ਨਵੀਂ ਦਿੱਲੀ - ਦੇਸ਼ ਵਿਚ ਰੱਖੜੀ ਦੇ ਨਾਲ ਹੀ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕੰਪਨੀਆਂ ਨੂੰ ਉਮੀਦ ਬੱਝ ਜਾਂਦੀ ਹੈ ਕਿ ਤਿਉਹਾਰਾਂ 'ਚ ਖਪਤਕਾਰ ਉਤਪਾਦਾਂ ਅਤੇ ਵਾਹਨਾਂ ਦੀ ਚੰਗੀ ਵਿਕਰੀ ਹੋਵੇਗੀ। ਦੂਜੇ ਪਾਸੇ ਮਾਹਰ ਵੀ ਖਪਤਕਾਰ ਟਿਕਾਊ ਕੰਪਨੀਆਂ ਨੂੰ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ਵਿੱਚ 40-50% ਵਾਧਾ ਹੋਣ ਦੀ ਉਮੀਦ ਲਗਾ ਰਹੇ ਹਨ।
ਇਹ ਵੀ ਪੜ੍ਹੋ : UPI-Lite ਗਾਹਕਾਂ ਲਈ ਰਾਹਤ, RBI ਨੇ ਆਫ਼ਲਾਈਨ ਭੁਗਤਾਨ ਦੀ ਰਾਸ਼ੀ 'ਚ ਕੀਤਾ ਵਾਧਾ
ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਬੇਮੌਸਮੀ ਬਾਰਿਸ਼ ਕਾਰਨ ਠੰਡਾ ਕਰਨ ਵਾਲੇ ਯੰਤਰਾਂ ਜਿਵੇਂ ਕਿ ਫਰਿੱਜ ਅਤੇ ਏਅਰ ਕੰਡੀਸ਼ਨਰ ਦੀ ਵਿਕਰੀ ਘੱਟ ਹੋਈ ਹੈ, ਪਰ ਤਿਉਹਾਰਾਂ 'ਤੇ ਇਨ੍ਹਾਂ ਉਤਪਾਦਾਂ ਦੀ ਚੰਗੀ ਵਿਕਰੀ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਤਿਉਹਾਰਾਂ ਦੇ ਸੀਜ਼ਨ 'ਚ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਜ਼ਿਆਦਾ ਵਧ ਸਕਦੀ ਹੈ।
ਏਸ਼ੀਆ ਕੱਪ ਅਤੇ ਵਰਲਡ ਕੱਪ ਕਾਰਨ ਪਿਛਲੇ ਸਾਲ ਦੇ ਮੁਕਾਬਲੇ, 40-ਇੰਚ ਟੀਵੀ 50% ਅਤੇ 55-ਇੰਚ ਟੀਵੀ ਦੀ ਵਿਕਰੀ 100% ਦੀ ਗ੍ਰੋਥ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : FSSAI ਦਾ ਅਹਿਮ ਫ਼ੈਸਲਾ, ਸ਼ਰਾਬ ਦੀ ਪੈਕਿੰਗ ’ਤੇ ਹੁਣ ਪੋਸ਼ਕ ਤੱਤਾਂ ਦਾ ਜ਼ਿਕਰ ਨਹੀਂ ਕਰ ਸਕਣਗੇ ਨਿਰਮਾਤਾ
ਆਟੋ ਕੰਪਨੀਆਂ ਵੀ ਇਸ ਸਾਲ ਚੰਗੀ ਵਿਕਰੀ ਦੀ ਉਮੀਦ ਨਾਲ ਉਤਸ਼ਾਹਿਤ ਹਨ। ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਸੇਲਜ਼ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ- 20 ਤੋਂ 31 ਅਗਸਤ ਤੱਕ ਚੱਲਣ ਵਾਲੇ ਓਨਮ ਨੇ ਚੰਗੀ ਸ਼ੁਰੂਆਤ ਕੀਤੀ ਹੈ, ਬੁਕਿੰਗ 25% ਵਧੀ ਹੈ। ਇਸ ਸੀਜ਼ਨ 'ਚ 10 ਲੱਖ ਵਾਹਨ ਵਿਕ ਸਕਦੇ ਹਨ। ਚੰਗੀ ਗੱਲ ਇਹ ਹੈ ਕਿ ਇਸ ਸਾਲ ਤਿਉਹਾਰਾਂ ਦਾ ਸੀਜ਼ਨ ਪਿਛਲੇ ਸਾਲ 71 ਦਿਨਾਂ ਦੇ ਮੁਕਾਬਲੇ 83 ਦਿਨਾਂ (20 ਅਗਸਤ ਤੋਂ 10 ਨਵੰਬਰ) ਦਾ ਹੈ। ਤਿਉਹਾਰਾਂ ਦਰਮਿਆਨ ਕਈ ਵਾਹਨਾਂ ਦੀ ਵਿਕਰੀ ਵਿਚ 30 ਤੋਂ 40 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂਗ੍ਰਾਮ ਦੀਆਂ ਕਈ ਟੈਕਨਾਲੋਜੀ ਕੰਪਨੀਆਂ ਲੰਡਨ 'ਚ ਸਥਾਪਿਤ ਹੋਣ ਲਈ ਉਤਸੁਕ
NEXT STORY