ਨਵੀਂ ਦਿੱਲੀ–ਨਿੱਜੀ ਖੇਤਰ ਦੇ ਫੈੱਡਰਲ ਬੈਂਕ ਨੇ ਕਿਹਾ ਕਿ ਉਸ ਦਾ ਮੁਨਾਫਾ ਦਸੰਬਰ 2022 ਨੂੰ ਸਮਾਪਤ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ 54 ਫੀਸਦੀ ਵਧ ਕੇ 804 ਕਰੋੜ ਰੁਪਏ ਹੋ ਗਿਆ। ਬੈਂਕ ਨੇ ਦੱਸਿਆ ਕਿ ਉੱਚ ਸ਼ੁੱਧ ਵਿਆਜ ਆਮਦਨ ਅਤੇ ਬਿਹਤਰ ਜਾਇਦਾਦ ਦੀ ਗੁਣਵੱਤਾ ਕਾਰਨ ਉਸ ਦਾ ਮੁਨਾਫਾ ਵਧਿਆ ਹੈ।
ਬੈਂਕ ਨੇ ਪਿਛਲੇ ਵਿੱਤੀ ਸਾਲ 2021-22 ਦੀ ਦਸੰਬਰ ਤਿਮਾਹੀ ’ਚ 522 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਫੈੱਡਰਲ ਬੈਂਕ ਨੇ ਕਿਹਾ ਕਿ ਸਮੀਖਿ ਆ ਅਧੀਨ ਮਿਆਦ ਦੌਰਾਨ ਉਸ ਦੀ ਕੁੱਲ ਆਮਦਨ ਵੀ ਵਧ ਕੇ 4,967 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ 3,927 ਕਰੋੜ ਰੁਪਏ ਸੀ।
ਸਮੀਖਿਆ ਅਧੀਨ ਤਿਮਾਹੀ ਦੌਰਾਨ ਸ਼ੁੱਧ ਵਿਆਜ ਆਮਦਨ (ਐੱਨ. ਆਈ. ਆਈ.) 27.14 ਫੀਸਦੀ ਵਧ ਕੇ 1,957 ਕਰੋੜ ਰੁਪਏ ਹੋ ਗਈ। ਇਸ ਤੋਂ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ ਅੰਕੜਾ 1,539 ਕਰੋੜ ਰੁਪਏ ਸੀ। ਜਾਇਦਾਦ ਦੀ ਗੁਣਵੱਤਾ ਦੇ ਮੋਰਚੇ ’ਤੇ ਬੈਂਕ ਦੀਆਂ ਕੁੱਲ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) 31 ਦਸੰਬਰ ਤੱਕ ਘਟ ਕੇ 2.43 ਫੀਸਦੀ ਰਹੀ। ਉੱਥੇ ਹੀ ਸ਼ੁੱਧ ਐੱਨ. ਪੀ. ਏ. ਵੀ ਘਟ ਕੇ 0.73 ਫੀਸਦੀ ਰਹਿ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 1.24 ਫੀਸਦੀ ਸੀ।
ਖੰਡ ਮਿੱਲਾਂ ਨੇ ਹੁਣ ਤੱਕ 55 ਲੱਖ ਟਨ ਖੰਡ ਦੀ ਬਰਾਮਦ ਕਰਨ ਦਾ ਕੀਤਾ ਕਰਾਰ
NEXT STORY