ਬੈਂਗਲੁਰੂ — ਐਮਾਜ਼ੋਨ ਅਤੇ ਫਲਿੱਪਕਾਰਟ ਨੇ ਤਿਉਹਾਰਾਂ ਦੀ ਵਿਕਰੀ ਦੁਆਰਾ ਸਥਾਨਕ ਆਨਲਾਈਨ ਮਾਰਕੀਟ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਪੂਰੇ ਦੇਸ਼ ਵਿਚ ਪਸਰੀ ਆਰਥਿਕ ਮੰਦੀ ਦੇ ਬਾਵਜੂਦ, ਦੋਵਾਂ ਕੰਪਨੀਆਂ ਨੂੰ ਛੋਟੇ ਸ਼ਹਿਰਾਂ 'ਚੋਂ ਵਧੇਰੇ ਮੰਗ ਮਿਲੀ। ਪੇਟੀਐਮ ਮਾਲ, ਸ਼ਾਪਕਲੂਜ਼ ਅਤੇ ਸਨੈਪਡੀਲ ਵਰਗੇ ਮੁਕਾਬਲੇਬਾਜ਼ਾਂ ਨੇ ਜ਼ਿਆਦਾ ਛੂਟ ਦੀ ਪੇਸ਼ਕਸ਼ ਨਹੀਂ ਕੀਤੀ, ਜਿਸਦਾ ਸਿੱਧਾ ਫਾਇਦਾ ਐਮਾਜ਼ਾਨ ਅਤੇ ਫਲਿੱਪਕਾਰਟ ਨੂੰ ਹੋਇਆ ਹੈ। ਸ਼ੁਕਰਵਾਰ ਦੋਵਾਂ ਆਨਲਾਈਨ ਪਲੇਟਫਾਰਮ ਦੀ ਸੇਲ ਭਾਵ ਗ੍ਰੇਟ ਇੰਡੀਅਨ ਫੈਸਟੀਵਲ ਅਤੇ ਬਿਗ ਬਿਲੀਅਨ ਡੇਅ ਸੇਲ ਦਾ ਆਖਰੀ ਦਿਨ ਸੀ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰਾਂ ਦੀ ਵਿਕਰੀ ਕਾਰਨ ਦੋਵਾਂ ਦੀ ਬਾਜ਼ਾਰ ਹਿੱਸੇਦਾਰੀ ਵਧੀ ਹੋਵੇਗੀ ਅਤੇ ਇਹ ਸਾਲਾਨਾ ਅੰਕੜਿਆਂ 'ਚ ਵੀ ਦਿਖਾਈ ਦੇਵੇਗੀ।
ਦੋਵੇਂ ਕੰਪਨੀਆਂ ਆਪਣੀ ਬਾਜ਼ਾਰ ਹਿੱਸੇਦਾਰੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਐਮਾਜ਼ੋਨ ਇੰਡੀਆ ਦਾ ਦਾਅਵਾ ਹੈ ਕਿ ਕੰਪਨੀ ਦੀ ਸਭ ਤੋਂ ਜ਼ਿਆਦਾ ਕੁੱਲ ਵਿਕਰੀ ਹਿੱਸੇਦਾਰੀ 46% ਹੈ। ਕੰਪਨੀ ਨੀਲਸਨ ਰਿਸਰਚ ਦੁਆਰਾ ਰਿਪੋਰਟ ਕੀਤੇ ਗਏ 190,000 ਡਿਜੀਟਲ ਉਪਭੋਗਤਾਵਾਂ ਦੇ ਅਧਾਰ ਤੇ ਦਾਅਵਾ ਕਰ ਰਹੀ ਹੈ। ਐਮਾਜੋਨ ਇੰਡੀਆ ਦੇ ਐਸਵੀਪੀ ਅਮਿਤ ਅਗਰਵਾਲ ਨੇ ਇਹ ਵੀ ਕਿਹਾ ਕਿ ਤਿਉਹਾਰਾਂ ਦੀ ਵਿਕਰੀ ਦੌਰਾਨ ਕੰਪਨੀ ਸਮਾਰਟਫੋਨ ਦੀ ਵਿਕਰੀ ਵਿਚ ਸਭ ਤੋਂ ਅੱਗੇ ਰਹੀ ਹੈ ਜਿਹੜੀ ਕਿ ਭਾਰਤ ਵਿਚ ਕੁਲ ਈ-ਪ੍ਰਚੂਨ ਮਾਰਕੀਟ ਦਾ 40-50% ਹਿੱਸਾ ਰੱਖਦੀ ਹੈ। ਹਾਲਾਂਕਿ ਇਕ ਫਲਿੱਪਕਾਰਟ ਦੇ ਬੁਲਾਰੇ ਨੇ ਮਾਰਕੀਟ ਦੇ ਸ਼ੇਅਰ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਸੂਤਰ ਅਨੁਸਾਰ, ਫਲਿੱਪਕਾਰਟ ਨੇ ਇਸ ਤਿਉਹਾਰ ਦੀ ਵਿਕਰੀ ਵਿਚ ਅਮੇਜ਼ਨ ਇੰਡੀਆ ਦੇ ਮੁਕਾਬਲੇ ਤਿੰਨ ਗੁਣਾ ਸਮਾਰਟਫੋਨ ਵੇਚਿਆ ਹੈ। ਫਲਿੱਪਕਾਰਟ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਕੰਪਨੀ ਨੇ ਆਪਣੇ ਪਲੇਟਫਾਰਮ 'ਤੇ ਪਿਛਲੇ ਸਾਲ ਨਾਲੋਂ ਦੁੱਗਣੇ ਸਮਾਰਟਫੋਨ ਵੇਚੇ ਹਨ। ਇਸ ਦੇ ਨਾਲ ਹੀ ਐਮਾਜ਼ਾਨ 15 ਗੁਣਾ ਵਿਕਾਸ ਦਰ ਦਾ ਦਾਅਵਾ ਕਰ ਰਿਹਾ ਹੈ।
ਐਮਾਜ਼ਾਨ ਇੰਡੀਆ ਨੇ ਅੱਗੇ ਦੱਸਿਆ ਕਿ 500 ਸ਼ਹਿਰਾਂ ਤੋਂ 65,000 ਸੇਲਰਸ ਨੂੰ ਆਰਡਰ ਮਿਲੇ ਹਨ। ਪ੍ਰਾਈਮ ਸ਼ਾਪਰਜ਼ ਦੇਸ਼ ਦੇ 94 ਫੀਸਦੀ ਪਿੰਨ ਕੋਡ ਤੋਂ ਆਏ, ਇਸ ਦੇ ਨਾਲ ਹੀ 88 ਫੀਸਦੀ ਨਵੇਂ ਗ੍ਰਾਹਕ ਛੋਟੇ ਸ਼ਹਿਰਾਂ ਤੋਂ ਆਏ। ਅਗਰਵਾਲ ਨੇ ਕਿਹਾ, 'ਡਿਜੀਟਲ ਇੰਡੀਆ ਦੀ ਧਾਰਨਾ ਕਾਫੀ ਰਿਅਲ ਹੈ। ਅਸੀਂ ਨਵੇਂ ਗ੍ਰਾਹਕਾਂ ਨੂੰ ਦੇਖ ਰਹੇ ਹਾਂ।' ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫਾਇਨਾਂਸ ਦਾ ਆਪਸ਼ਨ ਲੈਣ ਵਾਲੇ 75% ਗਾਹਕ ਟੀਅਰ -1 ਅਤੇ ਟੀਅਰ -2 ਸ਼ਹਿਰਾਂ ਵਿਚੋਂ ਸਨ।
ਹੁਣ ਸੌਖਾ ਨਹੀਂ ਮਿਲੇਗਾ USA ਦਾ ਵੀਜ਼ਾ, ਲਾਗੂ ਹੋਣ ਜਾ ਰਿਹੈ ਨਵਾਂ ਨਿਯਮ
NEXT STORY