ਨਵੀਂ ਦਿੱਲੀ— ਇਨਕਮ ਟੈਕਸ ਦਫਤਰ ਅਤੇ ਇਨਕਮ ਟੈਕਸ ਸੇਵਾ ਕੇਂਦਰ 29 ਤੋਂ 31 ਮਾਰਚ ਦੇ ਦੌਰਾਨ ਛੁੱਟੀਆਂ 'ਚ ਵੀ ਖੁੱਲੇ ਰਹਿਣਗੇ। ਆਮਦਨ ਦਾਤਾਵਾਂ ਨੂੰ ਵਿੱਤ ਸਾਲ ਦੀ ਸਮਾਪਤੀ ਤੋਂ ਪਹਿਲਾਂ ਟੈਕਸ ਰਿਟਰਨ ਕਰਨ ਦੀ ਸੁਵਿਧਾ ਦੇ ਲਈ ਇਹ ਕਦਮ ਉਠਾਇਆ ਗਿਆ ਹੈ। ਮੁਲਾਂਕਣ ਸਾਲ 2016-17 ਅਤੇ 2017-18 ਦੇ ਲਈ ਦੇਰੀ ਨਾਲ ਭਰੀ ਜਾਣ ਵਾਲੀ ਰਿਟਰਨ ਅਤੇ ਨਿਧਾਰਨ ਸਾਲ 2016-17 ਦੇ ਸੰਸ਼ੋਧਿਤ ਰਿਟਰਨ 31 ਮਾਰਚ,2018 ਤੱਕ ਦਾਖਲ ਕੀਤੇ ਜਾ ਸਕਦੇ ਹਨ।
ਵਿੱਤ ਮੰਤਰਾਲੇ ਨੇ ਬਿਆਨ 'ਚ ਕਿਹਾ,'' ਆਮਦਨ ਰਿਟਰਨ ਅਤੇ ਕਈ ਸਬੰਧਿਤ ਕੰਮਕਾਜ ਨੂੰ ਪੂਰਾ ਕਰਨ ਦੇ ਲਈ ਦੇਸ਼ ਭਰ 'ਚ ਸਾਰੇ ਆਮਦਨ ਦਫਤਰ 29 ਤੋਂ 31 ਮਾਰਚ, 2018 ਤੱਕ ਖੁੱਲ੍ਹੇ ਰਹਿਣਗੇ।'' ਜਿੱਥੇ 29 ਮਾਰਚ ਨੂੰ ਮਹਾਵੀਰ ਜਯੰਤੀ ਅਤੇ 30 ਮਾਰਚ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੈ। ਉਥੇ ਹੀ 31 ਮਾਰਚ ਨੂੰ ਸ਼ਨੀਵਾਰ ਹੈ ਅਤੇ ਇਹ ਚਾਲੂ ਵਿੱਤ ਸਾਲ 2017-18 ਦਾ ਆਖਰੀ ਦਿਨ ਹੈ। ਬੈਂਕ ਵੀ 29 ਅਤੇ 30 ਮਾਰਚ ਨੂੰ ਬੰਦ ਰਹਿਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਇਨਕਮ ਟੈਕਸ ਸੁਵਿਧਾ ਕੇਂਦਰਾਂ 'ਚ ਕਰਦਾਤਾਵਾਂ ਨੂੰ ਸਹਾਇਤਾ ਉਪਲਬਧ ਕਰਾਉਣ ਦੇ ਹਰਸੰਭਵ ਯਤਨ ਕੀਤੇ ਜਾਣਗੇ ਤਾਂਕਿ ਉਹ ਆਪਣੀ ਰਿਟਰਨ ਦਾਖਲ ਕਰ ਸਕਣ।
ABS ਫੀਚਰ ਨਾਲ ਭਾਰਤ 'ਚ ਲਾਂਚ ਹੋਈ ਹੌਂਡਾ CB Hornet 160R ਬਾਈਕ
NEXT STORY