ਨਵੀਂ ਦਿੱਲੀ — ਫਿਚ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ 2020-21 ਵਿਚ ਭਾਰਤੀ ਆਰਥਿਕਤਾ ਵਿਚ 10.5 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ।
ਭਾਰਤ ਦਾ ਕੁਲ ਘਰੇਲੂ ਉਤਪਾਦ (ਜੀਡੀਪੀ) ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ 23.9 ਪ੍ਰਤੀਸ਼ਤ ਘਟਿਆ ਹੈ। ਇਹ ਵਿਸ਼ਵ ਦੀਆਂ ਤਮਾਮ ਵੱਡੀਆਂ ਅਰਥ-ਵਿਵਸਥਾਵਾਂ ਵਿਚ ਗਿਰਾਵਟ ਦੇ ਸਭ ਤੋਂ ਉੱਚੇ ਅੰਕੜਿਆਂ ਵਿੱਚੋਂ ਇੱਕ ਹੈ।
ਦੁਨੀਆ ਭਰ 'ਚ ਫੈਲੀ ਕੋਰੋਨਾ ਲਾਗ ਕਾਰਨ ਭਾਰਤ ਦੇਸ਼ ਵਿਚ ਵੀ ਸਖਤ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ। ਅਰਥਚਾਰੇ ਵਿਚ ਆਈ ਗਿਰਾਵਟ ਨੂੰ ਇਹ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਫਿਚ ਰੇਟਿੰਗਜ਼ ਨੇ ਮੰਗਲਵਾਰ ਨੂੰ ਕਿਹਾ, 'ਚਾਲੂ ਵਿੱਤੀ ਸਾਲ ਦੀ ਅਕਤੂਬਰ - ਦਸੰਬਰ ਦੀ ਤੀਜੀ ਤਿਮਾਹੀ ਵਿਚ ਜੀ.ਡੀ.ਪੀ. ਵਿਚ ਸੁਧਾਰ ਹੋਏਗਾ। ਹਾਲਾਂਕਿ ਇਸ ਦੇ ਸਪੱਸ਼ਟ ਸੰਕੇਤ ਹਨ ਕਿ ਆਰਥਿਕਤਾ ਵਿਚ ਸੁਧਾਰ ਦੀ ਗਤੀ ਸੁਸਤ ਅਤੇ ਅਸਮਾਨ ਰਹੇਗੀ'।
ਇਹ ਵੀ ਦੇਖੋ : ਬੱਚਿਆਂ 'ਤੇ ਮਾੜਾ ਪ੍ਰਭਾਵ ਪਾਉਣ ਵਾਲੇ ਵਿਗਿਆਪਨ ਹੋਣਗੇ ਬੰਦ! 1 ਅਕਤੂਬਰ ਤੋਂ ਨਵੇਂ ਨਿਯਮਾਂ ਨੂੰ ਲਾਗੂ ਕਰਨ
ਫਿਚ ਨੇ ਕਿਹਾ 'ਅਸੀਂ ਚਾਲੂ ਵਿੱਤੀ ਵਰ੍ਹੇ ਲਈ ਜੀ.ਡੀ.ਪੀ. ਦੇ ਆਪਣੇ ਅਨੁਮਾਨ ਨ ਸੋਧ ਕੇ -10.5 ਪ੍ਰਤੀਸ਼ਤ ਕਰ ਦਿੱਤਾ ਹੈ'। ਜੂਨ ਵਿਚ ਜਾਰੀ ਵਿਸ਼ਵਵਿਆਪੀ ਆਰਥਿਕ ਦ੍ਰਿਸ਼ ਦੀ ਤੁਲਨਾ ਵਿਚ, ਭਾਰਤ ਦੀ ਆਰਥਿਕਤਾ ਵਿਚ ਗਿਰਾਵਟ ਦੇ ਅਨੁਮਾਨ ਨੂੰ 5 ਫ਼ੀਸਦੀ ਵਧਾਇਆ ਗਿਆ ਹੈ। ”
ਫਿਚ ਨੇ ਇਸ ਤੋਂ ਪਹਿਲਾਂ ਮੌਜੂਦਾ ਵਿੱਤੀ ਵਰ੍ਹੇ ਵਿਚ ਭਾਰਤ ਦੀ ਜੀ.ਡੀ.ਪੀ. ਵਿਚ ਪੰਜ ਪ੍ਰਤੀਸ਼ਤ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਸੀ।
ਇਹ ਵੀ ਦੇਖੋ : LIC ’ਚ ਹਿੱਸੇਦਾਰੀ ਵੇਚੇਗੀ ਸਰਕਾਰ, IPO 'ਚ ਛੋਟੇ ਨਿਵੇਸ਼ਕਾਂ ਤੇ ਕਾਮਿਆਂ ਨੂੰ ਮਿਲੇਗੀ ਛੋਟ
ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
NEXT STORY