ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਫੈਡਰਲ ਬੈਂਕ ਦਾ ਮੁਨਾਫਾ 0.9 ਫੀਸਦੀ ਵਧ ਕੇ 266 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਫੈਡਰਲ ਬੈਂਕ ਦਾ ਮੁਨਾਫਾ 263.7 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਫੈਡਰਲ ਬੈਂਕ ਦੀ ਵਿਆਜ ਆਮਦਨ 13.7 ਫੀਸਦੀ ਵਧ ਕੇ 1,022.5 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਫੈਡਰਲ ਬੈਂਕ ਦੀ ਵਿਆਜ ਆਮਦਨ 899 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਫੈਡਰਲ ਬੈਂਕ ਦਾ ਗ੍ਰਾਸ ਐੱਨ.ਪੀ.ਏ. 3 ਫੀਸਦੀ ਤੋਂ ਵਧ ਕੇ 3.11 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਫੈਡਰਲ ਬੈਂਕ ਦਾ ਗ੍ਰਾਸ ਐੱਨ.ਪੀ.ਏ. 3 ਫੀਸਦੀ ਤੋਂ ਵਧ ਕੇ 3.11 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਫੈਡਰਲ ਬੈਂਕ ਦਾ ਨੈੱਟ ਐੱਨ.ਪੀ.ਏ. 1.72 ਫੀਸਦੀ ਤੋਂ ਵਧ ਕੇ 1.78 ਫੀਸਦੀ ਰਿਹਾ ਹੈ।
ਰੁਪਏ 'ਚ ਐੱਨ.ਪੀ.ਏ. 'ਤੇ ਨਜ਼ਰ ਪਾਈਏ ਤਾਂ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਫੈਡਰਲ ਬੈਂਕ ਦਾ ਗ੍ਰਾਸ ਐੱਨ.ਪੀ.ਏ. 2,869 ਕਰੋੜ ਰੁਪਏ ਵਧ ਕੇ 3,184.5 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਫੈਡਰਲ ਬੈਂਕ ਦਾ ਨੈੱਟ ਐੱਨ.ਪੀ.ਏ 1,620 ਕਰੋੜ ਰੁਪਏ ਤੋਂ ਵਧ ਕੇ 1,796 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਫੈਡਰਲ ਬੈਂਕ ਦੀ ਪ੍ਰੋਵਿਜਨਿੰਗ 199.1 ਕਰੋੜ ਰੁਪਏ ਤੋਂ ਵਧ ਕੇ 288.8 ਕਰੋੜ ਰੁਪਏ ਰਹੀ ਹੈ ਜਦੋਂ ਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 176.8 ਕਰੋੜ ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਫੈਡਰਲ ਬੈਂਕ ਦੀ ਲੋਨ ਗਰੋਥ 25.2 ਫੀਸਦੀ ਰਹੀ ਹੈ।
ਬਿਜਲੀ ਮਹਿੰਗੀ ਹੋਣ ਦਾ ਖਦਸ਼ਾ, ਡੀਜ਼ਲ ਕੀਮਤਾਂ ਨੇ ਵਧਾਈ ਚਿੰਤਾ!
NEXT STORY