ਨਵੀਂ ਦਿੱਲੀ — ਕਿਹਾ ਜਾਂਦਾ ਹੈ ਕਿ ਪ੍ਰਵਾਸੀ ਭਾਰਤੀ ਵਿੱਤੀ ਬਾਜ਼ਾਰਾਂ ਦੇ ਬੜੇ ਮਤਲਬੀ ਮਿੱਤਰ ਹੁੰਦੇ ਹਨ ਅਤੇ ਇਹ ਗੱਲ ਬਿਲਕੁਲ ਸਹੀ ਜਾਪਦੀ ਹੈ। ਹੁਣੇ-ਹੁਣੇ ਇਹ ਵੇਖਣ ਵਿਚ ਆਇਆ ਹੈ ਕਿ ਨਾਨ-ਰੈਜ਼ੀਡੈਂਟ ਐਕਸਟਰਨਲ (ਐੱਨ. ਆਰ. ਈ.) ਹੈੱਡ ਅਧੀਨ ਇਕ ਸਾਲ ਤੋਂ ਵਧੇਰੇ ਸਮੇਂ ਵਿਚ ਪ੍ਰਵਾਸੀ ਭਾਰਤੀਆਂ ਵੱਲੋਂ ਜਮ੍ਹਾ ਪੂੰਜੀ ਦੀ ਚਾਲ ਵਿਚ ਜ਼ਬਰਦਸਤ ਵਾਧਾ ਹੋਇਆ ਹੈ ਤੇ ਇਹ 50 ਫੀਸਦੀ ਤੋਂ ਵਧੇਰੇ ਵਧਿਆ ਹੈ ਤੇ ਉਹ ਰੁਪਏ ਦੀ ਡਿੱਗਦੀ ਕੀਮਤ ਅਤੇ ਵਧਦੀਆਂ ਦਰਾਂ ਨੂੰ ਦੇਖਦਿਆਂ ਹੋਇਆਂ ਲਾਭ ਲੈਣ ਦੀ ਦੌੜ ਵਿਚ ਸ਼ਾਮਲ ਹੋਏ ਹਨ। ਯਾਨੀ ਐੱਨ. ਆਰ. ਆਈਜ਼ ਦੀਆਂ ਵਾਛਾਂ ਖਿੜ ਗਈਆਂ ਹਨ। ਅਪ੍ਰੈਲ-ਜੁਲਾਈ 2018 ਦੌਰਾਨ ਨਾਨ-ਰੈਜ਼ੀਡੈਂਟ ਐਕਸਟਰਨਲ (ਰੁਪਏ ਖਾਤੇ) ਵਿਚ ਪਿਛਲੇ ਵਰ੍ਹੇ ਦੇ ਇਸੇ ਸਮੇਂ ਦੌਰਾਨ 1.3 ਬਿਲੀਅਨ ਡਾਲਰ ਦੇ ਮੁਕਾਬਲੇ ਹੁਣ 1.9 ਬਿਲੀਅਨ ਡਾਲਰ ਦੀ ਜਮ੍ਹਾ ਪੂੰਜੀ ਦਾ ਹੜ੍ਹ ਆਇਆ ਹੈ ਤੇ ਇਸ ਦੌਰਾਨ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਤਕਰੀਬਨ 5 ਫੀਸਦੀ ਡਿੱਗੀ ਹੈ।
ਰੁਪਏ ਦੀ ਘਟ ਹੋ ਰਹੀ ਕੀਮਤ ਕਾਰਨ ਹੁਣ ਜਿੰਨ੍ਹਾਂ ਨੇ ਡਾਲਰ ਨਿਵੇਸ਼ ਦੇ ਤੌਰ 'ਤੇ ਆਪਣੇ ਰੱਖੇ ਹੋਏ ਸਨ ਉਹ ਸਾਰੇ ਵਿਅਕਤੀ ਇਨ੍ਹਾਂ ਨੂੰ ਕੈਸ਼ ਕਰਵਾਉਣ ਦੀ ਸੋਚ ਰਹੇ ਹਨ। ਤਾਂ ਜੋ ਇਨ੍ਹਾਂ ਦੀ ਵਧ ਤੋਂ ਵਧ ਕੀਮਤ ਹਾਸਲ ਕੀਤੀ ਜਾ ਸਕੇ।
ਸੇਲ ਦਾ ਸਰਕਾਰ ਨੂੰ ਡਿਵੀਡੈਂਟ ਦੇਣ ਤੋਂ ਮਨ੍ਹਾ
NEXT STORY