ਨਵੀਂ ਦਿੱਲੀ— ਸ਼ਰਾਬ ਕਾਰੋਬਾਰੀ ਅਤੇ ਭਾਰਤੀ ਬੈਂਕਾਂ ਤੋਂ ਕਰੋੜਾ ਦਾ ਲੋਨ ਲੈ ਕੇ ਨਾ ਚੁਕਾਉਣ ਵਾਲੇ ਭਗੌੜੇ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਹੁਣ ਹੋਰ ਵਧਣ ਵਾਲੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅੱਜ ਤੋਂ ਮਾਲਿਆ ਦੀ ਸੰਪਤੀ ਜ਼ਬਤ ਕਰੇਗਾ। ਈ.ਡੀ.ਇਹ ਕਾਰਵਾਈ ਅਪਰਾਧਿਕ ਪ੍ਰਕਿਰਿਆ ਕੋਡ ਸੈਕਸ਼ਨ-83 ਦੇ ਤਹਿਤ ਹੋਵੇਗੀ। ਇਸਦੇ ਤਹਿਤ ਦੇਸ਼ ਛੱਡ ਕੇ ਭੱਜਣ ਵਾਲੇ ਦੋਸ਼ੀਆਂ ਅਤੇ ਭਗੌੜਾ ਘੋਸ਼ਿਤ ਹੋ ਚੁੱਕੇ ਅਪਰਾਧੀਆਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 2 ਮਾਰਚ 2016 ਨੂੰ ਵਿਜੇ ਮਾਲਿਆ ਦੇਸ਼ ਛੱਡ ਕੇ ਲੰਡਨ ਭੱਜ ਗਏ ਸਨ।
-ਈ.ਡੀ. ਦਾ ਦੋਸ਼
ਈ.ਡੀ ਨੇ ਕੋਰਟ 'ਚ ਮਾਲਿਆ ਦੇ ਦੋਸ਼ ਪੱਤਰ 'ਚ ਕਿਹਾ ਸੀ ਕਿ ਮਾਲਿਆ 1996, 1997 ਅਤੇ 19.98 'ਚ ਲੰਡਨ 'ਚ ਹੋਈ ਫਾਰਮੂਲਾ ਵਨ ਰੇਸਿੰਗ ਦੌਰਾਨ ਇਕ ਬ੍ਰਿਟਿਸ਼ ਫਾਰਮ ਨੂੰ ਲਗਭਗ 1 ਕਰੋੜ 29 ਲੱਖ ਰੁਪਏ ਦਿੱਤਾ ਸੀ। ਦੋਸ਼ ਹੈ ਕਿ ਮਾਲਿਆ ਨੇ ਇਹ ਪੈਸਾ ਆਪਣੀ ਕੰਪਨੀ ਕਿੰਗਫਿਸ਼ਰ ਦੇ ਲੋਕਾਂ ਨੂੰ ਯੂਰਪ 'ਚ ਦਿਖਾਉਣ ਦੀ ਏਵਜ 'ਚ ਦਿੱਤੇ ਸੀ। ਦੋਸ਼ ਹੈ ਕਿ ਇਹ ਭੁਗਤਾਨ ਆਰ.ਬੀ.ਆਈ. ਨਾਲ ਬੈਗਰ ਅਨੁਮਤੀ ਲਈ ਦਿੱਤੇ ਗਏ ਸਨ। ਇਸ ਫੋਰਨ ਐਕਸਚੇਂਜ ਰੈਗੂਲੇਟਰੀ ਅਥਾਰਿਟੀ ਦਾ ਉਲੰਘਨ ਮੰਨਿਆ ਗਿਆ। ਦਿੱਲੀ ਦੀ ਇਕ ਕੋਰਟ ਨੇ ਇਸ ਮਾਮਲੇ 'ਚ ਵਿਜੇ ਮਾਲਿਆ ਦੇ ਖਿਲਾਫ ਸੰਮਨ ਜਾਰੀ ਕੀਤਾ ਗਿਆ ਸੀ ਪਰ ਹਾਜਿਰ ਨਾ ਹੋਣ 'ਤੇ ਕੋਰਟ ਨੇ ਅਪਰਾਧੀ ਘੋਸ਼ਿਤ ਕਰ ਦਿੱਤਾ।
-ਮਾਲਿਆ 'ਤੇ ਕੁਲ ਕਿੰਨਾ ਕਰਜ਼?
31 ਜਨਵਰੀ 2014 ਤੱਕ ਕਿੰਗਫਿਸ਼ਰ ਏਅਰਲਾਈਨਜ਼ 'ਤੇ 17 ਬੈਂਕਾਂ ਦਾ 6,963 ਕਰੋੜ ਰੁਪਏ ਬਕਾਇਆ ਸੀ। ਇਸ ਕਰਜ਼ 'ਤੇ ਵਿਆਜ ਦੇ ਬਾਅਦ ਮਾਲਿਆ ਦੀ ਕੁਲ ਦੇਣਦਾਰੀ 9,432 ਕਰੋੜ ਰੁਪਏ ਹੋ ਚੁੱਕੀ ਹੈ। ਸੀ.ਬੀ.ਆਈ. ਨੇ 1000 ਤੋਂ ਵੀ ਜ਼ਿਆਦਾ ਪੇਜਾਂ ਦੀ ਚਾਰਜਸ਼ੀਟ 'ਚ ਕਿਹਾ ਕਿ ਕਿੰਗਫਿਸ਼ਰ ਏਅਰਲਾਈਨਜ਼ ਨੇ ਆਈ.ਡੀ.ਬੀ.ਆਈ. ਵੱਲੋਂ ਮਿਲੇ 900 ਕਰੋੜ ਰੁਪਏ ਦੇ ਲੋਨ 'ਚੋਂ 254 ਕਰੋੜ ਰੁਪਏ ਦੀ ਨਿੱਜੀ ਵਰਤੋਂ ਕੀਤੀ। ਕਿੰਗਫਿਸ਼ਰ ਏਅਰਲਾਈਨਜ਼ ਅਕਤੂਬਰ 2012 'ਚ ਬੰਦ ਹੋ ਗਈ ਸੀ। ਦਸੰਬਰ 2014 'ਚ ਇਸਦਾ ਫਲਾਇੰਗ ਪਰਮਿਟ ਵੀ ਕੈਂਸਲ ਕਰ ਦਿੱਤਾ ਗਿਆ।
-ਲੰਡਨ 'ਚ ਸੁਣਵਾਈ ਜਾਰੀ
ਵਿਜੇ ਮਾਲਿਆ ਹਵਾਲਗੀ ਦੇ ਮਾਮਲੇ 'ਚ ਫਿਲਹਾਲ ਜ਼ਮਾਨਤ 'ਤੇ ਚੱਲ ਰਿਹਾ ਹੈ। ਉਨ੍ਹਾਂ ਦੇ ਖਿਲਾਫ ਕੋਰਟ 'ਚ ਸੁਣਵਾਈ ਜਾਰੀ ਹੈ। ਹਾਲਾਂਕਿ ਉਮੀਦ ਹੈ ਕਿ ਅਗਲੇ 2 ਮਹੀਨਿਆਂ 'ਚ ਇਸ 'ਤੇ ਫੈਸਲਾ ਆ ਜਾਵੇਗਾ। ਸੀ.ਬੀ.ਆਈ. ਨੂੰ ਉਮੀਦ ਹੈ ਕਿ ਉਹ ਵਿਜੇ ਮਾਲਿਆ ਨੂੰ ਭਾਰਤ ਲਿਆਉਣ 'ਚ ਕਾਮਯਾਬ ਹੋਵੇਗੀ।
ITR ਭਰਨ ਵਾਲਿਆਂ ਨੂੰ ਰਾਹਤ, ਛੁੱਟੀ ਦੇ 3 ਦਿਨ੍ਹਾਂ 'ਚ ਵੀ ਖੁੱਲ੍ਹੇ ਰਹਿਣਗੇ ਇਨਕਮ ਟੈਕਸ ਦਫਤਰ
NEXT STORY