ਨਵੀਂ ਦਿੱਲੀ— ਨਿੱਜੀ ਨੌਕਰੀਪੇਸ਼ਾ ਲੋਕਾਂ ਲਈ ਗੁੱਡ ਨਿਊਜ਼ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਰਕਾਰ ਨੇ ਪੀ. ਐੱਫ. 'ਤੇ ਵਿਆਜ ਦਰ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਿਨ੍ਹਾਂ ਦਾ ਈ. ਪੀ. ਐੱਫ. ਓ. 'ਚ ਫੰਡ ਕੱਟਦਾ ਹੈ ਉਨ੍ਹਾਂ ਦੇ ਖਾਤੇ 'ਚ ਜਲਦ ਹੀ 8.65 ਫੀਸਦੀ ਇੰਟਰਸਟ ਰੇਟ ਨਾਲ ਰਕਮ ਜਮ੍ਹਾ ਹੋਣ ਜਾ ਰਹੀ ਹੈ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ 6 ਕਰੋੜ ਤੋਂ ਵੱਧ ਮੈਂਬਰਾਂ ਨੂੰ ਵਿੱਤੀ ਸਾਲ 2018-19 ਲਈ 8.65 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।
ਇਸ ਤੋਂ ਪਹਿਲਾਂ ਵਿੱਤੀ ਸਾਲ 2017-18 ਲਈ ਸਰਕਾਰ ਨੇ ਈ. ਪੀ. ਐੱਫ. ਓ. ਮੈਂਬਰਾਂ ਨੂੰ 8.55 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਸੀ। ਸੰਤੋਸ਼ ਗੰਗਵਾਰ ਨੇ ਇਕ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ, ''ਤਿਉਹਾਰਾਂ ਤੋਂ ਪਹਿਲਾਂ ਦੀ ਸੌਗਾਤ ਹੈ। ਈ. ਪੀ. ਐੱਫ. ਓ. ਦੇ 6 ਕਰੋੜ ਤੋਂ ਵੱਧ ਮੈਂਬਰਾਂ ਨੂੰ 2018-19 ਲਈ 8.65 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ।''
ਜ਼ਿਕਰਯੋਗ ਹੈ ਕਿ ਈ. ਪੀ. ਐੱਫ. ਓ. ਨਿੱਜੀ ਨੌਕਰੀਪੇਸ਼ਾ ਲੋਕਾਂ ਨੂੰ ਪੀ. ਐੱਫ. ਦੀ ਜਮ੍ਹਾ ਰਾਸ਼ੀ 'ਤੇ 8.65 ਫੀਸਦੀ ਇੰਟਰਸਟ ਰੇਟ ਉਸ ਵਕਤ ਦੇਣ ਜਾ ਰਿਹਾ ਹੈ, ਜਦੋਂ ਬੈਂਕਾਂ ਵੱਲੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਟੌਤੀ ਕੀਤੀ ਜਾ ਰਹੀ ਹੈ। ਮੌਜੂਦਾ ਸਕੀਮਾਂ 'ਚ ਇਹ ਇਸ ਵਕਤ ਸਭ ਤੋਂ ਉੱਚੀ ਵਿਆਜ ਦਰ ਹੈ ਜੋ ਨੌਕਰੀਪੇਸ਼ਾ ਲੋਕਾਂ ਨੂੰ ਉਨ੍ਹਾਂ ਦੇ ਪੀ. ਐੱਫ. 'ਚ ਜਮ੍ਹਾ ਰਾਸ਼ੀ 'ਤੇ ਮਿਲਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2017-18 ਲਈ ਵਿਆਜ ਦਰ 8.55 ਫੀਸਦੀ ਸੀ, ਜੋ ਇਸ ਤੋਂ ਪਿਛਲੇ ਸਾਲ 2016-17 ਦੀ 8.65 ਤੋਂ 0.10 ਫੀਸਦੀ ਘਟਾਈ ਗਈ ਸੀ।
ਕਿਸਾਨਾਂ ਨੂੰ ਜਲਦ ਜਾਰੀ ਹੋਣ ਜਾ ਰਹੀ ਹੈ 2 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ
NEXT STORY