ਮੁੰਬਈ— ਰੁਪਿਆ ਕਮਜ਼ੋਰ ਹੋਣ ਨਾਲ ਵਿਦੇਸ਼ ਯਾਤਰਾ 7 ਤੋਂ 10 ਫੀਸਦੀ ਮਹਿੰਗੀ ਹੋ ਗਈ ਹੈ ਪਰ ਵਿਦੇਸ਼ ਘੁੰਮਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੋਈ। ਟਰੈਵਲ ਕੰਪਨੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਗਾਹਕ ਸਸਤੇ 'ਚ ਫਾਇਦਾ ਉਠਾਉਣ ਲਈ 60 ਦਿਨ ਪਹਿਲਾਂ ਬੁਕਿੰਗ ਕਰਾ ਰਹੇ ਹਨ। ਇਕ ਟਰੈਵਲ ਕੰਪਨੀ ਨੇ ਕਿਹਾ ਕਿ ਸਾਡੇ ਡਾਟਾ ਤੋਂ ਪਤਾ ਲੱਗਦਾ ਹੈ ਕਿ ਕਰੰਸੀ 'ਚ ਉਤਰਾਅ-ਚੜ੍ਹਾਅ ਦਾ ਅਸਰ ਸੀਮਤ ਹੈ।
ਜਨਵਰੀ ਤੋਂ ਹੁਣ ਤਕ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਤਕਰੀਬਨ 13 ਫੀਸਦੀ ਅਤੇ ਯੂਰੋ ਦੇ ਮੁਕਾਬਲੇ ਲਗਭਗ 10 ਫੀਸਦੀ ਡਿੱਗਿਆ ਹੈ, ਜਿਸ ਕਾਰਨ ਲਾਗਤ ਵਧ ਗਈ ਹੈ। ਹਾਲਾਂਕਿ ਵਿਦੇਸ਼ ਜਾਣ ਵਾਲੇ ਲੋਕਾਂ ਦੀ ਦਿਲਚਸਪੀ 'ਚ ਕਮੀ ਨਹੀਂ ਆਈ। 2019 'ਚ ਯੂਰਪ ਅਤੇ ਅਮਰੀਕਾ ਜਾਣ ਵਾਲੇ ਚਾਹਵਨਾਂ ਦੀ ਮੰਗ ਕਾਫੀ ਹੈ। ਇਕ ਟਰੈਵਲ ਕੰਪਨੀ ਦੇ ਰਿਲੇਸ਼ਨਸ਼ਿਪ ਹੈੱਡ ਨੇ ਕਿਹਾ ਕਿ ਛੁੱਟੀਆਂ ਲਈ ਮੰਗ ਜ਼ਬਰਦਸਤ ਹੈ। ਉਨ੍ਹਾਂ ਕਿਹਾ ਕਿ ਅਸੀਂ ਯਾਤਰੀਆਂ ਵੱਲੋਂ ਵਧੀ ਮੰਗ ਦੇਖ ਰਹੇ ਹਾਂ ਜੋ 2019 'ਚ ਯੂਰਪ ਅਤੇ ਅਮਰੀਕਾ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ 2013 'ਚ ਸੀ, ਜਦੋਂ ਕਰੰਸੀ 'ਚ ਤੇਜ਼ ਗਿਰਾਵਟ ਸੀ ਪਰ ਯਾਤਰਾ 'ਤੇ ਕੋਈ ਅਸਰ ਨਹੀਂ ਪਿਆ ਸੀ।
ਇਕ ਟਰੈਵਲ ਸਲਿਊਸ਼ਨਜ਼ ਫਰਮ ਦੇ ਪ੍ਰਬੰਧਕ ਨਿਰਦੇਸ਼ਕ ਮੁਤਾਬਕ ਅਮਰੀਕਾ ਅਤੇ ਯੂਰਪ ਦੇ ਪੈਕੇਜ ਦੀ ਲਾਗਤ 'ਚ 10-12 ਫੀਸਦੀ ਦਾ ਵਾਧਾ ਹੋਇਆ ਹੈ ਪਰ ਟੂਰ ਆਪਰੇਟਰ ਲਾਗਤ ਦਾ ਸਾਰਾ ਭਾਰ ਗਾਹਕਾਂ 'ਤੇ ਨਹੀਂ ਪਾ ਰਹੇ ਹਨ, ਤਾਂ ਕਿ ਮੰਗ ਬਣੀ ਰਹੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਯੂਰਪ ਦੀ ਯਾਤਰਾ ਦਾ 15 ਦਿਨ ਦਾ ਪੈਕੇਜ 2 ਲੱਖ ਰੁਪਏ ਪ੍ਰਤੀ ਵਿਅਕਤੀ ਸੀ, ਜੋ ਹੁਣ 2 ਲੱਖ 15 ਹਜ਼ਾਰ ਰੁਪਏ ਹੋ ਗਿਆ ਹੈ। ਉੱਥੇ ਹੀ ਓਮਾਨ 'ਚ ਵੀਜ਼ਾ ਫੀਸ 'ਚ ਕਮੀ ਕਾਰਨ ਲੋਕ ਉੱਥੇ ਜਾਣ 'ਚ ਦਿਲਚਸਪੀ ਦਿਖਾ ਰਹੇ ਹਨ। ਓਮਾਨ ਟੂਰਿਜ਼ਮ ਦੀ ਪ੍ਰਤੀਨਿਧੀ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਤੋਂ ਸੈਲਾਨੀਆਂ ਦੀਆਂ ਆਮਦ 7 ਫੀਸਦੀ ਵਧੀ ਸੀ ਅਤੇ ਇਸ ਸਾਲ 10 ਦਿਨ ਦਾ ਵੀਜ਼ਾ ਸਸਤੇ 'ਚ ਮਿਲ ਰਿਹਾ ਹੈ, ਜਿਸ ਨਾਲ ਯਾਤਰੀਆਂ ਦੀ ਗਿਣਤੀ 'ਚ ਚੰਗਾ ਵਾਧਾ ਹੋਣ ਦੀ ਉਮੀਦ ਹੈ।
ਜੈੱਟ ਏਅਰਵੇਜ਼ ਦੇ ਕਈ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਮਿਲਿਆ ਵੱਡਾ ਝਟਕਾ
NEXT STORY