ਨਵੀਂ ਦਿੱਲੀ— ਹੁਣ ਤਕ ਸਸਤੀ ਟਿਕਟ ’ਤੇ ਹਵਾਈ ਸਫਰ ਦਾ ਫਾਇਦਾ ਉਠਾ ਰਹੇ ਸੀ ਤਾਂ ਹੁਣ ਜੇਬ ਢਿੱਲੀ ਹੋਣ ਲਈ ਵੀ ਤਿਆਰ ਰਹੋ। ਸਤੰਬਰ-ਅਕਤੂਬਰ ’ਚ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਨਾਲ ਹਵਾਈ ਕਿਰਾਏ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉੱਥੇ ਹੀ, ਭਾਰਤੀ ਕਰੰਸੀ ਦੀ ਕੀਮਤ 72 ਰੁਪਏ ਪ੍ਰਤੀ ਡਾਲਰ ਦੇ ਨਜ਼ਦੀਕ ਘੁੰਮ ਰਹੀ ਹੈ, ਜਿਸ ਕਾਰਨ ਵਿਦੇਸ਼ ਦਾ ਸਫਰ ਮਹਿੰਗਾ ਪਵੇਗਾ।
ਤਿਉਹਾਰੀ ਸੀਜ਼ਨ ’ਚ ਹਵਾਈ ਸਫਰ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੁੰਦਾ ਹੈ, ਜਿਸ ਕਾਰਨ ਕਿਰਾਏ ਵਧ ਜਾਂਦੇ ਹਨ। ਇਸ ਲਈ ਹਵਾਈ ਸਫਰ ਦਾ ਪਲਾਨ ਹੈ ਤਾਂ ਟਿਕਟ ਪਹਿਲਾਂ ਬੁੱਕ ਕਰਨੀ ਬਿਹਤਰ ਹੋ ਸਕਦੀ ਹੈ।
ਹਾਲਾਂਕਿ ਸ਼ਹਿਰੀ ਹਵਾਬਾਜ਼ੀ ਸਕੱਤਰ ਮੁਤਾਬਕ, ਜੈੱਟ ਏਅਰਵੇਜ਼ ਦਾ ਕੰਮਕਾਜ ਇਸ ਅਪ੍ਰੈਲ ’ਚ ਠੱਪ ਹੋਣ ਤੋਂ ਪਹਿਲਾਂ ਪਿਛਲੇ ਸਾਲ ਦੇ ਲਗਭਗ 570 ਜਹਾਜ਼ਾਂ ਦੇ ਮੁਕਾਬਲੇ ਮੌਜੂਦਾ ਸਮੇਂ ਭਾਰਤ ’ਚ ਤਕਰੀਬਨ 600 ਜਹਾਜ਼ ਓਪਰੇਸ਼ਨਲ ਹਨ। ਇੰਡੀਗੋ, ਸਪਾਈਸ ਜੈੱਟ, ਗੋਏਅਰ ਤੇ ਵਿਸਤਾਰਾ ਨੇ ਜੈੱਟ ਦੇ ਬੰਦ ਹੋਣ ਨਾਲ ਖਾਲੀ ਹੋਏ ਰੂਟਾਂ ’ਤੇ ਤੇਜ਼ੀ ਨਾਲ ਘਰੇਲੂ ਫਲਾਈਟਾਂ ਨੂੰ ਸ਼ੁਰੂ ਕੀਤਾ। ਇਸ ਨਾਲ ਕਿਰਾਇਆਂ ’ਚ ਨਰਮੀ ਦੇਖਣ ਨੂੰ ਮਿਲੀ। ਹਾਲ ਹੀ ’ਚ ਹਵਾਈ ਮੁਸਾਫਰਾਂ ਦੀ ਗਿਣਤੀ ਘਟਣ ਕਾਰਨ ਵੀ ਕਿਰਾਇਆਂ ’ਚ ਨਰਮੀ ਰਹੀ ਪਰ ਸਤੰਬਰ-ਅਕਤੂਬਰ ’ਚ ਹਵਾਈ ਬਾਜ਼ਾਰ ’ਚ ਰੌਣਕ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ, ਰੁਪਏ ਦੀ ਗੱਲ ਕਰੀਏ ਤਾਂ ਜੁਲਾਈ 2019 ਦੇ 68.50 ਰੁਪਏ ਪ੍ਰਤੀ ਡਾਲਰ ਦੇ ਮੁਕਾਬਲੇ ਇਹ ਡਿੱਗ ਕੇ ਇਸ ਹਫਤੇ 72 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਕਾਰੋਬਾਰ ਦੌਰਾਨ ਰੁਪਏ ਦੀ ਕੀਮਤ 72.09 ਰੁਪਏ ਪ੍ਰਤੀ ਡਾਲਰ ਦਰਜ ਕੀਤੀ ਗਈ।
IRDAI ਨੇ Policy bazar ’ਤੇ ਲਗਾਇਆ 1.11 ਕਰੋੜ ਦਾ ਜੁਰਮਾਨਾ
NEXT STORY