ਨਵੀਂ ਦਿੱਲੀ-ਦੇਸ਼ 'ਚ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) 'ਚ ਫਾਰੇਨ ਡਾਇਰੈਕਟ ਇਨਵੈਸਟਮੈਂਟ (ਐੱਫ. ਡੀ. ਆਈ.) ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਐੱਫ. ਡੀ. ਆਈ. ਦੇ ਮੁਕਾਬਲੇ 11 ਫ਼ੀਸਦੀ ਘਟ ਕੇ 22.66 ਅਰਬ ਡਾਲਰ ਰਿਹਾ। ਵਣਜ ਤੇ ਉਦਯੋਗ ਮੰਤਰਾਲਾ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਮੁਤਾਬਕ ਵਿੱਤੀ ਸਾਲ 2017-18 ਦੀ ਅਪ੍ਰੈਲ-ਸਤੰਬਰ ਮਿਆਦ ਵਿਚ 25.35 ਅਰਬ ਡਾਲਰ ਐੱਫ. ਡੀ. ਆਈ. ਦੇਸ਼ ਵਿਚ ਆਇਆ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ ਸਭ ਤੋਂ ਜ਼ਿਆਦਾ ਐੱਫ. ਡੀ. ਆਈ. ਸੇਵਾ ਖੇਤਰ ਵਿਚ 4.91 ਅਰਬ ਡਾਲਰ ਰਿਹਾ। ਇਸ ਤੋਂ ਇਲਾਵਾ ਕੰਪਿਊਟਰ ਸਾਫਟਵੇਅਰ ਤੇ ਹਾਰਡਵੇਅਰ 'ਚ 2.54 ਅਰਬ ਡਾਲਰ, ਦੂਰਸੰਚਾਰ ਵਿਚ 2.17 ਅਰਬ ਡਾਲਰ, ਵਪਾਰ ਖੇਤਰ ਵਿਚ 2.14 ਅਰਬ ਡਾਲਰ, ਰਸਾਇਣ 'ਚ 1.6 ਅਰਬ ਡਾਲਰ ਤੇ ਵਾਹਨ ਖੇਤਰ 'ਚ 1.59 ਅਰਬ ਡਾਲਰ ਦਾ ਐੱਫ. ਡੀ. ਆਈ. ਆਇਆ। ਸਮੀਖਿਆ ਅਧੀਨ ਮਿਆਦ ਵਿਚ ਸਭ ਤੋਂ ਜ਼ਿਆਦਾ ਐੱਫ. ਡੀ. ਆਈ. 8.62 ਅਰਬ ਡਾਲਰ ਸਿੰਗਾਪੁਰ ਤੋਂ ਆਇਆ। ਇਸ ਤੋਂ ਬਾਅਦ ਮਾਰੀਸ਼ਸ ਤੋਂ 3.88 ਅਰਬ ਡਾਲਰ, ਨੀਦਰਲੈਂਡ ਤੋਂ 2.31 ਅਰਬ ਡਾਲਰ, ਜਾਪਾਨ ਤੋਂ 1.88 ਅਰਬ ਡਾਲਰ, ਅਮਰੀਕਾ ਤੋਂ 97 ਕਰੋੜ ਡਾਲਰ ਤੇ ਬ੍ਰਿਟੇਨ ਤੋਂ 84.5 ਕਰੋੜ ਡਾਲਰ ਦਾ ਨਿਵੇਸ਼ ਦੇਸ਼ 'ਚ ਕੀਤਾ ਗਿਆ। ਵਿਦੇਸ਼ੀ ਪੂੰਜੀ ਦਾ ਨਿਵੇਸ਼ ਡਿੱਗਣ ਨਾਲ ਦੇਸ਼ ਦੇ ਭੁਗਤਾਨ ਸੰਤੁਲਨ ਉੱਤੇ ਦਬਾਅ ਪੈ ਸਕਦਾ ਹੈ ਅਤੇ ਇਹ ਰੁਪਏ ਦੇ ਮੁੱਲ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਕਾਲੇਧਨ 'ਤੇ ਰਿਪੋਰਟ ਨੂੰ ਨਹੀਂ ਕਰ ਸਕਦੇ ਜਨਤਕ : ਵਿੱਤ ਮੰਤਰਾਲੇ
NEXT STORY