ਨਵੀਂ ਦਿੱਲੀ-ਇੰਪਲਾਈਮੈਂਟ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਨੇ 2018-19 ਲਈ ਇੰਪਲਾਈਮੈਂਟ ਪ੍ਰੋਵੀਡੈਂਟ ਫੰਡ (ਈ. ਪੀ. ਐੱਫ.) ਜਮ੍ਹਾ 'ਤੇ ਵਿਆਜ਼ ਦਰ ਨੂੰ 8.55 ਤੋਂ ਵਧਾ ਕੇ 8.65 ਫ਼ੀਸਦੀ ਕਰ ਦਿੱਤਾ ਹੈ। ਇਸ ਨਾਲ 6 ਕਰੋੜ ਤੋਂ ਜ਼ਿਆਦਾ ਅੰਸ਼ਧਾਰਕਾਂ ਨੂੰ ਫਾਇਦਾ ਹੋਵੇਗਾ। ਕੇਂਦਰੀ ਕਿਰਤ ਮੰਤਰੀ ਸੁਸ਼ੀਲ ਗੰਗਵਾਰ ਨੇ ਇਹ ਜਾਣਕਾਰੀ ਦਿੱਤੀ। ਈ. ਪੀ. ਐੱਫ. ਓ. ਦੇ ਟਰੱਸਟੀਆਂ (ਸੈਂਟਰਲ ਬੋਰਡ ਆਫ ਟਰੱਸਟੀਜ਼) ਦੀ ਅੱਜ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ।
ਗੰਗਵਾਰ ਨੇ ਕਿਹਾ ਕਿ ਬੋਰਡ ਦੀ ਮਨਜ਼ੂਰੀ ਤੋਂ ਬਾਅਦ ਪ੍ਰਸਤਾਵ ਨੂੰ ਵਿੱਤ ਮੰਤਰਾਲਾ ਤੋਂ ਸਹਿਮਤੀ ਦੀ ਜ਼ਰੂਰਤ ਹੋਵੇਗੀ। ਵਿੱਤ ਮੰਤਰਾਲਾ ਦੀ ਮਨਜ਼ੂਰੀ ਤੋਂ ਬਾਅਦ ਹੀ ਵਿਆਜ਼ ਦਰ ਨੂੰ ਅੰਸ਼ਧਾਰਕ ਦੇ ਖਾਤੇ 'ਚ ਪਾਇਆ ਜਾਵੇਗਾ। ਮੀਟਿੰਗ 'ਚ ਮਿਨੀਮਮ ਪੈਨਸ਼ਨ ਵਧਾਉਣ ਨੂੰ ਲੈ ਕੇ ਫੈਸਲਾ ਅੱਗੇ ਲਈ ਟਾਲ ਦਿੱਤਾ ਗਿਆ ਹੈ।
ਹਰ ਮਹੀਨੇ 10ਜੀ.ਬੀ. ਡਾਟਾ ਇਸਤੇਮਾਲ ਕਰ ਰਹੇ ਹਨ ਭਾਰਤੀ ਯੂਜ਼ਰਸ
NEXT STORY