ਵਾਸ਼ਿੰਗਟਨ— ਸੋਮਵਾਰ ਦੇ ਕਾਰੋਬਾਰ 'ਚ ਡਾਓ ਜੋਂਸ 'ਚ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਦੀ ਨਜ਼ਰ ਹੁਣ ਕਾਰਪੋਰੇਟ ਨਤੀਜਿਆਂ 'ਤੇ ਹੈ। ਉੱਥੇ ਹੀ, ਐੱਸ. ਐਂਡ ਪੀ.-500 ਸਪਾਟ, ਜਦੋਂ ਕਿ ਨੈਸਡੈਕ ਕੰਪੋਜ਼ਿਟ ਹਲਕੀ ਮਜਬੂਤੀ ਦਰਜ ਕਰਦੇ ਹੋਏ ਬੰਦ ਹੋਇਆ।
ਬੋਇੰਗ ਅਤੇ ਜਨਰਲ ਇਲੈਕਟ੍ਰਿਕ ਦੇ ਸ਼ੇਅਰਾਂ 'ਚ ਕਮਜ਼ੋਰੀ ਕਾਰਨ ਬਾਜ਼ਾਰ 'ਚ ਨਕਾਰਾਤਮਕ ਮਾਹੌਲ ਦੇਖਣ ਨੂੰ ਮਿਲਿਆ। ਬੋਇੰਗ 'ਚ 4 ਫੀਸਦੀ ਤੋਂ ਵੀ ਵੱਧ ਦੀ ਗਿਰਾਵਟ ਦਰਜ ਹੋਈ। 737 ਮੈਕਸ ਜਹਾਜ਼ ਦਾ ਉਤਪਾਦਨ ਛੇ ਤੋਂ ਨੌ ਮਹੀਨਿਆਂ ਦੀ ਦੇਰੀ ਨਾਲ ਹੋਣ ਦੀ ਖਬਰ ਕਾਰਨ ਕੰਪਨੀ ਦੇ ਸਟਾਕਸ 'ਚ ਗਿਰਾਵਟ ਦੇਖਣ ਨੂੰ ਮਿਲੀ।
ਜਨਰਲ ਇਲੈਕਟ੍ਰਿਕ ਦੇ ਸ਼ੇਅਰਾਂ 'ਚ 5 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਡਾਓ ਜੋਂਸ 84 ਅੰਕ ਡਿੱਗ ਕੇ 26,341.02 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.10 ਫੀਸਦੀ ਦੀ ਮਾਮੂਲੀ ਤੇਜ਼ੀ ਨਾਲ 2,895.77 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 0.19 ਫੀਸਦੀ ਚੜ੍ਹ ਕੇ 7,953.88 ਦੇ ਪੱਧਰ 'ਤੇ ਬੰਦ ਹੋਇਆ। ਬਾਜ਼ਾਰ ਦੀ ਨਜ਼ਰ ਹੁਣ ਕੰਪਨੀਆਂ ਦੇ ਜਾਰੀ ਹੋਣ ਵਾਲੇ ਨਤੀਜਿਆਂ 'ਤੇ ਹੈ। ਵਾਲ ਸਟ੍ਰੀਟ ਨੂੰ ਉਮੀਦ ਹੈ ਕਿ ਇਹ ਆਮਦਨੀ ਸੀਜ਼ਨ ਮੁਸ਼ਕਲ ਹੋਵੇਗਾ। ਫੈਕਟ ਸੈੱਟ ਅਨੁਸਾਰ, ਪਹਿਲੀ ਤਿਮਾਹੀ 'ਚ ਐੱਸ. ਐਂਡ ਪੀ.-500 ਦੀ ਆਮਦਨੀ ਸਾਲ-ਦਰ-ਸਾਲ ਦੇ ਆਧਾਰ ਤੇ 4.2 ਫੀਸਦੀ ਘਟਣ ਦੀ ਸੰਭਾਵਨਾ ਹੈ।
93 ਸਾਲ ਪੁਰਾਣੇ ਬੈਂਕ ਦਾ ਹੋਵੇਗਾ ਰਲੇਵਾਂ, ਸਿੱਧੇ ਗਾਹਕਾਂ 'ਤੇ ਪਵੇਗਾ ਅਸਰ
NEXT STORY