ਨਵੀਂ ਦਿੱਲੀ— ਵਿਸ਼ਵ ਭਰ ਦੀ ਕੋਰੋਨਾ ਵਾਇਰਸ ਕਾਰਨ ਆਰਥਿਕ ਸਥਿਤੀ ਡੋਲ ਗਈ ਹੈ। ਇਸ ਵਿਚਕਾਰ ਭਾਰਤ ਦੀ ਅਰਥਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਾਲਾਤ ਇੰਨੇ ਖ਼ਰਾਬ ਹਨ ਕਿ ਅਰਥਵਿਵਸਥਾ ਨਕਾਰਾਤਮਕ ਹੋ ਗਈ ਹੈ। ਤਮਾਮ ਏਜੰਸੀਆਂ ਨੇ ਤਾਂ ਇੱਥੋਂ ਤੱਕ ਅਨੁਮਾਨ ਲਾਇਆ ਹੈ ਕਿ ਅਰਥਵਿਵਸਥਾ ਫਿਲਹਾਲ ਨੈਗੇਟਿਵ ਹੀ ਰਹੇਗੀ। ਇਸ ਵਿਚਕਾਰ ਕਾਰਨੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਵਿਸ਼ਵ ਬੈਂਕ ਦੇ ਸਾਬਕਾ ਪ੍ਰਮੁੱਖ ਅਰਥਸ਼ਾਸਤਰੀ ਕੌਸ਼ਿਕ ਬਾਸੂ ਨੇ ਭਾਰਤ ਦੀ ਅਰਥਵਿਵਸਥਾ 'ਤੇ ਗੰਭੀਰ ਚਿੰਤਾ ਜਤਾਈ ਹੈ।
ਉਨ੍ਹਾਂ ਇਕ ਟਵੀਟ 'ਚ ਲਿਖਿਆ ਕਿ ਦੇਸ਼ ਦੇ ਭਲੇ ਲਈ ਸਾਨੂੰ ਇਨ੍ਹਾਂ ਅੰਕੜਿਆਂ 'ਤੇ ਇਕ ਨਜ਼ਰ ਮਾਰਨੀ ਚਾਹੀਦੀ ਹੈ। ਇਹ ਏਸ਼ੀਆ 'ਚ ਆਰਥਿਕ ਵਿਕਾਸ ਅਤੇ ਕੋਰੋਨਾ ਦਾ ਅੰਕੜਾ ਹੈ। ਇਸ ਨੂੰ ਵੇਖ ਕੇ ਸਾਫ਼ ਤੌਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਅਰਥਵਿਵਸਥਾ ਡਿੱਗਣ ਦੀ ਵਜ੍ਹਾ ਕੋਰੋਨਾ 'ਤੇ ਕੰਟਰੋਲ ਲਈ ਚੁੱਕੇ ਗਏ ਕਦਮ ਹਨ। ਅਸੀਂ ਇਸ ਉਕਤ ਸਥਿਤੀ 'ਚ ਹਾਂ, ਜੋ ਅਸੀਂ ਪਹਿਲਾਂ ਕਦੇ ਨਹੀਂ ਵੇਖੀ।
ਬਾਸੂ ਨੇ ਕਿਹਾ ਕਿ ਸਾਨੂੰ ਤੱਥਾਂ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ ਅਤੇ ਉਸੇ ਹਿਸਾਬ ਨਾਲ ਨੀਤੀਆਂ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਸਮੇਂ ਗਰੀਬਾਂ ਨੂੰ ਵਿੱਤੀ ਮਦਦ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਏਸ਼ੀਆ ਦੇ ਦੇਸ਼ਾਂ ਦੀ ਵਿਕਾਸ ਦਰ ਅਤੇ ਉੱਥੇ ਦੇ ਕੋਰੋਨਾ ਮਾਮਲਿਆਂ 'ਚ ਵਾਧੇ ਦੇ ਅੰਕੜਿਆਂ ਦੀ ਇਕ ਸਾਰਣੀ ਸਾਂਝੀ ਕੀਤੀ ਹੈ। ਇਸ ਸਾਰਣੀ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ ਆਰਥਿਕਤਾ ਦੇ ਮਾਮਲੇ 'ਚ ਬੰਗਲਾਦੇਸ਼ 3.8 ਫ਼ੀਸਦੀ ਦੀ ਵਾਧਾ ਦਰ ਨਾਲ ਸਭ ਤੋਂ ਉੱਪਰ ਹੈ, ਜਦੋਂ ਕਿ ਭਾਰਤ 14 ਦੇਸ਼ਾਂ ਦੀ ਇਸ ਸੂਚੀ 'ਚ -10.3 ਫ਼ੀਸਦੀ ਦੀ ਨੈਗੇਟਿਵ ਗ੍ਰੋਥ ਨਾਲ ਸਭ ਤੋਂ ਹੇਠਾਂ ਹੈ। ਉੱਥੇ ਹੀ, ਦੂਜਾ ਅੰਕੜਾ ਕੋਰੋਨਾ ਦੇ ਮਾਮਲਿਆਂ ਦਾ ਹੈ, ਜਿਸ 'ਚ ਭੂਟਾਨ 'ਚ ਪ੍ਰਤੀ 10 ਲੱਖ ਲੋਕਾਂ 'ਚ ਕੋਰੋਨਾ ਨਾਲ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ, ਜਦੋਂ ਕਿ ਭਾਰਤ 'ਚ ਹਰ 10 ਲੱਖ ਲੋਕਾਂ 'ਚ ਕੋਰੋਨਾ ਕਾਰਨ 95 ਲੋਕਾਂ ਦੀ ਮੌਤ ਹੋਈ ਹੈ।
ਦੀਵਾਲੀ ਤੋਂ ਬਾਅਦ ਵੀ ਲਗਾਤਾਰ ਵੱਧ ਰਹੇ ਨੇ ਆਲੂ-ਗੰਢਿਆਂ ਦੇ ਭਾਅ
NEXT STORY