ਨਵੀਂ ਦਿੱਲੀ—ਬਿੰਨੀ ਬੰਸਲ ਦੇ ਅਸਤੀਫੇ ਦੀਆਂ ਖਬਰਾਂ ਦੇ ਦੌਰਾਨ ਫਲਿੱਪਕਾਰਟ 'ਚ ਭਰਤੀਆਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਦੁਨੀਆ ਦੀ ਸਭ ਤੋਂ ਵੱਡੀ ਰਿਟੇਲ ਚੇਨ ਵਾਲਮਾਰਟ ਦੇ ਹੱਥੋ ਵਿਕਣ ਦੇ ਬਾਅਦ ਫਲਿੱਪਕਾਰਟ 'ਚ ਪਹਿਲੀ ਵਾਰ ਵੱਡੇ-ਵੱਡੇ ਅਹੁਦਿਆਂ 'ਤੇ ਨਿਯੁਕਤੀਆਂ ਹੋਣ ਜਾ ਰਹੀਆਂ ਹਨ। ਕੰਪਨੀ ਸਪਲਾਈ ਚੇਨ ਮੈਨੇਜਮੈਂਟ, ਤਕਨਾਲੋਜੀ, ਮਾਰਕਟਿੰਗ, ਹਿਊਮਨ ਰਿਸਾਰਸੇਜ਼ ਅਤੇ ਪ੍ਰਾਡੈਕਟ ਵਰਗੇ ਡਿਪਾਰਟਮੈਂਟ 'ਚ ਸੀਨੀਅਰ ਅਹੁਦਿਆਂ 'ਤੇ ਭਰਤੀ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਇੰਪਲਾਈਜ਼ ਨੂੰ ਵਿਦੇਸ਼ ਵੀ ਟਰਾਂਸਫਰ ਕੀਤਾ ਜਾਵੇਗਾ ਤਾਂ ਜੋ ਭਾਰਤੀ ਕਾਰੋਬਾਰ ਨੂੰ ਵਾਲਮਾਰਟ ਦੀਆਂ ਸੰਸਾਰਕ ਗਤੀਵਿਧੀਆਂ ਦੇ ਮੁਤਾਬਕ ਢਾਲਿਆ ਜਾ ਸਕੇ।
ਫਲਿੱਪਕਾਰਟ ਨੇ ਵੀ ਆਕਰਮਕ ਪੱਧਰ 'ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ। ਕੰਪਨੀ ਦੇ ਇਕ ਬੁਲਾਰੇ ਨੇ ਈਮੇਲ ਦੇ ਰਾਹੀਂ ਦੱਸਿਆ ਕਿ ਫਲਿੱਪਕਾਰਟ ਭਾਰਤ 'ਚ ਈ-ਕਾਮਰਸ ਨੂੰ ਵਾਧੇ ਦੇਣ ਲਈ ਪ੍ਰਤੀਬੱਧ ਹੈ, ਖਾਸ ਕਰਕੇ ਅਗਲੇ 20 ਕਰੋੜ ਗਾਹਕਾਂ ਨੂੰ ਆਨਲਾਈਨ ਪਲੇਟਫਾਰਮ 'ਤੇ ਲਿਆਉਣ ਦੇ ਲਈ। ਇਸ ਸੋਚ ਦੇ ਤਹਿਤ ਅਸੀਂ ਤੇਜ਼ ਵਿਕਾਸ ਦੀਆਂ ਯੋਜਨਾਵਾਂ 'ਤੇ ਅੱਗੇ ਵਧ ਰਹੇ ਹਾਂ ਅਤੇ ਸਾਡਾ ਧਿਆਨ ਸਾਰੇ ਪੱਧਰ 'ਤੇ ਅਤੀ ਕੁਸ਼ਲ ਲੋਕਾਂ ਨੂੰ ਲਿਆਉਣਾ ਹੈ। ਬੁਲਾਰੇ ਨੇ ਕਿਹਾ ਕਿ ਕੁਸ਼ਲ ਇੰਪਲਾਈਜ਼ ਦੀ ਨਿਯੁਕਤ ਅਤੇ ਉਸ ਦੀ ਸਮੱਰਥਾ-ਵਾਧੇ ਦੀ ਪ੍ਰਕਿਰਿਆ ਇਨ੍ਹਾਂ ਯੋਜਨਾਵਾਂ ਦੇ ਮੁਤਾਬਕ ਜਾਰੀ ਰਹੇਗੀ ਜਿਸ 'ਚ ਭਵਿੱਖ 'ਚ ਹੋਰ ਤੇਜ਼ੀ ਆਵੇਗੀ।
ਬੰਗਲੁਰੂ ਸਥਿਤ ਇਕ ਰਿਕੂਟਮੈਂਟ ਕੰਪਨੀ ਫਲਿੱਪਕਾਰਟ 'ਚ ਸੀਨੀਅਰ ਐਗਜ਼ੀਕਿਊਟਿਵ ਦੇ ਅਹੁਦਿਆਂ 'ਤੇ ਘੱਟੋ-ਘੱਟ ਪੰਜ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਇਸ ਕੰਪਨੀ ਦੇ ਇਕ ਸੀਨੀਅਰ ਪਾਰਟਨਰ ਨੇ ਨਾਂ ਉਜ਼ਾਗਰ ਨਹੀਂ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਵਾਲਮਾਰਟ ਚਾਹੁੰਦਾ ਹੈ ਕਿ ਫਲਿੱਪਕਾਰਟ ਈ-ਕਾਮਰਸ ਸਪੇਸ 'ਚ ਇੰਨਾ ਅੱਗੇ ਵਧ ਜਾਵੇ ਕਿ ਉਸ ਦਾ ਕੋਈ ਨਜ਼ਦੀਕੀ ਮੁਕਾਬਲੇਬਾਜ਼ ਨਾ ਰਹੇ। ਉਨ੍ਹਾਂ ਕਿਹਾ ਕਿ ਇਹੀਂ ਕਾਰਨ ਹੈ ਕਿ ਉਹ ਟੈਲੰਟ ਹਾਇਰ ਕਰਨ 'ਚ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ।
ਸ਼ਾਦੀ-ਵਿਆਹ ਲਈ ਖਰੀਦਣ ਜਾ ਰਹੇ ਸੋਨਾ, ਤਾਂ ਜਾਣੋ ਲਓ ਰੇਟ
NEXT STORY