ਗੈਜੇਟ ਡੈਸਕ : ਟਵਿੱਟਰ ਦੇ ਮਾਲਕ ਐਲਨ ਮਸਕ ਲਗਾਤਾਰ ਟਵਿੱਟਰ ਦੇ ਨਿਯਮਾਂ ਅਤੇ ਨੀਤੀਆਂ ਨੂੰ ਬਦਲ ਰਹੇ ਹਨ। ਹੁਣ ਉਨ੍ਹਾਂ ਕਿਹਾ ਹੈ ਕਿ ਟਵੀਟਡੈੱਕ (TweetDeck) ਐਕਸੈੱਸ ਲਈ ਯੂਜ਼ਰ ਨੂੰ ਵੈਰੀਫਾਈ ਕਰਨਾ ਹੋਵੇਗਾ। ਹੁਣ ਤੱਕ ਕੋਈ ਵੀ TweetDeck ਦੀ ਵਰਤੋਂ ਕਰ ਸਕਦਾ ਸੀ। TweetDeck ਦੀ ਮਦਦ ਨਾਲ ਯੂਜ਼ਰਸ ਇਕ ਹੀ ਡੈਸ਼ਬੋਰਡ ਰਾਹੀਂ ਕਈ ਅਕਾਊਂਟਸ ਦਾ ਪ੍ਰਬੰਧ ਕਰ ਸਕਦੇ ਹਨ ਅਤੇ ਪਾਸਵਰਡ ਸਾਂਝਾ ਕੀਤੇ ਬਿਨਾਂ ਟਵਿੱਟਰ ਲਈ ਸਮੱਗਰੀ ਬਣਾਉਣ ਲਈ ਦੂਜੇ ਯੂਜ਼ਰਸ ਨਾਲ ਸਹਿਯੋਗ ਕਰ ਸਕਦੇ ਹਨ। ਟਵਿੱਟਰ ਦਾ ਕਹਿਣਾ ਹੈ ਕਿ TweetDeck ਦਾ ਐਕਸੈੱਸ ਹਾਸਲ ਕਰਨ ਲਈ ਯੂਜ਼ਰਸ ਦੀ ਪੁਸ਼ਟੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਤਾਲਿਬਾਨ ਸਰਕਾਰ ਦਾ ਇਹ ਹੋਰ ਤੁਗਲਕੀ ਫਰਮਾਨ, ਅਫਗਾਨਿਸਤਾਨ 'ਚ ਬਿਊਟੀ ਪਾਰਲਰਾਂ 'ਤੇ ਲਾਈ ਪਾਬੰਦੀ
ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਸੋਮਵਾਰ ਨੂੰ ਇਕ ਟਵੀਟ ਵਿੱਚ ਕਿਹਾ ਕਿ ਟਵਿੱਟਰ ਯੂਜ਼ਰਸ ਨੂੰ ਜਲਦ ਹੀ TweetDeck ਦੀ ਵਰਤੋਂ ਕਰਨ ਲਈ ਤਸਦੀਕ ਕਰਨ ਦੀ ਲੋੜ ਹੋਵੇਗੀ। ਕੰਪਨੀ ਨੇ ਕਿਹਾ ਕਿ ਇਸ ਨਿਯਮ ਨੂੰ 30 ਦਿਨਾਂ 'ਚ ਲਾਗੂ ਕਰ ਦਿੱਤਾ ਜਾਵੇਗਾ। ਟਵਿੱਟਰ ਨੇ ਨਵੇਂ ਫੀਚਰਸ ਦੇ ਨਾਲ TweetDeck ਦੇ ਮਾਡਰਨ ਵਰਜ਼ਨ ਦੀ ਡਿਟੇਲ ਦਿੰਦਿਆਂ ਇਕ ਟਵੀਟ ਵਿੱਚ ਇਹ ਐਲਾਨ ਕੀਤਾ। ਹਾਲਾਂਕਿ, ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀ ਟਵਿੱਟਰ TweetDeck ਦੇ ਨਵੇਂ ਅਤੇ ਪੁਰਾਣੇ ਦੋਵੇਂ ਵਰਜ਼ਨ ਲਈ ਯੂਜ਼ਰਸ ਤੋਂ ਚਾਰਜ ਲਵੇਗਾ ਜਾਂ ਨਹੀਂ। ਹਾਲਾਂਕਿ, TweetDeck ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਤਸਦੀਕ ਕਰਨ ਲਈ ਗਾਹਕੀ (subscription) ਦੇ ਤਹਿਤ ਭੁਗਤਾਨ ਕਰਨਾ ਹੋਵੇਗਾ। ਟਵਿੱਟਰ ਇਸ ਸਮੇਂ ਖਾਤੇ ਦੀ ਪੁਸ਼ਟੀ ਕਰਨ ਲਈ 650 ਰੁਪਏ ਮਹੀਨਾ ਜਾਂ 6,800 ਰੁਪਏ ਸਾਲਾਨਾ ਚਾਰਜ ਕਰਦਾ ਹੈ।
ਇਹ ਵੀ ਪੜ੍ਹੋ : ਸਵੀਡਨ 'ਚ ਕੁਰਾਨ ਸਾੜਨ ਦਾ ਬਦਲਾ ਲਵੇਗਾ ਪਾਕਿਸਤਾਨੀ ਅੱਤਵਾਦੀ ਸੰਗਠਨ LEJ, ਦਿੱਤੀ ਇਹ ਧਮਕੀ
TweetDeck ਦੇ ਜ਼ਰੀਏ ਸਮੱਗਰੀ ਜਾਂ ਕੰਟੈਂਟ ਦੀ ਆਸਾਨੀ ਨਾਲ ਨਿਗਰਾਨੀ ਦੀ ਸਹੂਲਤ ਮਿਲਦੀ ਹੈ ਤੇ ਕੰਪਨੀਆਂ ਅਤੇ ਨਿਊਜ਼ ਸੰਸਥਾਵਾਂ ਦੁਆਰਾ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। TweetDeck ਦੇ ਵੈਰੀਫਿਕੇਸ਼ਨ ਅਕਾਊਂਟ ਦੇ ਜ਼ਰੂਰੀ ਕਰਨਾ ਨਾਲ ਟਵਿੱਟਰ ਦੀ ਆਮਦਨ ਵਧਣ ਦੀ ਸੰਭਾਵਨਾ ਹੈ। ਇਹ ਕਦਮ ਮਸਕ ਦੇ ਬਿਆਨ ਤੋਂ ਕੁਝ ਦਿਨਾਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵੈਰੀਫਾਈ ਅਤੇ ਅਨਵੈਰੀਫਾਈ ਯੂਜ਼ਰਸ ਕੇਲ ਡੇਟਾ ਸਕ੍ਰੈਪਿੰਗ ਅਤੇ ਸਿਸਟਮ 'ਚ ਹੇਰਾਫੇਰੀ ਤੋਂ ਬਚਣ ਲਈ ਪ੍ਰਤੀ ਦਿਨ ਪੜ੍ਹੇ ਜਾਣ ਵਾਲੇ ਟਵੀਟਜ਼ ਦੀ ਗਿਣਤੀ ਨੂੰ ਸੀਮਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
15 ਸਾਲਾਂ ਬਾਅਦ Pakistan ਸ਼ੇਅਰ ਬਾਜ਼ਾਰ ਦੀ ਵੱਡੀ ਛਾਲ; ਜੈਕ ਮਾ ਦੇ ਗੁਪਤ ਪਾਕਿ ਦੌਰੇ ਦੇ ਮਿਲੇ ਸੰਕੇਤ
NEXT STORY