ਨਵੀਂ ਦਿੱਲੀ - ਏਲੋਨ ਮਸਕ ਨੇ ਇਸ ਮਹੀਨੇ ਟਵੀਟ ਕਰਕੇ ਮਾਰਕ ਜ਼ੁਕਰਬਰਗ ਨੂੰ 'ਕੇਜ ਫਾਈਟ' ਦੀ ਚੁਣੌਤੀ ਦਿੱਤੀ ਸੀ। ਪਹਿਲਾਂ ਤਾਂ ਇਹ ਮਜ਼ਾਕ ਜਿਹਾ ਲੱਗ ਰਿਹਾ ਸੀ ਪਰ ਦੁਨੀਆ ਭਰ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਹੁਣ ਮੈਚ ਹੋਣਾ ਲਗਭਗ ਤੈਅ ਹੈ।
ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦੇ ਪ੍ਰਧਾਨ ਡਾਨਾ ਵ੍ਹਾਈਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ੁਕਰਬਰਗ ਤੋਂ ਇਹ ਜਾਣਨ ਲਈ ਸੁਨੇਹਾ ਮਿਲਿਆ ਕਿ ਕੀ ਮਸਕ ਸੱਚਮੁੱਚ ਲੜਨਾ ਚਾਹੁੰਦਾ ਹੈ। ਜਦੋਂ ਡਾਨਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤਾਂ ਜਵਾਬ 'ਚ ਜ਼ੁਕਰਬਰਗ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ, 'ਮੈਨੂੰ ਲੋਕੇਸ਼ਨ ਭੇਜੋ।' ਉਦੋਂ ਤੋਂ ਡਾਨਾ, ਮਸਕ ਅਤੇ ਜ਼ੁਕਰਬਰਗ ਲੜਾਈ ਨੂੰ ਅੰਜਾਮ ਦੇਣ ਲਈ ਆਯੋਜਕਾਂ ਨਾਲ ਸਲਾਹ ਕਰ ਰਹੇ ਹਨ।
ਇਹ ਵੀ ਪੜ੍ਹੋ : ਬੈਂਕਿੰਗ, ਪੈਨ ਕਾਰਡ ਤੇ ਟਰੈਫਿਕ ਨਿਯਮਾਂ ਸਣੇ ਅੱਜ ਤੋਂ ਬਦਲ ਗਏ ਕਈ ਅਹਿਮ ਨਿਯਮ; ਜੇਬ 'ਤੇ ਪਵੇਗਾ ਸਿੱਧਾ ਅਸਰ
ਇਸ ਦੇ ਨਾਲ ਹੀ ਮਸਕ ਦੇ ਮਾਤਾ-ਪਿਤਾ ਇਸ ਲੜਾਈ ਤੋਂ ਖੁਸ਼ ਨਹੀਂ ਹਨ। ਮਸਕ ਦੀ ਮਾਂ ਨੇ ਟਵੀਟ ਕਰਕੇ ਇਸ ਲੜਾਈ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕੀਤੀ ਹੈ। ਫਾਦਰ ਐਰੋਲ ਮਸਕ ਦਾ ਕਹਿਣਾ ਹੈ ਕਿ ਜੇਕਰ ਏਲਨ ਜ਼ੁਕਰਬਰਗ ਨੂੰ ਇਸ ਲੜਾਈ ਵਿਚ ਹਰਾ ਦਿੰਦਾ ਹੈ ਤਾਂ ਉਸ ਨੂੰ ਬਦਮਾਸ਼ ਕਿਹਾ ਜਾਵੇਗਾ ਕਿਉਂਕਿ ਉਹ ਜ਼ੁਕਰਬਰਗ ਤੋਂ ਆਕਾਰ ਵਿਚ ਵੱਡਾ ਹੈ ਅਤੇ ਜੇਕਰ ਉਹ ਹਾਰਦਾ ਹੈ ਤਾਂ ਏਲਨ ਇਕ ਮਜ਼ਾਕ ਬਣ ਜਾਵੇਗਾ ਜੋ ਕਿ ਇਕ ਵੱਡੀ ਬੇਇੱਜ਼ਤੀ ਵਾਲੀ ਗੱਲ ਹੋਵੇਗੀ। ਦੂਜੇ ਪਾਸੇ ਜ਼ੁਕਰਬਰਗ ਦੇ ਦੋਸਤ ਅਤੇ ਸਲਾਹਕਾਰ ਇਸ ਲੜਾਈ ਨੂੰ ਦੇਖਣ ਲਈ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ : ਮੋਬਾਈਲ-TV ਸਮੇਤ ਕਈ ਘਰੇਲੂ ਉਪਕਰਨ ਹੋਣਗੇ ਸਸਤੇ, ਦੇਖੋ ਸਾਮਾਨ ਦੀ ਪੂਰੀ ਸੂਚੀ
ਰੋਮ ਦੇ ਕੋਲੋਸੀਅਮ ਜਾਂ ਵੇਗਾਸ ਵਿੱਚ ਹੋ ਸਕਦੀ ਹੈ ਲੜਾਈ
ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਹ ਲੜਾਈ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਪ੍ਰਦਰਸ਼ਨੀ ਮੈਚ ਹੋਵੇਗਾ। ਇਸ ਦੀ ਕਮਾਈ ਦਾ ਕੁਝ ਹਿੱਸਾ ਚੈਰਿਟੀ ਵਿੱਚ ਵੀ ਜਾਵੇਗਾ। ਜਦੋਂ ਕਿ ਲੜਾਈ ਲਈ ਤਰਜੀਹੀ ਸਥਾਨ ਲਾਸ ਵੇਗਾਸ ਹੈ, ਮਸਕ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਲੜਾਈ ਰੋਮਨ ਕੋਲੋਸੀਅਮ ਵਿਖੇ ਹੋ ਸਕਦੀ ਹੈ।
ਕੇਜ ਲੜਾਈ ਦੀ ਸਿਖਲਾਈ ਲੈ ਰਹੇ ਮਸਕ
ਮਸਕ ਨੇ ਕੇਜ਼ ਦੀ ਲੜਾਈ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਟ੍ਰੇਨਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਵਿੱਚ ਉਹ ਪ੍ਰਸਿੱਧ ਪੋਡਕਾਸਟਰ ਅਤੇ ਏਆਈ ਖੋਜਕਾਰ ਲੈਕਸ ਫਰੀਡਮੈਨ ਨਾਲ ਲੜ ਰਿਹਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਯਾਤਰਾ ਮਗਰੋਂ ਫੋਟੋ ਸ਼ੇਅਰ ਕਰ ਕਸੂਤੇ ਘਿਰੇ ਸੋਸ਼ਲ ਮੀਡੀਆ ਇੰਫਲੂਐਂਸਰ, IT ਵਿਭਾਗ ਵੱਲੋਂ ਨੋਟਿਸ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।
ਦਿੱਲੀ ਸਰਕਾਰ ਨੇ ਅਪ੍ਰੈਲ-ਜੂਨ ਤਿਮਾਹੀ 'ਚ ਐਕਸਾਈਜ਼, ਵੈਟ ਤੋਂ 1,700 ਕਰੋੜ ਰੁਪਏ ਦੀ ਕੀਤੀ ਵਸੂਲੀ
NEXT STORY