ਨਵੀਂ ਦਿੱਲੀ (ਭਾਸ਼ਾ) – ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਭਾਰਤੀ ਸ਼ੇਅਰ ਬਾਜ਼ਾਰ ’ਤੇ ਭਰੋਸਾ ਕਾਇਮ ਹੈ। ਅਨੁਕੂਲ ਆਰਥਿਕ ਸੰਕੇਤਾਂ ਤੇ ਮਜ਼ਬੂਤ ਘਰੇਲੂ ਬੁਨਿਆਦ ਕਾਰਨ ਐੱਫ. ਪੀ. ਆਈ. ਨੇ ਮਈ ਵਿਚ ਭਾਰਤੀ ਸ਼ੇਅਰਾਂ ’ਚ 19,860 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : 200 ਤੇ 500 ਰੁਪਏ ਦੇ ਨੋਟਾਂ ਨੂੰ ਲੈ ਕੇ ਆਈ ਅਹਿਮ ਖ਼ਬਰ, ਕੀ ਤੁਹਾਡੇ ਕੋਲ ਵੀ ਇਹ ਹਨ ਨੋਟ
ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਵਿਚ ਐੱਫ. ਪੀ. ਆਈ. ਨੇ ਸ਼ੇਅਰਾਂ ਵਿਚ 4,223 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਮਾਰਚ ਵਿਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸ਼ੇਅਰਾਂ ਵਿਚੋਂ 3,973 ਕਰੋੜ ਰੁਪਏ, ਫਰਵਰੀ ਵਿਚ 34,574 ਕਰੋੜ ਰੁਪਏ ਅਤੇ ਜਨਵਰੀ ਵਿਚ 78,027 ਕਰੋੜ ਰੁਪਏ ਕੱਢੇ ਸਨ।
ਇਹ ਵੀ ਪੜ੍ਹੋ : ਸਰਕਾਰੀ ਬੈਂਕ ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ! ਇਨ੍ਹਾਂ ਖ਼ਾਤਿਆਂ 'ਤੇ ਨਹੀਂ ਲੱਗੇਗਾ ਕੋਈ ਜੁਰਮਾਨਾ
ਜਿਓਜੀਤ ਇਨਵੈਸਟਮੈਂਟ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ,‘‘ਅੱਗੇ ਚੱਲ ਕੇ ਐੱਫ. ਪੀ. ਆਈ. ਭਾਰਤ ਵਿਚ ਨਿਵੇਸ਼ ਕਰਨਾ ਜਾਰੀ ਰੱਖਣਗੇ। ਹਾਲਾਂਕਿ ਉੱਚ ਪੱਧਰ ’ਤੇ ਉਹ ਵਿਕਰੀ ਕਰ ਸਕਦੇ ਹਨ।’’
ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਮਈ ਵਿਚ ਸ਼ੇਅਰਾਂ ’ਚ 19,860 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਇਸ ਤਾਜ਼ਾ ਫਲੋਅ ਤੋਂ ਬਾਅਦ 2025 ’ਚ ਸ਼ੇਅਰਾਂ ’ਚੋਂ ਐੱਫ. ਪੀ. ਆਈ. ਦੀ ਨਿਕਾਸੀ ਦਾ ਅੰਕੜਾ ਘਟ ਕੇ 92,491 ਕਰੋੜ ਰਹਿ ਗਿਆ ਹੈ। ਅਪ੍ਰੈਲ ’ਚ ਭਾਰਤੀ ਸ਼ੇਅਰ ਬਾਜ਼ਾਰ ਵਿਚ ਐੱਫ. ਪੀ. ਆਈ. ਦੀਆਂ ਸਰਗਰਮੀਆਂ ਵਿਚ ਤੇਜ਼ੀ ਵੇਖੀ ਗਈ। ਅਪ੍ਰੈਲ ਦੇ ਅੱਧ ਵਿਚ ਸ਼ੁਰੂ ਹੋਈ ਲਿਵਾਲੀ ਦਾ ਸਿਲਸਿਲਾ ਮਈ ਵਿਚ ਵੀ ਜਾਰੀ ਰਿਹਾ, ਜੋ ਨਿਵੇਸ਼ਕਾਂ ਦੇ ਨਵੇਂ ਭਰੋਸੇ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਦਿੱਲੀ ਜਾਣ ਵਾਲੇ ਲੋਕ ਹੋ ਜਾਣ ਸਾਵਧਾਨ, ਕਿਤੇ ਤੁਸੀਂ ਨਾ ਬਣ ਜਾਣਾ ਨੈੱਟਵਰਕ ਦਾ ਸ਼ਿਕਾਰ!
‘ਮਾਰਨਿੰਗ ਸਟਾਰ ਇਨਵੈਸਟਮੈਂਟ’ ਦੇ ਸਹਾਇਕ ਮੈਨੇਜਿੰਗ ਡਾਇਰੈਕਟਰ (ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਮਈ ਵਿਚ ਐੱਫ. ਪੀ. ਆਈ. ਫਲੋਅ ਨੂੰ ਕਈ ਚੀਜ਼ਾਂ ਨੇ ਪ੍ਰਭਾਵਿਤ ਕੀਤਾ ਹੈ। ਵਿਸ਼ਵ ਪੱਧਰ ’ਤੇ ਅਮਰੀਕੀ ਕਰੰਸੀ ਪਸਾਰ ਵਿਚ ਕਮੀ ਅਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਕਟੌਤੀ ਦੀਆਂ ਉਮੀਦਾਂ ਨੇ ਭਾਰਤ ਵਰਗੇ ਉਭਰਦੇ ਬਾਜ਼ਾਰਾਂ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾ ਦਿੱਤਾ ਹੈ। ਘਰੇਲੂ ਪੱਧਰ ’ਤੇ ਭਾਰਤ ਦੇ ਮਜ਼ਬੂਤ ਜੀ. ਡੀ. ਪੀ. ਵਾਧੇ, ਕੰਪਨੀਆਂ ਦੇ ਬਿਹਤਰ ਤਿਮਾਹੀ ਨਤੀਜਿਆਂ ਅਤੇ ਨੀਤੀਗਤ ਸੁਧਾਰਾਂ ਕਾਰਨ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ।
ਇਹ ਵੀ ਪੜ੍ਹੋ : ਸਾਊਦੀ ਏਅਰਲਾਈਨਜ਼ ਨੂੰ ਝਟਕਾ! ਮੁੰਬਈ ਦੇ ਵਿਅਕਤੀ ਨੂੰ ਦੇਣਾ ਪਵੇਗਾ 1.35 ਦਾ ਮੁਆਵਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਈ 'ਚ TVS ਮੋਟਰ ਦੀ ਵਾਹਨ ਵਿਕਰੀ ਮਈ ਚ 17 ਫੀਸਦੀ ਵਧੀ
NEXT STORY