧੇਰੇ ਕਰਜ਼ਾ ਪਰ ਜੋਖ਼ਮ ਘੱਟ, IMF ਨੇ ਦਿੱਤੀ ਇਹ ਸਲਾਹ
NEXT STORY