ਨਵੀਂ ਦਿੱਲੀ— ਜਲਦ ਹੀ ਤੁਹਾਨੂੰ ਦਿੱਲੀ ਹਵਾਈ ਅੱਡੇ ਤੋਂ ਫਲਾਈਟ ਲੈਣ ਲਈ ਨਵਾਂ ਚਾਰਜ ਭਰਨਾ ਪੈ ਸਕਦਾ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਯਾਤਰੀਆਂ 'ਤੇ ਨਵੇਂ ਚਾਰਜ ਲਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਉਸ ਨੇ ਏਅਰਪੋਰਟ ਇਕਨੋਮਿਕ ਰੈਗੂਲੇਟਰੀ ਅਥਾਰਟੀ (ਏ. ਈ. ਆਰ. ਏ.) ਤੋਂ ਰੈਗੂਲੇਟਰੀ ਮਨਜ਼ੂਰੀ ਮੰਗੀ ਹੈ। ਇਹ ਚਾਰਜ ਮਾਰਚ 2024 ਤੱਕ ਲਾਉਣ ਦੀ ਆਗਿਆ ਮੰਗੀ ਗਈ ਹੈ।
ਇਕ ਰਿਪੋਰਟ ਅਨੁਸਾਰ, ਡਾਇਲ ਨੇ ਦਿੱਲੀ ਤੋਂ ਉਡਾਣ ਭਰਨ ਵਾਲੇ ਹਰ ਘਰੇਲੂ ਤੇ ਕੌਮਾਂਤਰੀ ਯਾਤਰੀ ਤੋਂ ਕ੍ਰਮਵਾਰ 200 ਅਤੇ 300 ਰੁਪਏ ਚਾਰਜ ਵਸੂਲਣ ਲਈ ਰੈਗੂਲੇਟਰੀ ਪ੍ਰਵਾਨਗੀ ਮੰਗੀ ਹੈ।
ਇਹ ਵੀ ਪੜ੍ਹੋ- ਭਾਰਤ ਬਾਇਓਟੈਕ ਨੇ ਕੋਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮੰਗੀ ਮਨਜ਼ੂਰੀ
ਡਾਇਲ ਨੇ ਏ. ਈ. ਆਰ. ਏ. ਨੂੰ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਸ ਨੂੰ ਅਪ੍ਰੈਲ-ਸਤੰਬਰ 2020 ਛਿਮਾਹੀ 'ਚ 419 ਕਰੋੜ ਰੁਪਏ ਦਾ ਨਕਦ ਘਾਟਾ ਹੋਇਆ ਹੈ ਅਤੇ ਮੌਜੂਦਾ ਵਿੱਤੀ ਸਾਲ 'ਚ 939 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਹੈ। ਡਾਇਲ ਨੇ ਕਿਹਾ ਕਿ ਜੇਕਰ ਏ. ਈ. ਆਰ. ਏ. ਯਾਤਰੀਆਂ 'ਤੇ ਨਵੇਂ ਚਾਰਜ ਲਾਉਣ ਦੀ ਆਗਿਆ ਨਹੀਂ ਦਿੰਦਾ ਹੈ ਤਾਂ ਉਸ ਲਈ ਏਅਰਪੋਰਟ ਦਾ ਕੰਮ ਚਲਾਉਣਾ ਜਾਰੀ ਰੱਖਣਾ ਮੁਸ਼ਕਲ ਹੋ ਜਾਏਗਾ। ਇਸ ਤਰ੍ਹਾਂ ਦਾ ਚਾਰਜ ਲਾਉਣ ਦੀ ਮੰਗ ਕਰਨ ਵਾਲਾ ਇਕੱਲਾ ਡਾਇਲ ਨਹੀਂ ਹੈ। ਮੁੰਬਈ ਹਵਾਈ ਅੱਡਾ ਵੀ ਘਰੇਲੂ ਤੇ ਕੌਮਾਂਤਰੀ ਯਾਤਰੀਆਂ ਤੋਂ ਕ੍ਰਮਵਾਰ 200 ਰੁਪਏ ਅਤੇ 500 ਰੁਪਏ ਚਾਰਜ ਵਸੂਲਣ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ- TV, ਫਰਿੱਜ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ 20 ਫ਼ੀਸਦੀ ਤੱਕ ਹੋਣਗੇ ਮਹਿੰਗੇ
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਵੱਡੀ ਮਾਰ ਹਵਾਬਾਜ਼ੀ ਖੇਤਰ 'ਤੇ ਪਈ ਹੈ। ਨਕਦੀ ਦੀ ਕਮੀ ਦੀ ਵਜ੍ਹਾ ਨਾਲ ਮੁੰਬਈ ਹਵਾਈ ਅੱਡੇ ਨੇ ਲਗਭਗ 3,000 ਕਰੋੜ ਰੁਪਏ ਦੇ ਪੂੰਜੀਗਤ ਖ਼ਰਚ ਨੂੰ ਮੁਲਤਵੀ ਕਰ ਦਿੱਤਾ ਹੈ। ਡਾਇਲ ਨੂੰ ਟਰਮੀਨਲ 1 'ਤੇ ਵਿਸਥਾਰ ਕਾਰਜ ਮੁਕੰਮਲ ਹੋਣ ਦੀ ਤਾਰੀਖ਼ ਨੂੰ ਇਕ ਸਾਲ ਲਈ ਵਧਾ ਕੇ ਜੂਨ 2022 ਤੱਕ ਕਰਨਾ ਪਿਆ ਹੈ।
ਇਹ ਵੀ ਪੜ੍ਹੋ- ਕੈਨੇਡਾ ਨੂੰ ਦਸੰਬਰ ਖ਼ਤਮ ਹੋਣ ਤੋਂ ਪਹਿਲਾਂ ਮਿਲ ਜਾਏਗਾ ਫਾਈਜ਼ਰ ਟੀਕਾ : ਟਰੂਡੋ
► ਕੋਰੋਨਾ ਕਾਲ 'ਚ ਹਵਾਈ ਯਾਤਰਾ ਨੂੰ ਕਿੰਨਾ ਸੁਰੱਖਿਅਤ ਸਮਝਦੇ ਹੋ, ਕੁਮੈਂਟ ਬਾਕਸ 'ਚ ਦਿਓ ਟਿੱਪਣੀ
IMC 2020: ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ ਦਾ ਕੀਤਾ ਉਦਘਾਟਨ
NEXT STORY