ਮੁੰਬਈ (ਭਾਸ਼ਾ) : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਭਾਰਤੀ ਸ਼ੇਅਰਾਂ ਵਿਚ ਨਿਵੇਸ਼ ਚਾਲੂ ਮਾਲੀ ਸਾਲ ਵਿਚ 10 ਮਾਰਚ ਤਕ 36 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ ਹੈ।
ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਇਹ ਮਾਲੀ ਸਾਲ 2012-13 ਤੋਂ ਸ਼ੇਅਰਾਂ ਵਿਚ ਐੱਫ. ਪੀ. ਆਈ. ਦਾ ਸਭ ਤੋਂ ਵੱਡਾ ਨਿਵੇਸ਼ ਹੈ।
ਦੂਜੇ ਪਾਸੇ ਸ਼ੁੱਧ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਜਨਵਰੀ ਦੇ ਅਖੀਰ ਤਕ ਵਧ ਕੇ 44 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਇਕ ਸਾਲ ਪਹਿਲਾਂ ਇਹ 36.3 ਅਰਬ ਡਾਲਰ ’ਤੇ ਸੀ। ਨਵੰਬਰ ਤੇ ਦਸੰਬਰ ਵਿਚ ਜ਼ਬਰਦਸਤ ਪ੍ਰਵਾਹ ਨਾਲ ਐੱਫ. ਡੀ. ਆਈ. ਵਧੀ ਹੈ। ਦਸੰਬਰ ਵਿਚ ਐੱਫ. ਡੀ. ਆਈ. ਰਿਕਾਰਡ 6.3 ਅਰਬ ਡਾਲਰ ਦੇ ਪੱਧਰ ’ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ ਵਿਚ ਕਮਾਏ 21,949 ਕਰੋੜ ਰੁਪਏ , ਮੁੜ ਤੋਂ ਚੋਟੀ ਦੇ 10 ਅਮੀਰਾਂ 'ਚ ਹੋਏ ਸ਼ਾਮਲ
ਰਿਜ਼ਰਵ ਬੈਂਕ ਦੇ ਮਾਰਚ ਦੇ ਬੁਲੇਟਿਨ ਅਨੁਸਾਰ ਸ਼ੇਅਰਾਂ ਵਿਚ ਨਿਵੇਸ਼ ਘਟਣ ਕਾਰਣ ਜਨਵਰੀ ਵਿਚ ਐੱਫ. ਡੀ. ਆਈ. ਪ੍ਰਵਾਹ ਹੇਠਾਂ ਆਇਆ ਹੈ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਐੱਫ. ਪੀ. ਆਈ. ਨੇ ਚਾਲੂ ਮਾਲੀ ਸਾਲ ਵਿਚ ਇਕਵਿਟੀ ਸੈਕਸ਼ਨ ਵਿਚ ਸ਼ੁੱਧ ਲਿਵਾਲੀ ਕੀਤੀ ਹੈ। ਇਸ ਮਿਆਦ ਦੌਰਾਨ ਕਰਜ਼ਾ ਜਾਂ ਬਾਂਡ ਬਾਜ਼ਾਰ ਵਿਚ ਉਹ ਸ਼ੁੱਧ ਬਿਕਵਾਲ ਰਹੇ ਹਨ। ਕੁਲ ਮਿਲਾ ਕੇ ਚਾਲੂ ਮਾਲੀ ਸਾਲ ਵਿਚ 10 ਮਾਰਚ ਤਕ ਐੱਫ. ਪੀ. ਆਈ. ਨੇ ਸ਼ੇਅਰਾਂ ਵਿਚ ਸ਼ੁੱਧ ਤੌਰ ’ਤੇ 36 ਅਰਬ ਡਾਲਰ ਪਾਏ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਮਿਆਦ ਦੌਰਾਨ ਐੱਫ. ਪੀ. ਆਈ. ਦੇ ਨਿਵੇਸ਼ ਦੀ ਗੁਣਵੱਤਾ ਸੁਧਰੀ ਹੈ। ਫਰਵਰੀ ਦੇ ਅਖੀਰ ਤਕ ਕਲਾਸ-ਇਕ ਦੇ ਵਿਦੇਸ਼ੀ ਨਿਵੇਸ਼ਕਾਂ ਜਿਵੇਂ ਕੇਂਦਰੀ ਬੈਂਕ, ਸਾਵਰੇਨ ਅਸਟੇਟ ਫੰਡ, ਪੈਨਸ਼ਨ ਫੰਡ, ਰੈਗੂਲੇਟਰੀ ਇਕਾਈਆਂ, ਬਹੁਪੱਖੀ ਸੰਗਠਨਾਂ ਦਾ ਕੁਲ ਇਕਵਿਟੀ ਸੰਪੱਤੀਆਂ ਵਿਚ ਹਿੱਸਾ ਵਧ ਕੇ 95 ਫੀਸਦੀ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਦਸੰਬਰ 2019 ਦੇ ਅਖੀਰ ਤਕ ਇਹ 87 ਫੀਸਦੀ ’ਤੇ ਸੀ।
ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ
ਐੱਫ. ਪੀ. ਆਈ. ਨੇ ਮਾਰਚ ’ਚ ਹੁਣ ਤਕ ਭਾਰਤੀ ਬਾਜ਼ਾਰਾਂ ’ਚ 8,642 ਕਰੋੜ ਰੁਪਏ ਪਾਏ
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਮਾਰਚ ਵਿਚ ਹੁਣ ਤਕ ਭਾਰਤੀ ਬਾਜ਼ਾਰਾਂ ਵਿਚ ਸ਼ੁੱਧ ਤੌਰ ’ਤੇ 8,642 ਕਰੋੜ ਰੁਪਏ ਪਾਏ ਹਨ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ 1 ਤੋਂ 19 ਮਾਰਚ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ ਵਿਚ 14,202 ਕਰੋੜ ਰੁਪਏ ਪਾਏ, ਜਦੋਂਕਿ ਉਨ੍ਹਾਂ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 5,560 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇੰਝ ਉਨ੍ਹਾਂ ਦਾ ਸ਼ੁੱਧ ਨਿਵੇਸ਼ 8,642 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਫਰਵਰੀ ਵਿਚ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ਵਿਚ 23,663 ਕਰੋੜ ਰੁਪਏ ਅਤੇ ਜਨਵਰੀ ਵਿਚ 14,649 ਕਰੋੜ ਰੁਪਏ ਪਾਏ ਸਨ।
ਇਹ ਵੀ ਪੜ੍ਹੋ : ਮੁੰਬਈ ’ਚ ਫਲ-ਸਬਜ਼ੀਆਂ ਹੋਈਆਂ ਮਹਿੰਗੀਆਂ, 15 ਦਿਨ ’ਚ ਰੇਟ 40 ਫੀਸਦੀ ਤੱਕ ਵਧੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ
NEXT STORY