ਬੇਂਗਲੁਰੂ (ਭਾਸ਼ਾ) – ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਕਿਹਾ ਕਿ ਉਸ ਨੇ ਆਪਣੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਮਾਰਚ-ਮਈ 2021 ਦੌਰਾਨ ਦੇਸ਼ ਭਰ ’ਚ ਡਿਸਟ੍ਰੀਬਿਊਸ਼ਨ ਅਧਿਕਾਰੀਆਂ ਸਮੇਤ ਵੱਖ-ਵੱਖ ਸਮਰੱਥਾਵਾਂ ’ਚ 23,000 ਲੋਕਾਂ ਨੂੰ ਭਰਤੀ ਕੀਤਾ ਗਿਆ ਹੈ।
ਫਲਿੱਪਕਾਰਟ ਸਪਲਾਈ ਚੇਨ ਦੇ ਸੀਨੀਅਰ ਉਪ-ਪ੍ਰਧਾਨ ਹੇਮੰਤ ਬਦਰੀ ਨੇ ਕਿਹਾ ਕਿ ਲੋਕ ਵਾਇਰਸ ਨਾਲ ਲੜਨ ਲਈ ਘਰ ਦੇ ਅੰਦਰ ਹੀ ਰਹਿ ਰਹੇ ਹਨ ਅਤੇ ਦੇਸ਼ ਭਰ ’ਚ ਈ-ਕਾਮਰਸ ਸੇਵਾਵਾਂ ਦੀ ਮੰਗ ਵਧ ਰਹੀ ਹੈ। ਇਸ ਨਾਲ ਸਾਡੀ ਸਪਲਾਈ ਚੇਨ ਦਾ ਵਿਸਤਾਰ ਜ਼ਰੂਰੀ ਹੋ ਗਿਆ ਅਤੇ ਹਜ਼ਾਰਾਂ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਉਹ ਸਿੱਧੀ ਭਰਤੀ ਲਈ ਸਪਲਾਈ ਚੇਨ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਤ ਟ੍ਰੇਨਿੰਗ ਪ੍ਰੋਗਰਾਮ ਵੀ ਚਲਾ ਰਹੀ ਹੈ। ਇਹ ਟ੍ਰੇਨਿੰਗ ਪ੍ਰੋਗਰਾਮ ਵਟਸਐਪ, ਜੂਮ ਅਤੇ ਹੈਂਗਆਊਟ ਵਰਗੇ ਮੋਬਾਇਲ ਐਪ ਦੇ ਨਾਲ ਹੀ ਫਲਿੱਪਕਾਰਟ ਦੇ ਆਪਣੇ ਮੰਚ ਰਾਹੀਂ ਵੀ ਸੰਚਾਲਿਤ ਕੀਤੇ ਜਾ ਰਹੇ ਹਨ।
ਤਰਬੂਜ਼ ਉਤਪਾਦਕ ਕਿਸਾਨਾਂ ਦੇ ਚਿਹਰੇ ਗੁੱਸੇ ਨਾਲ ਹੋਏ ਲਾਲ, ਸਰਕਾਰ ਨੂੰ ਦਿੱਤੀ ਇਹ ਚਿਤਾਵਨੀ
NEXT STORY