ਨਵੀਂ ਦਿੱਲੀ — ਦੇਸ਼ ਦੇ ਰਿਟੇਲ ਅਤੇ ਈ-ਕਾਮਰਸ ਪਲੇਟਫਾਰਮਸ ਨੂੰ ਖਰੀਦਣ ਲਈ ਵਿਦੇਸ਼ੀ ਕੰਪਨੀਆਂ ਬਹੁਤ ਦਿਲਚਸਪੀ ਲੈ ਰਹੀਆਂ ਹਨ। ਹੁਣ ਚੀਨ ਦੀ ਅਲੀਬਾਬਾ ਨੇ ਸੰਜੀਵ ਗੋਇਨਕਾ ਦੀ ਮਾਲਕੀ ਵਾਲੀ ਰਿਟੇਲ ਚੇਨ Spencer's Retail 'ਚ ਹਿੱਸੇਦਾਰੀ ਖਰੀਦਣ ਨੂੰ ਲੈ ਕੇ ਦਿਲਚਸਪੀ ਦਿਖਾਈ ਹੈ। ਇਹ ਜਾਣਕਾਰੀ ਇਸ ਡੀਲ ਨਾਲ ਜੁੜੇ ਇਕ ਜਾਣਕਾਰ ਨੇ ਦਿੱਤੀ ਹੈ। ਸੂਤਰਾਂ ਅਨੁਸਾਰ Spencer's Retail ਪਹਿਲਾਂ ਹੀ ਐਮਾਜ਼ੋਨ ਨਾਲ ਗੱਲਬਾਤ ਕਰ ਰਿਹਾ ਹੈ। ਕੰਪਨੀ ਕੋਲ ਅਲੀਬਾਬਾ ਅਤੇ ਐਮਾਜ਼ੋਨ ਦੋਵੇਂ ਵਿਕਲਪ ਹਨ।
ਭਾਰਤ ਲਈ ਵਧ ਰਹੀ ਵਿਦੇਸ਼ੀ ਕੰਪਨੀਆਂ ਦੀ ਦਿਲਚਸਪੀ
ਇਸ ਸਾਲ ਦੀ ਸ਼ੁਰੂਆਤ 'ਚ ਵਾਲਮਾਰਟ-ਫਲਿੱਪਕਾਰਟ ਡੀਲ ਹੋਣ ਤੋਂ ਬਾਅਦ ਤੋਂ ਵਿਦੇਸ਼ੀ ਕੰਪਨੀਆਂ ਭਾਰਤ ਵਿਚ ਰਿਟੇਲ ਅਤੇ ਹੋਲਸੇਲ ਬਜ਼ਾਰ ਵਿਚ ਆਪਣੀ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਨੂੰ ਲੈ ਕੇ ਐਮਾਜ਼ੋਨ ਅਤੇ ਅਲੀਬਾਬਾ ਖੁਦਰਾ ਖੇਤਰ ਦੀਆਂ ਕਈ ਦਿੱਗਜ ਕੰਪਨੀਆਂ ਨਾਲ ਗੱਲਬਾਤ ਕਰ ਰਹੀਆਂ ਹਨ। ਹੁਣੇ ਜਿਹੇ ਐਮਾਜ਼ੋਨ ਨੇ ਅਦਿੱਤਿਆ ਬਿਰਲਾ ਗਰੁੱਪ ਦੀ ਰਿਟੇਲ ਚੇਨ ਮੋਰ ਨਾਲ ਸੌਦਾ ਪੂਰਾ ਕੀਤਾ ਹੈ। ਇਹ ਸੌਦਾ 4200 ਕਰੋੜ ਵਿਚ ਪੂਰਾ ਹੋਇਆਂ ਹੈ। ਇਸ ਸੌਦੇ ਵਿਚ ਸਮਾਰਾ ਕੈਪਿਟਲ ਅਤੇ ਐਮਾਜ਼ੋਨ ਸਾਂਝੇਦਾਰ ਹਨ। ਜ਼ਿਕਰਯੋਗ ਹੈ ਕਿ ਅਲੀਬਾਬਾ ਚੀਨ ਅਤੇ ਐਮਾਜ਼ੋਨ ਅਮਰੀਕਾ ਦੀ ਰਿਟੇਲ ਖੇਤਰ ਦੀ ਦਿੱਗਜ ਕੰਪਨੀ ਹੈ।
ਕੀਮਤ 'ਤੇ ਸਭ ਦੀ ਨਜ਼ਰ
Spencer's Retail ਦੀ ਅਲੀਬਾਬਾ ਅਤੇ ਐਮਾਜ਼ੋਨ ਨਾਲ ਚਲ ਰਹੀ ਗੱਲਬਾਤ 'ਚ ਸਭ ਦੀਆਂ ਨਜ਼ਰਾਂ ਇਸ ਸੌਦੇ 'ਚ ਹੋਣ ਵਾਲੀ ਕੀਮਤ 'ਤੇ ਟਿਕੀਆਂ ਹਨ। ਇਸ ਦਾ ਕਾਰਨ ਇਹ ਹੈ ਕਿ Spencer's Retail ਵਿੱਤੀ ਸਾਲ 2016-17 ਮੁਕਾਬਲੇ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ 2017-18 'ਚ ਕਰੀਬ 3.46 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਇਸ ਸਮੇਂ Spencer's Retail ਦੇ ਦੇਸ਼ ਵਿਚ 30 ਸ਼ਹਿਰਾਂ 'ਚ 138 ਸਟੋਰ ਹਨ ਅਤੇ ਆਉਣ ਵਾਲੇ ਦਿਨਾਂ ਵਿਚ 10 ਹੋਰ ਸਟੋਰ ਖੋਲ੍ਹਣ ਦੀ ਯੋਜਨਾ ਹੈ। ਅਜਿਹੇ 'ਚ ਸਾਫ ਹੈ ਕਿ Spencer's Retail ਦੋਵੇਂ ਖਰੀਦਦਾਰਾਂ ਨਾਲ ਆਪਣੀ ਸ਼ਰਤ 'ਤੇ ਡੀਲ ਕਰ ਸਕਦਾ ਹੈ।
ਡਰਾਈਵਿੰਗ ਲਾਇਸੈਂਸ ਤੇ RC ਹੋਣਗੇ ਸਮਾਰਟ, ਪੁਲਸ ਨਾਲ ਨਹੀਂ ਚੱਲੇਗੀ ਚਲਾਕੀ
NEXT STORY