ਜਲੰਧਰ—ਟੋਇਟਾ ਨੇ ਆਟੋ ਐਕਸਪੋ 2018 'ਚ ਆਪਣੀ ਬਿਲਕੁਲ ਨਵੀਂ ਕਾਰ ਯਾਰਿਸ ਪੇਸ਼ ਕੀਤੀ ਸੀ ਅਤੇ ਉਦੋਂ ਤੋਂ ਹੀ ਇਹ ਕਾਰ ਕਾਫੀ ਚਰਚਾ 'ਚ ਆਈ ਹੈ। ਸਬਕੰਪੈਕਟ ਸਿਡਾਨ ਮਾਰਕੀਟ 'ਚ ਟੋਇਟਾ ਨਵਾਂ ਮੁਕਾਬਲਾ ਖੜਾ ਕਰਨ ਵਾਲੀ ਹੈ ਜਿਸ ਦੇ ਲਾਂਚ ਦੀਆਂ ਤਿਆਰੀਆਂ ਵੀ ਪੂਰੀ ਹੋ ਚੁੱਕੀਆਂ ਹਨ। ਦੱਸਣਯੋਗ ਹੈ ਕਿ ਫਰਵਰੀ 2017 ਤੋਂ ਭਾਰਤੀ ਆਟੋਮੋਬਾਇਲ ਬਾਜ਼ਾਰ ਦੇ ਸਬਕੰਪੈਕਟ ਸਿਡਾਨ ਦੀ ਮਾਰਕੀਟ 'ਚ ਬਹੁਤ ਹਲ-ਚਲ ਦੇਖਣ ਨੂੰ ਮਿਲੀ ਹੈ। ਇਸ ਦੀ ਸ਼ੁਰੂਆਤ ਹੋਂਡਾ ਨੇ ਅਪਡੇਟੇਡ ਸਿਟੀ ਨਾਲ ਕੀਤੀ ਜਿਸ ਨੂੰ ਬਹੁਤ ਸਾਰੇ ਨਵੇਂ ਅਤੇ ਐਡਵਾਂਸ ਫੀਚਰਸ ਨਾਲ ਲੈਸ ਕੀਤਾ ਗਿਆ ਹੈ। ਉਸ ਤੋਂ ਬਾਅਦ ਅਗਸਤ 'ਚ ਹੁੰਡਈ ਨੇ ਵੀ ਨਵੀਂ ਜਨਰੇਸ਼ਨ ਵਾਲੀ ਵਰਨਾ ਲਾਂਚ ਕੀਤੀ ਅਤੇ ਹੁਣ ਬਾਜ਼ਾਰ 'ਚ ਜਲਦ ਹੀ ਟੋਇਟਾ ਯਾਰਿਸ ਵੀ ਬਾਜ਼ਾਰ 'ਚ ਤਗੜਾ ਮੁਕਾਬਲਾ ਪੇਸ਼ ਕਰੇਗੀ ਜਿਸ 'ਚ ਮਾਰੂਤੀ ਸੁਜ਼ੂਕੀ ਸਿਆਜ਼ ਵੀ ਸ਼ਾਮਲ ਹੋਵੇਗੀ ਜਿਸ ਨੂੰ ਅਪਡੇਟ ਦੇ ਮਾਮਲੇ 'ਚ ਵੈਸਾ ਹੀ ਰੱਖਿਆ ਗਿਆ ਹੈ। ਟੋਇਟਾ ਕਿਰਲੋਸਕਰ ਮੋਟਰਸ ਜਿੱਥੇ ਇਸ ਕਾਰ ਦੇ ਲਾਂਚ ਦੀਆਂ ਤਿਆਰੀਆਂ ਪੂਰੀ ਕਰ ਚੁੱਕੀ ਹੈ ਉੱਥੇ ਇਸ ਕਾਰ ਦੇ ਫੀਚਰਸ ਦੀ ਲਿਸਟ ਲੀਕ ਹੋ ਗਈ ਹੈ। ਕੰਪਨੀ ਕਾਰ ਦੀ ਬੂਕਿੰਗ ਆਧਿਕਾਰਿਤ ਰੂਪ ਤੋਂ 25 ਅਪ੍ਰੈਲ ਤੋਂ ਸ਼ੁਰੂ ਕਰੇਗੀ। ਟੋਇਟਾ ਨੇ ਯਾਰਿਸ 'ਚ 7 ਏਅਰਬੈਗਸ ਦਿੱਤੇ ਹਨ ਅਤੇ ਏ.ਬੀ.ਐੱਸ. ਨਾਲ ਈ.ਬੀ.ਡੀ. ਅਤੇ ਬੀ.ਏ. ਸਟੈਂਡਰਡ ਤੌਰ 'ਤੇ ਦਿੱਤਾ ਹੈ ਜੋ ਕਾਰ ਦੀ ਬ੍ਰੈਂਕਿੰਗ ਬਿਹਤਰ ਬਣਾਉਂਦਾ ਹੈ।

ਟਾਇਟਾ ਯਾਰਿਸ ਦੇ ਟਾਪ ਮਾਡਲ ਵੀ.ਐਕਸ. 'ਚ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਸ, 7.0 ਇੰਚ avn ਇੰਫੋਟੇਨਮੈਂਟ ਸਿਸਟਮ ਨਾਲ 6 ਸਪੀਕਰਸ, ਲੈਦਰ ਸੀਟਸ, ਸਿਰਫ ਸੀ.ਵੀ.ਟੀ. ਗਿਅਰਬਾਕਸ ਨਾਲ ਪੈਡ ਸ਼ਿਫਟਰ, ਹਿਲ ਸਟਾਰਟ ਅਸਿਸਟ, ਟਾਇਰ ਪ੍ਰੇਸ਼ਰ ਮਾਨਿਟਰਿੰਗ ਅਤੇ ਰਿਅਰ ਸਨਸ਼ੇਡ ਦਿੱਤਾ ਗਿਆ ਹੈ। ਮੰਨਿਆ ਜਾ ਰਿਹੈ ਕਿ ਇਸ ਕਾਰ ਦੇ ਨਾਲ ਕਈ ਅਜਿਹੇ ਫੀਚਰਸ ਕੰਪਨੀ ਦੇਣ ਵਾਲੀ ਹੈ ਜੋ ਸੈਗਮੈਂਟ ਦੀ ਕਿਸੀ ਕਾਰ ਦੇ ਨਾਲ ਪਹਿਲੀ ਵਾਰ ਦਿੱਤੇ ਜਾਣਗੇ। ਕੰਪਨੀ ਜਲਦ ਤੋਂ ਜਲਦ ਇਸ ਕਾਰ ਨੂੰ ਭਾਰਤ 'ਚ ਲਾਂਚ ਕਰੇਗੀ ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲਾਂਚ ਤੋਂ ਬਾਅਦ ਇਹ ਕਾਰ ਸਬਕੰਪੈਕਟ ਸੈਗਮੈਂਟ 'ਚ ਕਾਫੀ ਹਲਚਲ ਮਚਾਉਣ ਵਾਲੀ ਹੈ।
ਨੋਟਬੰਦੀ ਸੋਚਿਆ-ਸਮਝਿਆ ਕਦਮ ਨਹੀਂ ਸੀ : ਰਾਜਨ
NEXT STORY