ਨਵੀਂ ਦਿੱਲੀ (ਇੰਟ.)– ਦੁਨੀਆ ਦੇ ਟੌਪ-20 ’ਚੋਂ 18 ਅਮੀਰਾਂ ਦੀ ਨੈੱਟਵਰਥ ’ਚ ਉਛਾਲ ਦੇਖਣ ਨੂੰ ਮਿਲਿਆ। ਦੁਨੀਆ ਦੇ ਸਭ ਤੋਂ ਵੱਡੇ ਅਮੀਰ ਐਲਨ ਮਸਕ ਦੀ ਨੈੱਟਵਰਥ ’ਚ ਸਭ ਤੋਂ ਵੱਧ ਉਛਾਲ ਦੇਖਣ ਨੂੰ ਮਿਲਿਆ ਅਤੇ ਉਸ ਨੇ ਇਸ ਸਾਲ ਕਮਾਈ ਦੇ ਮਾਮਲੇ ’ਚ ਮਾਰਕ ਜ਼ੁਕਰਬਰਗ ਨੂੰ ਪਛਾੜ ਦਿੱਤਾ। ਮਸਕ ਦੀ ਦੌਲਤ ਇਕ ਝਟਕੇ ’ਚ 9.8 ਅਰਬ ਡਾਲਰ ਉਛਲ ਗਈ। ਇਸ ਦੇ ਨਾਲ ਹੀ ਉਨ੍ਹਾਂ ਦੀ ਨੈੱਟਵਰਥ 221 ਅਰਬ ਡਾਲਰ ’ਤੇ ਪੁੱਜ ਗਈ। ਉਨ੍ਹਾਂ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸ਼ੇਅਰਾਂ ’ਚ 6.12 ਫ਼ੀਸਦੀ ਦਾ ਉਛਾਲ ਆਇਆ।
ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ
ਇਸ ਨਾਲ ਮਸਕ ਇਸ ਸਾਲ ਸਭ ਤੋਂ ਵੱਧ ਕਮਾਈ ਦੇ ਮਾਮਲੇ ’ਚ ਵੀ ਮੇਟਾ ਪਲੇਟਫਾਰਮਸ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਤੋਂ ਅੱਗੇ ਨਿਕਲ ਗਏ ਹਨ। ਮਸਕ ਦੀ ਨੈੱਟਵਰਥ ’ਚ ਇਸ ਸਾਲ 84.1 ਅਰਬ ਡਾਲਰ ਦੀ ਤੇਜ਼ੀ ਆਈ ਹੈ, ਜਦਕਿ ਜ਼ੁਕਰਬਰਗ ਦੀ ਨੈੱਟਵਰਥ 76.1 ਅਰਬ ਡਾਲਰ ਵਧੀ ਹੈ। ਦੁਨੀਆ ਦੇ ਅਮੀਰਾਂ ਦੀ ਸੂਚੀ ’ਚ ਦੂਜੇ ਨੰਬਰ ’ਤੇ ਮੌਜੂਦ ਫਰਾਂਸ ਦੇ ਬਰਨਾਰਡ ਆਰਨਾਲਟ ਦੀ ਨੈੱਟਵਰਥ ’ਚ 7.36 ਅਰਬ ਡਾਲਰ ਦੀ ਤੇਜ਼ੀ ਆਈ ਅਤੇ ਇਹ 170 ਅਰਬ ਡਾਲਰ ’ਤੇ ਪੁੱਜ ਗਈ। ਐਮਾਜ਼ੋਨ ਦੇ ਜੈੱਫ ਬੇਜੋਸ ਵੀ 170 ਅਰਬ ਡਾਲਰ ਦੀ ਨੈੱਟਵਰਥ ਨਾਲ ਤੀਜੇ ਨੰਬਰ ’ਤੇ ਹਨ।
ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ
ਇਸ ਦੇ ਨਾਲ ਹੀ ਮਾਈਕ੍ਰੋਸਾਫਟ ਦੇ ਬਿਲ ਗੇਟਸ 131 ਅਰਬ ਡਾਲਰ ਦੀ ਨੈੱਟਵਰਥ ਨਾਲ ਚੌਥੇ ਅਤੇ ਲੈਰੀ ਏਲੀਸਨ 130 ਅਰਬ ਡਾਲਰ ਨਾਲ 5ਵੇਂ ਨੰਬਰ ’ਤੇ ਹਨ। ਸਟੀਵ ਬਾਲਮਰ (128 ਅਰਬ ਡਾਲਰ) ਛੇਵੇਂ, ਜ਼ੁਕਰਬਰਗ (122 ਅਰਬ ਡਾਲਰ), 7ਵੇਂ, ਲੈਰੀ ਪੇਜ (120 ਅਰਬ ਡਾਲਰ) 8ਵੇਂ, ਵਾਰੇਨ ਬਫੇ (119 ਅਰਬ ਡਾਲਰ) 9ਵੇਂ ਅਤੇ ਸਰਗੇਈ ਬ੍ਰਿਨ (114 ਅਰਬ ਡਾਲਰ) 10ਵੇਂ ਨੰਬਰ ’ਤੇ ਹਨ।
ਇਹ ਵੀ ਪੜ੍ਹੋ - 7 ਸਾਲ ਪਹਿਲਾਂ ਵਾਪਰੇ ਹਾਦਸੇ 'ਚ ਕੋਰਟ ਦਾ ਅਹਿਮ ਫ਼ੈਸਲਾ, ਕਿਹਾ-ਬੀਮਾ ਕੰਪਨੀ ਦੇਵੇਗੀ 2 ਕਰੋੜ ਦਾ ਮੁਆਵਜ਼ਾ
ਅੰਬਾਨੀ-ਅਡਾਨੀ ਦਾ ਹਾਲ
ਦੀਵਾਲੀ ਬਲੀਪ੍ਰਤੀਪਦਾ ਕਾਰਨ ਮੰਗਲਵਾਰ ਨੂੰ ਘਰੇਲੂ ਸ਼ੇਅਰ ਮਾਰਕੀਟ ’ਚ ਛੁੱਟੀ ਸੀ। ਇਸ ਕਾਰਨ ਭਾਰਤੀ ਅਮੀਰਾਂ ਦੀ ਨੈੱਟਵਰਥ ’ਚ ਕੋਈ ਬਦਲਾਅ ਨਹੀਂ ਹੋਇਆ। ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ 86.5 ਅਰਬ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ’ਚ 13ਵੇਂ ਸਥਾਨ ’ਤੇ ਹਨ। ਉੱਥੇ ਹੀ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ 60.5 ਅਰਬ ਡਾਲਰ ਦੀ ਨੈੱਟਵਰਥ ਨਾਲ 22ਵੇਂ ਨੰਬਰ ’ਤੇ ਹਨ। ਅਡਾਨੀ ਇਸ ਸਾਲ ਵਿਚ ਸਭ ਤੋਂ ਵੱਧ ਨੈੱਟਵਰਥ ਗੁਆਉਣ ਦੇ ਮਾਮਲੇ ਵਿਚ ਪਹਿਲੇ ਨੰਬਰ ’ਤੇ ਹਨ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 60 ਅਰਬ ਡਾਲਰ ਦੀ ਗਿਰਾਵਟ ਆਈ ਹੈ। ਪਿਛਲੇ ਸਾਲ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ’ਚ ਦੂਜੇ ਨੰਬਰ ’ਤੇ ਪੁੱਜ ਗਏ ਸਨ।
ਇਹ ਵੀ ਪੜ੍ਹੋ - ਮਹਿੰਗਾਈ ’ਤੇ ਸਰਕਾਰ ਦਾ ਐਕਸ਼ਨ, ਗੰਢੇ,ਟਮਾਟਰ ਤੇ ਸਸਤੇ ਆਟੇ ਮਗਰੋਂ ਲਾਂਚ ਕੀਤੀ ‘ਭਾਰਤ ਦਾਲ’ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਸ਼ਕਲਾਂ 'ਚ ਘਿਰੀ ਇੰਡੀਗੋ, ਅਦਾਲਤ ਨੇ ਠੋਕਿਆ 70 ਹਜ਼ਾਰ ਦਾ ਜੁਰਮਾਨਾ, ਜਾਣੋ ਵਜ੍ਹਾ
NEXT STORY