ਚੇਨਈ– ਫੋਰਡ ਇੰਡੀਆ ਦੇ ਚੇਨਈ ਪਲਾਂਟ ਦੇ ਕਰਮਚਾਰੀਆਂ ਨੇ ਬਰਾਮਦ ਲਈ ਈਕੋਸਪੋਰਟ ਦਾ ਉਤਪਾਦਨ ਮੁੜ ਸ਼ੁਰੂ ਕਰ ਦਿੱਤਾ ਹੈ। ਕੰਪਨੀਆਂ ਦੀਆਂ ਲਗਭਗ 30 ਹਜ਼ਾਰ ਇਕਾਈਆਂ ਦੀ ਬਰਾਮਦ ਵਚਨਬੱਧਤਾ ਹੈ, ਜਿਸ ਨੂੰ ਵਿੱਤੀ ਸਾਲ ਦੇ ਅਖੀਰ ਤੱਕ ਪੂਰਾ ਕੀਤਾ ਜਾਣਾ ਹੈ। ਭਾਰਤ ’ਚ 4 ’ਚੋਂ 3 ਪਲਾਂਟਸ ਨੂੰ ਬੰਦ ਕਰਨ ਤੋਂ ਬਾਅਦ ਸ਼ਾਮਲ ਫੋਰਡ ਮੋਟਰ ਕੰਪਨੀ ਦੇ ਚੋਟੀ ਦੇ ਅਧਿਕਾਰੀਆਂ ਨਾਲ ਵੀ ਮਜ਼ਦੂਰ ਸੰਘ ਨੇ ਬੈਠਕ ਕਰਨ ਨੂੰ ਕਿਹਾ ਹੈ।
ਇਕ ਕਰਮਚਾਰੀ ਨੇ ਦੱਸਿਆ ਕਿ ਕੰਪਨੀ ਨੂੰ ਇਸ ਸਾਲ ਦੇ ਅਖੀਰ ਤੱਕ ਲਗਭਗ 30 ਹਜ਼ਾਰ ਕਾਰਾਂ ਦੀ ਬਰਾਮਦ ਕਰਨੀ ਹੈ, ਇਸ ਲਈ ਪ੍ਰਬੰਧਨ ਨੇ ਪਲਾਂਟ ਬੰਦ ਹੋਣ ਨਾਲ ਸਬੰਧਤ ਗੱਲਬਾਤ ਦੌਰਾਨ ਮਜ਼ਦੂਰਾਂ ਨੂੰ ਉਤਪਾਦਨ ਮੁੜ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।
ਮਜ਼ਦੂਰ ਯੂਨੀਅਨ ਨੇ ਭਾਰਤ ਵਿੱਚ ਚਾਰ ਵਿੱਚੋਂ ਤਿੰਨ ਪਲਾਂਟ ਬੰਦ ਕਰਨ ਦੇ ਫੈਸਲੇ ਵਿੱਚ ਸ਼ਾਮਲ ਫੋਰਡ ਮੋਟਰ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਵੀ ਕਿਹਾ ਹੈ। ਮਜ਼ਦੂਰ ਯੂਨੀਅਨ ਦੇ ਅਧਿਕਾਰੀ ਨੇ ਦੱਸਿਆ, "ਚੇਨਈ ਪਲਾਂਟ ਵਿਚ ਉਤਪਾਦਨ ਨਿਰਧਾਰਤ ਸਮੇਂ ਅਨੁਸਾਰ ਚੱਲ ਰਿਹਾ ਹੈ। ਵਾਹਨਾਂ ਦੀ ਪ੍ਰਤੀ ਦਿਨ ਗਿਣਤੀ ਵੱਖਰੀ ਹੋਵੇਗੀ।" 9 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਫੋਰਡ ਇੰਡੀਆ ਨੇ ਘੋਸ਼ਣਾ ਕੀਤੀ ਕਿ ਉਹ 2021 ਦੀ ਚੌਥੀ ਤਿਮਾਹੀ ਤੱਕ ਸਾਨੰਦ ਵਿਚ ਵਾਹਨਾਂ ਦੀ ਅਸੈਂਬਲੀ ਅਤੇ 2022 ਦੀ ਦੂਜੀ ਤਿਮਾਹੀ ਤੱਕ ਚੇਨਈ ਵਿਚ ਵਾਹਨ ਅਤੇ ਇੰਜਣ ਨਿਰਮਾਣ ਬੰਦ ਕਰ ਦੇਵੇਗੀ। ਫੋਰਡ ਇੰਡੀਆ ਦੇ ਦੇਸ਼ ਵਿਚ ਚਾਰ ਪਲਾਂਟ ਹਨ -ਚੇਨਈ ਅਤੇ ਸਾਨੰਦ ਵਿਚ ਵਾਹਨ ਅਤੇ ਇੰਜਣ ਪਲਾਂਟ ਹਨ। ਕੰਪਨੀ ਈਕੋਸਪੋਰਟ ਦੇ ਮਾਡਲ ਚੇਨਈ ਵਿਖੇ ਬਣਾਉਂਦੀ ਹੈ, ਜਦੋਂ ਕਿ ਫਿਗੋ ਅਤੇ ਐਸਪਾਇਰ ਮਾਡਲ ਸਾਨੰਦ ਵਿਖੇ ਬਣਾਏ ਜਾਂਦੇ ਹਨ।
‘ਭਾਰਤ ਦੇ ਵਧਦੇ ਮੁਦਰਾ ਭੰਡਾਰ ਤੋਂ ਪ੍ਰੇਸ਼ਾਨ ਹੋਏ ਚੀਨ ਅਤੇ ਤੁਰਕੀ’
NEXT STORY