ਬਿਜ਼ਨੈੱਸ ਡੈਸਕ—ਆਨਲਾਈਨ ਚੈੱਕ ਇਨ ਦੀ ਸੁਵਿਧਾ ਲੈਣ ਵਾਲਿਆਂ ਤੋਂ ਚਾਰਜ ਵਸੂਲਣ ਨੂੰ ਲੈ ਕੇ ਇੰਡੀਗੋ ਨੇ ਸਫਾਈ ਦਿੱਤੀ ਹੈ। ਇੰਡੀਗੋ ਨੇ ਕਿਹਾ ਕਿ ਕੰਪਨੀ ਦੇ ਨਿਯਮਾਂ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਦੇਸ਼ ਦੀ ਬਜਟ ਏਅਰਲਾਈਨ ਨੇ ਸਾਫ ਕੀਤਾ ਹੈ ਕਿ ਵੈੱਬ ਚੈੱਕ-ਇਨ ਸਰਵਿਸ ਸਾਰੇ ਯਾਤਰੀਆਂ ਲਈ ਜ਼ਰੂਰੀ ਨਹੀਂ ਹੈ।
ਇੰਡੀਗੋ ਨੇ ਕਿਹਾ ਕਿ ਗਾਹਕਾਂ ਦੀਆਂ ਜ਼ਰੂਰਤਾਂ ਅਤੇ ਮਾਰਕੀਟ ਡਿਮਾਂਡ ਨੂੰ ਧਿਆਨ 'ਚ ਰੱਖ ਕੇ ਐਡਵਾਂਸ ਸੀਟ ਸਲੈਕਸ਼ਨ ਦੀ ਨੀਤੀਆਂ 'ਚ ਬਦਲਾਅ ਕੀਤਾ ਜਾਂਦਾ ਹੈ। ਇਸ ਸੈਗਮੈਂਟ ਦੀ ਬਦੌਲਤ ਅਸੀਂ ਗਾਹਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਬਿਹਤਰ ਸੇਵਾ ਮੁਹੱਈਆ ਕਰ ਪਾਉਂਦੇ ਹਾਂ। ਤੁਹਾਨੂੰ ਦੱਸ ਦਈਏ ਕਿ ਫਲਾਈਟ 'ਚ ਯਾਤਰੀ ਉਡਾਣ ਭਰਨ ਤੋਂ 48 ਘੰਟੇ ਪਹਿਲੇ ਵੈੱਬ ਚੈੱਕ-ਇਨ ਦੀ ਸੁਵਿਧਾ ਦਾ ਲਾਭ ਲੈ ਸਕਦੇ ਹਨ। ਇਸ ਨਾਲ ਏਅਰਪੋਰਟ 'ਤੇ ਲੰਬੀਆਂ ਲਾਈਨਾਂ ਨੂੰ ਘੱਟ ਕਰਨਾ ਹੁੰਦਾ ਹੈ। ਕੰਪਨੀ ਦੁਆਰਾ ਵੈੱਬ ਚੈੱਕ-ਇਨ 'ਤੇ ਸ਼ੁਲਕ ਲਗਾਏ ਜਾਣ ਨਾਲ ਹੁਣ ਯਾਤਰੀ ਬਿਨ੍ਹਾਂ ਓਵਰਹੈੱਡ ਦੀਆਂ ਸੀਟਾਂ ਦੀ ਚੋਣ ਨਹੀਂ ਕਰ ਸਕਣਗੇ ਪਰ ਜੇਕਰ ਯਾਤਰੀ ਆਪਣੀ ਪਸੰਦ ਦੀ ਸੀਟ 'ਤੇ ਬੈਠ ਕੇ ਸਫਰ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਦੇ ਲਈ ਏਅਰਪੋਰਟ 'ਤੇ ਸੈਲਫ ਚੈੱਕ-ਇਨ ਕਰਨਾ ਹੋਵੇਗਾ।
ਇੰਡੀਗੋ ਨੇ ਨਹੀਂ ਕੀਤਾ ਫੈਸਲੇ ਦਾ ਆਧਿਕਾਰਿਤ ਐਲਾਨ
ਇਕ ਅੰਗ੍ਰੇਜੀ ਵੈੱਬਸਾਈਟ ਮੁਤਾਬਕ ਸਾਰੇ ਏਅਰਲਾਇੰਸ 'ਚ ਐਕਸਟਰਾ ਲੇਗਰੂਮ ਅਤੇ ਸਪੇਸ ਲਈ ਜ਼ਿਆਦਾ ਸ਼ੁਲਕ ਦੇਣਾ ਹੁੰਦਾ ਹੈ। ਇੰਡੀਗੋ 'ਚ ਐਕਸਟਰਾ ਲੇਗਰੂਮ ਅਤੇ ਸੁਵਿਧਾਵਾਂ ਲਈ 200 ਰੁਪਏ ਤੋਂ 600 ਰੁਪਏ ਵਿਚਾਲੇ ਸ਼ੁਲਕ ਦੇਣਾ ਪੈਂਦਾ ਹੈ। ਵੈੱਬ ਚੈੱਕ-ਇਨ ਦੀ ਪ੍ਰਕਿਰਿਆ 48 ਘੰਟੇ ਪਹਿਲੇ ਸ਼ੁਰੂ ਹੁੰਦੀ ਹੈ ਅਤੇ 2 ਘੰਟੇ ਤੱਕ ਖੁੱਲੀ ਰਹਿੰਦੀ ਹੈ। ਘਰੇਲੂ ਖੇਤਰਾਂ 'ਚ ਉਡਾਣ ਭਰਨ ਵਾਲੇ ਯਾਤਰੀ ਨਿਰਧਾਰਿਤ ਸਮੇਂ ਤੋਂ 1 ਘੰਟੇ ਪਹਿਲੇ ਕਿਸੇ ਵੀ ਸਮੇਂ ਵੈੱਬ ਚੈੱਕ-ਇਨ ਕਰ ਸਕਦੇ ਹਨ।
ਬਿਲਡਰਾਂ ਨੇ ਨਹੀਂ ਦਿੱਤੀ ਤਿਮਾਹੀ ਰਿਪੋਰਟ, ਲੱਗ ਸਕਦੀ ਹੈ ਪੈਨਲਟੀ
NEXT STORY