ਨਵੀਂ ਦਿੱਲੀ- ਪੈਟਰੋਲ-ਡੀਜ਼ਲ ਕੀਮਤਾਂ 'ਤੇ ਜਲਦ ਰਾਹਤ ਮਿਲ ਸਕਦੀ ਹੈ। ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਕੀਮਤਾਂ ਵਿਚ ਤਬਦੀਲੀ ਨਹੀਂ ਹੋਈ ਹੈ ਪਰ ਇਸ ਵਿਚਕਾਰ ਖ਼ਬਰ ਹੈ ਕਿ ਵਿੱਤ ਮੰਤਰਾਲਾ ਪੈਟਰੋਲ-ਡੀਜ਼ਲ 'ਤੇ ਆਬਕਾਰੀ ਕਰ ਘਟਾਉਣ 'ਤੇ ਵਿਚਾਰ ਕਰ ਰਿਹਾ ਹੈ, ਨਾਲ ਹੀ ਸੂਬਿਆਂ ਨਾਲ ਵੀ ਚਰਚਾ ਹੋ ਰਹੀ ਹੈ। 15 ਮਾਰਚ ਤੱਕ ਇਸ ਬਾਰੇ ਫ਼ੈਸਲਾ ਹੋ ਸਕਦਾ ਹੈ। ਸਰਕਾਰ ਨੇ ਮਹਾਮਾਰੀ ਨਾਲ ਨਜਿੱਠਣ ਲਈ ਪਿਛਲੇ 12 ਮਹੀਨਿਆਂ ਵਿਚ ਪੈਟਰੋਲ-ਡੀਜ਼ਲ 'ਤੇ ਦੋ ਵਾਰ ਆਬਕਾਰੀ ਕਰ ਵਧਾਇਆ ਸੀ।
ਇਸ ਸਮੇਂ ਪੈਟਰੋਲ ਵਿਚ ਆਬਕਾਰੀ ਕਰ 32.90 ਰੁਪਏ ਅਤੇ ਡੀਜ਼ਲ ਵਿਚ 31.80 ਰੁਪਏ ਪ੍ਰਤੀ ਲਿਟਰ ਹੈ। ਸੂਤਰਾਂ ਮੁਤਾਬਕ, ਵਿੱਤ ਮੰਤਰਾਲਾ ਨੇ ਖ਼ਪਤਕਾਰਾਂ 'ਤੇ ਟੈਕਸ ਦਾ ਭਾਰ ਘਟਾਉਣ ਲਈ ਸੂਬਿਆਂ, ਤੇਲ ਕੰਪਨੀਆਂ ਅਤੇ ਤੇਲ ਮੰਤਰਾਲਾ ਨਾਲ ਸਲਾਹ ਮਸ਼ਵਰਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ- SBI ਦੀ ਸੌਗਾਤ, ਹੋਮ ਲੋਨ ਕੀਤਾ ਸਸਤਾ, 20000 ਰੁ: ਦੀ ਵੀ ਹੋਵੇਗੀ ਬਚਤ
ਸੂਤਰਾਂ ਨੇ ਕਿਹਾ ਕਿ ਤੇਲ ਟੈਕਸਾਂ ਬਾਰੇ ਫ਼ੈਸਲਾ ਓਪੇਕ ਅਤੇ ਵੱਡੇ ਤੇਲ ਉਤਪਾਦਕਾਂ ਦੀ ਇਕ ਮੀਟਿੰਗ ਤੋਂ ਬਾਅਦ ਕੀਤਾ ਜਾ ਸਕਦਾ ਹੈ, ਜੋ ਹਫ਼ਤੇ ਦੇ ਅੰਤ ਵਿਚ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਓਪੇਕ ਪਲੱਸ ਤੇਲ ਉਤਪਾਦਨ ਵਧਾਉਣ 'ਤੇ ਸਹਿਮਤ ਹੋ ਸਕਦਾ ਹੈ। ਭਾਰਤ ਨੇ ਓਪੇਕ ਪਲੱਸ ਨੂੰ ਉਤਪਾਦਨ ਵਿਚ ਕਟੌਤੀ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ। ਭਾਰਤ ਕੱਚੇ ਤੇਲ ਦਾ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਖ਼ਪਤਕਾਰ ਮੁਲਕ ਹੈ। ਪਿਛਲੇ 10 ਮਹੀਨਿਆਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਦੁੱਗਣਾ ਵਾਧਾ ਹੋਣ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰਿਕਾਰਡ 'ਤੇ ਪਹੁੰਚ ਗਈਆਂ ਹਨ। ਕੁਝ ਸ਼ਹਿਰਾਂ ਵਿਚ ਤਾਂ ਪੈਟੋਰਲ 100 ਰੁਪਏ ਤੋਂ ਵੀ ਪਾਰ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ATF 'ਚ ਫਿਰ ਵਾਧਾ, ਹਟ ਸਕਦੀ ਹੈ ਇਹ ਰੋਕ, ਮਹਿੰਗਾ ਹੋਵੇਗਾ ਹਵਾਈ ਸਫ਼ਰ
-ਪੈਟਰੋਲ, ਡੀਜ਼ਲ 'ਤੇ ਟੈਕਸ ਘਟਣ ਦੀ ਚਰਚਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਦਿੱਲੀ-ਐੱਨ.ਸੀ.ਆਰ. 'ਚ ਮਹਿੰਗੀ ਹੋਈ CNG, PNG ਦੀ ਕੀਮਤ 'ਚ ਵੀ ਵਾਧਾ
NEXT STORY