ਨਵੀਂ ਦਿੱਲੀ (ਭਾਸ਼ਾ) - ਰੋਜ਼ਾਨਾ ਦੀਆਂ ਜ਼ਰੂਰਤਾਂ ਦਾ ਸਾਮਾਨ (ਐੱਫ. ਐੱਮ. ਸੀ. ਜੀ.) ਬਣਾਉਣ ਵਾਲੀਆਂ ਕੰਪਨੀਆਂ ਨੂੰ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਮਾਰਜਨ ’ਚ ਸੁਧਾਰ ਦੀ ਉਮੀਦ ਹੈ। ਨਾਲ ਹੀ ਇਨ੍ਹਾਂ ਕੰਪਨੀਆਂ ਨੇ ਇਕ ਅੰਕ ਦੇ ਮਾਲੀਆ ਵਾਧੇ ਦਾ ਅੰਦਾਜ਼ਾ ਜਤਾਇਆ ਹੈ, ਜਿਸ ਨੂੰ ਪੇਂਡੂ ਮੰਗ ’ਚ ਸੁਧਾਰ ਅਤੇ ਸਥਿਰ ਸ਼ਹਿਰੀ ਬਾਜ਼ਾਰ ਤੋਂ ਮਦਦ ਮਿਲੀ ਹੈ।
ਡਾਬਰ, ਮੈਰਿਕੋ ਅਤੇ ਅਡਾਨੀ ਵਿਲਮਰ ਵਰਗੀਆਂ ਸੂਚੀਬੱਧ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਆਪਣੀ ਤਾਜ਼ਾ ਤਿਮਾਹੀ ਸੂਚਨਾ ’ਚ ਦੱਸਿਆ ਕਿ ਅਪ੍ਰੈਲ-ਜੂਨ ਤਿਮਾਹੀ ’ਚ ਮੰਗ ’ਚ ਹੌਲੀ-ਹੌਲੀ ਸੁਧਾਰ ਹੋਇਆ, ਜੋ ਉਮੀਦ ਮੁਤਾਬਕ ਹੈ। ਘਰੇਲੂ ਐੱਫ. ਐੱਮ. ਸੀ. ਜੀ. ਨਿਰਮਾਤਾ ਡਾਬਰ ਨੂੰ ਘਰੇਲੂ ਬਾਜ਼ਾਰ ’ਚ ਮੱਧ-ਸਿੰਗਲ ਅੰਕ ’ਚ ਵਿਕਰੀ ਵਧਣ ਅਤੇ ਏਕੀਕ੍ਰਿਤ ਮਾਲੀਆ ਵਾਧਾ ਮੱਧ ਤੋਂ ਉੱਚ ਸਿੰਗਲ ਅੰਕ ’ਚ ਰਹਿਣ ਦਾ ਅੰਦਾਜ਼ਾ ਹੈ।
ਮੈਰਿਕੋ ਨੇ ਕਿਹਾ ਕਿ ਜੂਨ ਤਿਮਾਹੀ ’ਚ ਉਸ ਦਾ ਏਕੀਕ੍ਰਿਤ ਮਾਲੀਆ ਉੱਚ ਸਿੰਗਲ ਅੰਕ ’ਚ ਵਧਿਆ, ਜਦੋਂਕਿ ਘਰੇਲੂ ਕਾਰੋਬਾਰ ਨੇ ਹੌਲੀ-ਹੌਲੀ ਆਧਾਰ ’ਤੇ ਮਾਮੂਲੀ ਵਾਧਾ ਦਰਜ ਕੀਤਾ। ਅਡਾਨੀ ਵਿਲਮਰ ਨੇ ਵੀ ਜੂਨ ਤਿਮਾਹੀ ’ਚ ਕੁਲ 13 ਫੀਸਦੀ ਦਾ ਮਾਲੀਆ ਵਾਧਾ ਦਰਜ ਕੀਤਾ। ਕੰਪਨੀ ਨੇ ਕਿਹਾ ਕਿ ਉਸ ਦੇ ਖੁਰਾਕੀ ਅਤੇ ਐੱਫ. ਐੱਮ. ਸੀ. ਜੀ. ਕਾਰੋਬਾਰ ਦੀ ਵਿਕਰੀ ਸਾਲਾਨਾ ਆਧਾਰ ’ਤੇ 23 ਫੀਸਦੀ ਵਧੀ।
ਨਿਰਮਾਤਾਵਾਂ ਨੂੰ ਉਮੀਦ ਹੈ ਕਿ ਮਾਰਜਨ ਵੀ ਸਾਲਾਨਾ ਆਧਾਰ ’ਤੇ ਵਧੇਗਾ। ਅਜਿਹਾ ਜਿਣਸ ਕੀਮਤਾਂ ’ਚ ਨਰਮੀ ਅਤੇ ਲਾਗਤ-ਬਚਤ ਪਹਿਲ ਦੌਰਾਨ ਹੋਵੇਗਾ। ਡਾਬਰ ਨੇ ਕਿਹਾ ਕਿ ਤਿਮਾਹੀ ਦੌਰਾਨ ਜਿਣਸ ਕੀਮਤਾਂ ਸਥਿਰ ਰਹੀਆਂ। ਲਾਗਤ-ਬਚਤ ਪਹਿਲ ਦੇ ਕਾਰਨ ਕੁਲ ਮਾਰਜਨ ’ਚ ਕੁੱਝ ਵਾਧਾ ਹੋਣ ਦੀ ਸੰਭਾਵਨਾ ਹੈ। ਮੈਰਿਕੋ ਨੂੰ ਵੀ ਸਾਲਾਨਾ ਆਧਾਰ ’ਤੇ ਕੁਲ ਮਾਰਜਨ ’ਚ ਵਿਸਥਾਰ ਦੀ ਉਮੀਦ ਹੈ।
ਕੰਪਨੀ ਸਫੋਲਾ, ਪੈਰਾਸ਼ੂਟ, ਹੇਅਰ ਐਂਡ ਕੇਅਰ, ਨਿਹਾਰ ਅਤੇ ਲਿਵੋਨ ਵਰਗੇ ਬ੍ਰਾਂਡਾਂ ਦੀ ਮਾਲਕੀ ਰੱਖਦੀ ਹੈ। ਪੇਂਡੂ ਬਾਜ਼ਾਰ ਦੀ ਵਿਕਰੀ ਦੇ ਬਾਰੇ ’ਚ ਡਾਬਰ ਨੇ ਕਿਹਾ ਕਿ ਜੂਨ ਤਿਮਾਹੀ ’ਚ ਉਸ ਨੇ ਮੰਗ ਦੇ ਰੁਝੇਵਿਆਂ ’ਚ ਹੌਲੀ-ਹੌਲੀ ਸੁਧਾਰ ਵੇਖਿਆ ਅਤੇ ਉਨ੍ਹਾਂ ਖੇਤਰਾਂ ਤੋਂ ਵਾਧੇ ’ਚ ਤੇਜ਼ੀ ਆਈ।
ਬਜਟ ’ਚ ਟੈਕਸ ਰਿਆਇਤਾਂ, ਪ੍ਰਭਾਵੀ IPR ਵਿਵਸਥਾ ਚਾਹੁੰਦਾ ਹੈ ਫਾਰਮਾ ਉਦਯੋਗ
NEXT STORY