ਨਵੀਂ ਦਿੱਲੀ (ਭਾਸ਼ਾ)-ਆਗਾਮੀ ਬਜਟ 'ਚ ਮਾਲੀਆ ਘਾਟੇ ਦਾ ਟੀਚਾ ਕੁੱਲ ਘਰੇਲੂ ਉਤਪਾਦ ਦੇ 3.2 ਫੀਸਦੀ ਰੱਖੇ ਜਾਣ ਅਤੇ ਮਾਲੀਆ ਦਿਸ਼ਾ 'ਚ ਉਮੀਦ ਮੁਤਾਬਕ ਹੌਲੀ-ਹੌਲੀ ਪ੍ਰਗਤੀ ਹੋਣ ਦਾ ਅੰਦਾਜ਼ਾ ਹੈ। ਕੌਮਾਂਤਰੀ ਵਿੱਤੀ ਸੇਵਾ ਕੰਪਨੀ ਨੋਮੁਰਾ ਦੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।
ਨੋਮੁਰਾ ਅਨੁਸਾਰ ਸਰਕਾਰ ਚਾਲੂ ਵਿੱਤੀ ਸਾਲ 'ਚ ਵਿੱਤੀ ਘਾਟੇ ਨੂੰ ਜੀ. ਡੀ. ਪੀ. ਦੇ 3.2 ਫੀਸਦੀ 'ਤੇ ਰੱਖਣ 'ਚ ਅਸਫਲ ਹੋਵੇਗੀ ਤੇ ਉਸ ਨੂੰ ਇਹ ਸੋਧ ਕੇ ਜੀ. ਡੀ. ਪੀ. ਦਾ 3.5 ਫੀਸਦੀ ਕਰਨਾ ਹੋਵੇਗਾ। ਉਸ ਦਾ ਕਹਿਣਾ ਹੈ ਕਿ ਇਹ ਇਕ 'ਚੰਗਾ ਬਜਟ' ਰਹਿਣ ਦੀ ਸੰਭਾਵਨਾ ਹੈ। ਇਸ 'ਚ ਮਾਲੀਆ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਨੂੰ ਕਿਸੇ ਤਰ੍ਹਾਂ ਨਾਲ ਖਤਰੇ 'ਚ ਨਾ ਪਾਉਂਦੇ ਹੋਏ ਪੇਂਡੂ ਖੇਤਰ ਦੇ ਸੰਕਟ ਦੇ ਹੱਲ ਲਈ ਉਪਾਅ ਕੀਤੇ ਜਾਣਗੇ ਤੇ ਆਮ ਆਦਮੀ ਦਾ ਧਿਆਨ ਰੱਖਿਆ ਜਾਵੇਗਾ। ਨੋਮੁਰਾ ਨੇ ਕਿਹਾ, ''ਸਾਡੇ ਹਿਸਾਬ ਨਾਲ ਸਰਕਾਰ ਇਕ ਚੰਗਾ ਬਜਟ ਪੇਸ਼ ਕਰੇਗੀ, ਜਿਸ 'ਚ ਮਾਲੀਆ ਸਥਿਤੀ ਨੂੰ ਮੁਸ਼ਕਿਲ ਬਣਾਏ ਬਿਨਾਂ ਆਮ ਆਦਮੀ ਤੇ ਪੇਂਡੂ ਖੇਤਰਾਂ 'ਤੇ ਧਿਆਨ ਦਿੱਤਾ ਜਾਵੇਗਾ।
ਸਕੂਟਰ ਤੋੜ ਰਹੇ ਹਨ 110 ਸੀ. ਸੀ. ਸੈਗਮੈਂਟ ਬਾਈਕਸ ਦਾ ਬਾਜ਼ਾਰ
NEXT STORY